4 ਮਈ
From Wikipedia, the free encyclopedia
4 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 124ਵਾਂ (ਲੀਪ ਸਾਲ ਵਿੱਚ 125ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 241 ਦਿਨ ਬਾਕੀ ਹਨ।
ਵਾਕਿਆ

- 1628 – ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਨਾਲ ਦੇ ਟਾਪੂ ਮੈਨਹੈਟਨ ਨੂੰ ਉਥੋਂ ਦੇ ਮੂਲ ਵਾਸੀਆਂ ਨੇ 24 ਡਾਲਰ ਵਿੱਚ ਵੇਚ ਦਿਤਾ ਤੇ ਇਹ ਰਕਮ ਵੀ ਕਪੜੇ ਤੇ ਬਟਨਾਂ ਦੇ ਰੂਪ ਵਿੱਚ ਲਈ ਗਈ।
- 1715 – ਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿੱਚ ਲਿਆਂਦੀ।
- 1861 – ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦਲੀਪ ਸਿੰਘ ਨਾਲ ਬੰਬਈ ਤੋਂ ਇੰਗਲੈਂਡ ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
- 1942 – ਦੂਜਾ ਸੰਸਾਰ ਜੰਗ ਕਾਰਨ ਅਮਰੀਕਾ ਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ ਉੱਤੇ ਦੇਣਾ ਸ਼ੁਰੂ ਕਰ ਦਿਤਾ ਗਿਆ।
- 1974 –
- 1979 – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1987 – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
- 1994 – ਇਜ਼ਰਾਈਲ ਦੇ ਮੁਖੀ ਯਿਤਸ਼ਾਕ ਰਬੀਨ ਅਤੇ ਫ਼ਲਸਤੀਨੀ ਮੁਖੀ ਯਾਸਰ ਅਰਾਫ਼ਾਤ ਵਿੱਚ ਗਾਜ਼ਾ ਅਤੇ ਜੈਰੀਕੋ ਨੂੰ ਅੰਦਰੂਨੀ ਖ਼ੁਦਮੁਖ਼ਤਿਆਰੀ ਦੇਣ ਦੇ ਮੁਆਹਦੇ ਤੇ ਦਸਤਖ਼ਤ ਹੋਏ।
- 1946 – ਆਜ਼ਾਦ ਹਿੰਦ ਫ਼ੌਜ ਦੇ ਜਰਨਲ ਮੋਹਨ ਸਿੰਘ ਨੂੰ ਲਾਲ ਕਿਲਾ ਵਿੱਚੋਂ ਰਿਹਾਅ ਕਰ ਦਿਤਾ ਗਿਆ।
ਜਨਮ
- 1649 – ਭਾਰਤੀ ਮਹਾਰਾਜਾ ਛੱਤਰਾਸਾਲ ਦਾ ਜਨਮ (ਦਿਹਾਂਤ 1731)
- 1767 – ਭਗਤੀ ਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਤਿਆਗਰਾਜ ਦਾ ਜਨਮ (ਦਿਹਾਂਤ 1847)
- 1935 – ਪਰਸਿਧ ਲੇਖਕ ਦਲੀਪ ਕੌਰ ਟਿਵਾਣਾ ਦਾ ਜਨਮ।
- 1976 – ਸੁਰਜੀਤ ਗੱਗ, ਪੰਜਾਬੀ ਦੇ ਜੁਝਾਰਵਾਦੀ ਕਵੀ ਦਾ ਜਨਮ।
ਦਿਹਾਂਤ
- 1799 – ਟੀਪੂ ਸੁਲਤਾਨ ਦੀ ਅੰਗਰੇਜਾਂ ਨਾਲ ਕਰਨਾਟਕ ਵਿੱਚ ਹੋਈ ਲੜਾਈ ਦੌਰਾਨ ਮੌਤ।
Wikiwand - on
Seamless Wikipedia browsing. On steroids.