From Wikipedia, the free encyclopedia
ਦਿੱਲੀ ਦੇ ਲਾਲ ਕਿਲੇ ਨੂੰ ਲਾਲ ਕਿਲ੍ਹਾ ਇਸ ਲਈ ਕਹਿੰਦੇ ਹਨ, ਕਿਉਂਕਿ ਇਹ ਲਾਲ ਪੱਥਰ ਨਾਲ ਬਣਇਆ ਹੈ। ਇਹ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਸੀ ਅਤੇ ਇਸ ਦਾ ਅਸਲ ਨਾਂ ਕਿਲਾ ਮੁਬਾਰਕ ਸੀ। ਇਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਯੂਨੇਸਕੋ ਸੰਸਾਰ ਅਮਾਨਤ ਥਾਂ ਵਿੱਚ ਸ਼ਾਮਿਲ ਹੈ।
ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1638A.D. ਵਿੱਚ ਓਦੋਂ ਕਰਵਾਇਆ ਜਦੋਂ ਉਸਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਤਬਦੀਲ ਕਰਨ ਦਾ ਫੈਸਲਾ ਕੀਤਾ। ਇਸ ਦਾ ਖਾਕਾ ਉਸਤਾਦ ਅਹਿਮਦ ਲਾਹੋਰੀ ਨੇ ਬਣਾਇਆ। ਇਸ ਦੇ ਨਿਰਮਾਣ ਦਾ ਆਰੰਭ ਮੁਹਰਮ.[1] ਦੇ ਪਵਿਤਰ ਮਹੀਨੇ ਸ਼ੁਰੂ ਕੀਤਾ ਗਇਆ। ਸ਼ਾਹਜਹਾਂ ਦੀ ਨਿਗਰਾਨੀ ਵਿੱਚ 1648 ਵਿੱਚ ਇਸਨੂੰ ਪੂਰਾ ਕੀਤਾ ਗਇਆ। ਲਾਲ ਕਿਲੇ ਵਿੱਚ ਵਰਤੀਆਂ ਤਕਨੀਕਾਂ ਅਤੇ ਵਿਆਉਤ ਮੁਗਲ ਕਾਲ ਦੀ ਕਲਾ ਦਾ ਸਿਖਰ ਦਰਸਾਉਂਦੀ ਹੈ। ਸ਼ਾਹਜਹਾਂ ਦੇ ਉਤਾਰਾਧਿਕਾਰੀ ਔਰੰਗਜੇਬ ਨੇ ਬਾਦਸ਼ਾਹ ਦੀ ਨਿਜੀ ਰਿਹਾਇਸ਼ ਵਿੱਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ। ਔਰੰਗਜੇਬ ਪਿਛੋਂ ਮੁਗਲਾਂ ਦੇ ਪਤਨ ਦੋਰਾਨ ਕਿਲੇ ਵਿੱਚ ਕਈ ਉਤਾਰ ਚੜਾਅ ਹੋਏ। ਜਦੋਂ 1712 ਈ. ਵਿੱਚ ਜਹਾਦਰ ਸ਼ਾਹ ਨੇ ਕਿਲੇ ਨੂੰ ਅਧੀਨ ਕੀਤਾ ਅਤੇ ਆਪ ਬਾਦਸ਼ਾਹ ਬਣਇਆ। ਉਸ ਦੇ ਸ਼ਾਸਨ ਕਾਲ ਦੇ ਪਹਿਲੇ ਸਾਲ ਹੀ ਫਰੁਖਸ਼ੀਅਰ ਉਸਨੂੰ ਕਤਲ ਕਰ ਕੇ ਆਪ ਗਦੀ ਤੇ ਬੈਠ ਗਇਆ। 1719ਈ. ਵਿੱਚ ਮੁਹੰਮਦ ਸ਼ਾਹ (ਰੰਗੀਲਾ) ਬਾਦਸ਼ਾਹ ਬਣਇਆ। ਉਸਨੇ ਰੰਗ ਮਹਲ ਦੀ ਚਾਂਦੀ ਦੀ ਛੱਤ ਉਤਾਰ ਕੇ ਤਾਬੇ ਦੀ ਲਗਵਾ ਦਿਤੀ। ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਹਮਲਾ ਕੀਤਾ ਅਤੇ ਉਸਨੇ ਮੁਗਲ ਸੈਨਾ ਨੂੰ ਆਸਾਨੀ ਨਾਲ ਹਰਾ ਕੇ ਕਿਲੇ ਨੂੰ ਲੁਟਿਆ ਅਤੇ ਓਹ ਮੋਰ ਸਿੰਘਾਸਨ ਵੀ ਲੈ ਗਇਆ।
ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਤੇ 1752ਈ. ਵਿੱਚ ਮੁਗਲਾਂ ਨੇ ਮਰਾਠਿਆਂ ਨਾਲ ਨਾਲ ਸੰਧੀ[2][3] ਕਰ ਕੇ ਓਹਨਾ ਨੂੰ ਰੱਖਿਅਕ ਬਣਾਇਆ। 1758ਈ. ਵਿੱਚ ਮਰਾਠਿਆਂ ਦੀ ਲਾਹੋਰ ਅਤੇ ਪਿਸ਼ਾਵਰ ਤੇ ਚੜਾਈ ਨੇ ਓਹਨਾ ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਝਗੜਾ ਵਿੱਚ ਲੈ ਆਂਦਾ। 1760ਈ. ਵਿੱਚ ਮਰਾਠਿਆਂ ਨੇ ਦਿੱਲੀ ਦੀ ਰੱਖਿਆ ਲਈ ਦੀਵਾਨ-ਏ-ਖ਼ਾਸ ਦੀ ਚਾਂਦੀ ਦੀ ਛੱਤ ਨੂੰ ਧਨ ਲਈ ਵਰਤਿਆ। 1761ਈ. ਵਿੱਚ ਮਰਾਠਿਆਂ ਦੀ ਪਾਣੀਪਤ ਦੀ ਤੀਜੀ ਲੜਾਈ ਵਿੱਚ ਹਾਰ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਨੇ ਦਿੱਲੀ ਨੂੰ ਲੁਟਿਆ। 11 ਮਾਰਚ 1783 ਨੂੰ, ਸਿੱਖਾਂ ਨੇ ਸਰਦਾਰ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲਾਲ ਕਿਲੇ ਵਿੱਚ ਪਰਵੇਸ਼ ਕਰ ਦੀਵਾਨ- ਏ-ਆਮ ਉੱਤੇ ਕਬਜਾ ਕਰ ਲਿਆ। ਕਿਲੇ ਦਾ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਸੀ ਜਿਸਨੇ 1857 ਦੀ ਅਜਾਦੀ ਲੜਾਈ ਦੀ ਅਗਵਾਈ ਕੀਤੀ ਸੀ। ਬਾਅਦ ਵਿੱਚ ਕਿਲੇ ਉੱਤੇ ਬਰੀਟੀਸ਼ ਫੌਜ ਦਾ ਕਬਜਾ ਹੋ ਗਿਆ। ਅੰਗਰੇਜਾਂ ਨੇ ਵੀ ਕਿਲੇ ਦੀ ਯੋਜਨਾਬੰਦ ਲੁਟ ਕੀਤੀ। ਕਿਲੇ ਦਾ ਸਾਰਾ ਫਰਨੀਚਰ, ਨੋਕਰਾਂ ਦੇ ਕਵਾਟਰ, ਹਰਮ ਅਤੇ ਬਾਗ ਨਸ਼ਟ ਕਰ ਦਿਤੇ ਗਏ। ਅੰਗਰੇਜਾਂ ਨੇ ਇਸ ਵਿੱਚ ਸੁਧਾਰ ਓਦੋਂ ਕੀਤਾ ਜਦੋਂ 1911ਈ. ਵਿੱਚ ਬ੍ਰਿਟਸ਼ ਸਮਰਾਟ ਅਤੇ ਰਾਣੀ ਦਿੱਲੀ ਦਰਬਾਰ ਲਈ ਆਏ। ਅਜਾਦੀ ਦੇ ਬਾਅਦ ਕਿਲੇ ਨੂੰ ਛਾਉਣੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਗਇਆ। ਬਾਅਦ ਵਿੱਚ ਦਿਸੰਬਰ 2003 ਵਿੱਚ, ਭਾਰਤੀ ਫੌਜ ਨੇ ਇਸਨੂੰ ਭਾਰਤੀ ਸੈਰ ਵਿਭਾਗ [4][5] ਨੂੰ ਸੌਂਪ ਦਿੱਤਾ।
ਲਾਲ ਕਿਲ੍ਹਾ ਦਿੱਲੀ ਸ਼ਹਿਰ ਦੀ ਸਭ ਤੋਂ ਜਿਆਦਾ ਮਸ਼ਹੂਰ ਸੈਰ ਵਾਲੀ ਥਾਂ ਹੈ, ਜੋ ਲਖਾਂ ਸੈਲਾਨੀਆ ਨੂੰ ਹਰ ਸਾਲ ਆਕਰਸ਼ਤ ਕਰਦੀ ਹੈ। ਇਹ ਕਿਲਾ ਉਹ ਥਾਂ ਵੀ ਹੈ, ਜਿੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਅਜਾਦੀ ਦਿਨ 15 ਅਗਸਤ ਨੂੰ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਦੇ ਹਨ। ਇਹ ਦਿੱਲੀ ਦਾ ਸਭ ਤੋਂ ਵੱਡਾ ਸਮਾਰਕ ਵੀ ਹੈ।
ਇੱਕ ਸਮਾਂ ਸੀ, ਜਦੋਂ 3000 ਲੋਕ ਇਸ ਇਮਾਰਤ ਸਮੂਹ ਵਿੱਚ ਰਿਹਾ ਕਰਦੇ ਸਨ। ਪਰ 1857 ਦੇ ਅਜਾਦੀ ਲੜਾਈ ਦੇ ਬਾਅਦ, ਕਿਲੇ ਉੱਤੇ ਬਰੀਟੀਸ਼ ਫੌਜ ਦਾ ਕਬਜਾ ਹੋ ਗਿਆ ਅਤੇ ਕਈ ਰਿਹਾਇਸ਼ੀ ਮਹਲ ਨਸ਼ਟ ਕਰ ਦਿੱਤੇ ਗਏ। ਇਸਨੂੰ ਬਰੀਟੀਸ਼ ਫੌਜ ਦਾ ਮੁੱਖਆਲਾ ਵੀ ਬਣਾਇਆ ਗਿਆ। ਇਸ ਲੜਾਈ ਦੇ ਇੱਕਦਮ ਬਾਅਦ ਬਹਾਦੁਰ ਸ਼ਾਹ ਜਫਰ ਉੱਤੇ ਇੱਥੇ ਮੁਕੱਦਮਾ ਵੀ ਚਲਾ ਸੀ। ਇੱਥੇ ਉੱਤੇ ਨਵੰਬਰ 1945 ਵਿੱਚ ਇੰਡਿਅਨ ਨੇਸ਼ਨਲ ਆਰਮੀ ਦੇ ਤਿੰਨ ਅਫਸਰਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ। ਇਹ ਅਜਾਦੀ ਦੇ ਬਾਅਦ 1947 ਵਿੱਚ ਹੋਇਆ ਸੀ। ਇਸਤੋਂ ਬਾਅਦ ਭਾਰਤੀ ਫੌਜ ਨੇ ਇਸ ਕਿਲੇ ਦਾ ਕਾਬੂ ਲੈ ਲਿਆ ਸੀ। ਬਾਅਦ ਵਿੱਚ ਦਿਸੰਬਰ 2003 ਵਿੱਚ, ਭਾਰਤੀ ਫੌਜ ਨੇ ਇਸਨੂੰ ਭਾਰਤੀ ਸੈਰ ਵਿਭਾਗ ਨੂੰ ਸੌਂਪ ਦਿੱਤਾ।
ਇਸ ਕਿਲੇ ਉੱਤੇ ਦਿਸੰਬਰ 2000 ਵਿੱਚ ਲਸ਼ਕਰ-ਏ-ਤੋਏਬਾ ਦੇ ਆਤੰਕਵਾਦੀਆਂ ਦੁਆਰਾ ਹਮਲਾ ਵੀ ਹੋਇਆ ਸੀ। ਇਸ ਵਿੱਚ ਦੋ ਫੌਜੀ ਅਤੇ ਇੱਕ ਨਾਗਰਿਕ ਮੌਤ ਨੂੰ ਪ੍ਰਾਪਤ ਹੋਏ।
1947 ਵਿੱਚ ਭਾਰਤ ਦੇ ਆਜ਼ਾਦ ਹੋਣ ਉੱਤੇ ਬਰੀਟੀਸ਼ ਸਰਕਾਰ ਨੇ ਇਹ ਪਰਿਸਰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਸੀ, ਉਦੋਂ ਤੋਂ ਇੱਥੇ ਫੌਜ ਦਾ ਦਫ਼ਤਰ ਬਣਾ ਹੋਇਆ ਸੀ। 22 ਦਿਸੰਬਰ 2003 ਨੂੰ ਭਾਰਤੀ ਫੌਜ ਨੇ 56 ਸਾਲ ਪੁਰਾਣੇ ਆਪਣੇ ਦਫ਼ਤਰ ਨੂੰ ਹਟਾਕੇ ਲਾਲ ਕਿਲ੍ਹਾ ਖਾਲੀ ਕੀਤਾ ਅਤੇ ਇੱਕ ਸਮਾਰੋਹ ਵਿੱਚ ਸੈਰ ਵਿਭਾਗ ਨੂੰ ਸੌਂਪ ਦਿੱਤਾ। ਇਸ ਸਮਾਰੋਹ ਵਿੱਚ ਰਕਸ਼ਾ ਮੰਤਰੀ ਜਾਰਜ ਫਰਨਾਂਡੀਸ ਨੇ ਕਿਹਾ ਕਿ ਹੁਣ ਸਾਡੇ ਇਤਿਹਾਸ ਅਤੇ ਵਿਰਾਸਤ ਦੇ ਇੱਕ ਪਹਿਲੂ ਨੂੰ ਦੁਨੀਆ ਨੂੰ ਵਿਖਾਉਣ ਦਾ ਸਮਾਂ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.