11 ਮਈ
From Wikipedia, the free encyclopedia
11 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 131ਵਾਂ (ਲੀਪ ਸਾਲ ਵਿੱਚ 132ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 234 ਦਿਨ ਬਾਕੀ ਹਨ।
ਵਾਕਿਆ
- 1665 – ਰਾਮ ਰਾਏ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਖੁਰਵੱਧੀ (ਹੁਣ ਦੇਹਰਾਦੂਨ) ਤੋਂ ਪਾਉਂਟਾ ਸਾਹਿਬ ਪੁੱਜਾ।
- 1784 – ਟੀਪੂ ਸੁਲਤਾਨ ਨੇ ਈਸਟ ਇੰਡੀਆ ਕੰਪਨੀ ਨਾਲ ਮੈਸੂਰ 'ਚ ਸ਼ਾਂਤੀ ਸੰਧੀ 'ਤੇ ਦਸਤਖ਼ਤ ਕੀਤਾ।
- 1812 – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਪੇਂਸਰ ਪਰਸਿਵਲ ਦੀ ਲੰਡਨ 'ਚ ਹਾਊਸ ਆਫ ਕਾਮਨਸ ਦੀ ਲਾਬੀ 'ਚ ਹੱਤਿਆ ਕਰ ਦਿੱਤੀ ਗਈ।
- 1833 – ਉੱਤਰੀ ਅੰਧ ਮਹਾਸਾਗਰ 'ਚ 'ਲੇਡੀ ਆਫ ਦਿ ਲੇਕ' ਜਹਾਜ਼ ਗਲੇਸ਼ੀਅਰ ਨਾਲ ਟਕਰਾ ਕੇ ਡੁੱਬ ਗਿਆ। ਹਾਦਸੇ 'ਚ 215 ਲੋਕ ਮਾਰੇ ਗਏ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ: ਦਿੱਲੀ 'ਚ ਵੀ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ੀ ਸ਼ਾਸਨ ਦੇ ਖਿਲਾਫ ਵਿਦਰੋਹ ਦਾ ਬਿਗੁਲ ਬਜਾ ਦਿੱਤਾ।
- 1857 – ਗ਼ਦਰ ਕਰਨ ਵਾਲੇ ਬਾਗ਼ੀ ਭਾਰਤੀ ਸਿਪਾਹੀਆਂ ਨੇ ਦਿੱਲੀ ‘ਤੇ ਕਬਜ਼ਾ ਕਰ ਲਿਆ।
- 1858 – ਖੇਤਰਫਲ ਪੱਖੋਂ 12ਵੇਂ ਸਭ ਤੋਂ ਵੱਡੇ 'ਮਿਨੀਸੋਟਾ' ਪ੍ਰਾਂਤ ਨੂੰ ਅਮਰੀਕਾ ਦੇ 32ਵੇਂ ਪ੍ਰਾਂਤ ਵੱਜੋਂ ਸੰਯੁਕਤ ਰਾਜ 'ਚ ਸ਼ਾਮਿਲ ਕੀਤਾ ਗਿਆ। ਇਸ ਪ੍ਰਾਂਤ ਦੀ ਰਾਜਧਾਨੀ 'ਸੇਂਟਪਾਲ' ਹੈ ਤੇ ਹੁਣ ਇਸ ਰਾਜ(ਪ੍ਰਾਂਤ) ਵਿੱਚ 87 ਕਾਊਂਟੀਆਂ(ਜ਼ਿਲ੍ਹੇ) ਹਨ।
- 1912 – ਅਲਾਸਕਾ ਨੂੰ ਸੰਗਠਿਤ ਖੇਤਰ ਮੰਨਿਆ ਗਿਆ।
- 1916 – ਅਲਬਰਟ ਆਈਨਸਟਾਈਨ ਨੇ ਸਾਪੇਖਤਾ ਸਿਧਾਂਤ ਦਾ ਅਨੁਵਾਦ ਕੀਤਾ।
- 1947 – ਗੁਡਰਿਚ ਕੰਪਨੀ ਨੇ ਟਿਊਬਲੈਸ ਟਾਇਰ ਬਣਾ ਲੈਣ ਬਾਰੇ ਐਲਾਨ ਕੀਤਾ।
- 1949 – ਸਿਆਮ ਦੇਸ਼ ਨੇ ਅਪਣਾ ਨਾਂ ਥਾਈਲੈਂਡ ਰੱਖ ਲਿਆ।
- 1949 – ਇਜ਼ਰਾਇਲ ਸੰਯੁਕਤ ਰਾਸ਼ਟਰ ਦਾ 59ਵਾਂ ਮੈਂਬਰ ਬਣਿਆ।
- 1951 – ਸਾਬਕਾ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਗੁਜਰਾਤ 'ਚ ਜੀਨੋਰਦਵਾਰ ਤੋਂ ਬਾਅਦ ਸੋਮਨਾਥ ਮੰਦਰ ਦਾ ਉਦਘਾਟਨ ਕੀਤਾ।
- 1965 – ਬੰਗਲਾਦੇਸ਼ 'ਚ ਤੂਫਾਨ ਨਾਲ 17 ਹਜ਼ਾਰ ਲੋਕ ਮਾਰੇ ਗਏ।
- 1981 – ਅਕਾਲੀ ਦਲ ਨੇ ‘ਸਿੱਖ ਇੱਕ ਕੌਮ ਹਨ’ ਦਾ ਮਤਾ ਪਾਸ ਕੀਤਾ।
- 1985 – ਬਰੈਡਫ਼ੋਰਡ ਲੰਡਨ ਵਿੱਚ ਫ਼ੁਟਬਾਲ ਸਟੇਡੀਅਮ ਵਿੱਚ ਅੱਗ ਲੱਗਣ ਕਾਰਨ 50 ਤੋਂ ਵੱਧ ਬੰਦੇ ਝੁਲਸ ਕੇ ਮਰ ਗਏ।
- 1987 – ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਤੋੜ ਦਿਤੀ ਗਈ।
- 1995 – ਅੱਤਵਾਦੀਆਂ ਨੇ ਕਸ਼ਮੀਰ 'ਚ ਚਾਦਰ-ਏ-ਸ਼ਰੀਫ 'ਚ ਨੂਰਦੀਨ ਨੂਰਾਨੀ ਦੇ ਮਜਾਰ ਨੂੰ ਸਾੜ ਦਿੱਤਾ।
- 1998 – ਭਾਰਤ ਦੇ ਰਾਜਸਥਾਨ ਦੇ ਪੋਖਰਨ 'ਚ ਤਿੰਨ ਪਰਮਾਣੂੰ ਪਰਖ ਕੀਤੇ।
- 1998 – ਫ਼ਰਾਂਸ ਦੀ ਇੱਕ ਟਕਸਾਲ ਵਿੱਚ ਯੂਰਪ ਦੀ ਸਾਂਝੀ ਕਰੰਸੀ ‘ਯੂਰੋ’ ਦਾ ਪਹਿਲਾ ਸਿੱਕਾ ਬਣਾਇਆ ਗਿਆ।
- 2000 – ਭਾਰਤ ਦੀ ਜਨਸੰਖਿਆ ਇੱਕ ਅਰਬ ਪੁੱਜੀ।
ਛੁੱਟੀਆਂ
ਜਨਮ

- 1824 – ਜਾਂ-ਲਿਓਂ ਜੇਰੋਮ ਇੱਕ ਫਰਾਂਸੀਸੀ ਚਿੱਤਰਕਾਰ ਅਤੇ ਮੂਰਤੀਕਾਰ ਦਾ ਜਨਮ।
- 1911 – ਵੈਲੋਪਿੱਲੀ ਸ਼੍ਰੀਧਰ ਮੈਨਨ ਮਲਿਆਲਮ ਸਾਹਿਤਕਾਰ ਦਾ ਜਨਮ।
- 1912 – ਭਾਰਤੀ ਪਾਕਿਸਤਾਨੀ ਲੇਖਕ ਸਾਅਦਤ ਹਸਨ ਮੰਟੋ ਦਾ ਜਨਮ (ਦਿਹਾਂਤ 1955)
- 1916 – ਕੈਮੀਲੋ ਖੋਸੇ ਸੇਲਾ ਜੈਨਰੇਸ਼ਨ ਆਫ਼ '36 ਲਹਿਰ ਨਾਲ ਸਬੰਧਿਤ ਇੱਕ ਸਪੇਨੀ ਨਾਵਲਕਾਰ, ਕਵੀ, ਕਹਾਣੀ ਲੇਖਕ ਅਤੇ ਨਿਬੰਧਕਾਰ ਦਾ ਜਨਮ।
- 1918 – ਮ੍ਰਿਣਾਲਿਨੀ ਸਾਰਾਭਾਈ ਭਾਰਤੀ ਕਲਾਸੀਕਲ ਨਰਤਕੀ, ਕੋਰੀਓਗ੍ਰਾਫਰ ਅਤੇ ਇੰਸਟ੍ਰਕਟਰ ਦਾ ਜਨਮ।
- 1943 – ਜੌਨ ਬਰੈਂਡੀ ਅਮਰੀਕੀ ਕਵੀ ਅਤੇ ਕਲਾਕਾਰ ਦਾ ਜਨਮ।
- 1950 – ਭਾਰਤੀ ਫ਼ਿਲਮੀ ਕਲਾਕਾਰ ਸਦਾਸ਼ਿਵ ਅਮਰਾਪੁਰਕਰ ਦਾ ਜਨਮ (ਦਿਹਾਂਤ 2014)
- 1952 – ਡਗਲਸ ਐਡਮਸ ਅੰਗਰੇਜ਼ੀ ਲੇਖਕ, ਸਕ੍ਰਿਪਟ ਲੇਖਕ, ਨਿਮਰਤਾਵਾਦੀ, ਵਿਅੰਗਕਾਰ ਅਤੇ ਨਾਟਕਕਾਰ ਦਾ ਜਨਮ।
- 1953 – ਅਪਰਨਾ ਦੱਤਾ ਗੁਪਤਾ, ਹੈਦਰਾਬਾਦ ਯੂਨੀਵਰਸਿਟੀ ਦੇ ਜੀਵ-ਵਿਗਿਆਨ ਅਤੇ ਜੀਵਨ-ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਦਾ ਜਨਮ।
- 1955 – ਫੈਂਗ ਫਾਂਗ ਚੀਨ ਸਾਹਿਤਕਾਰ ਦਾ ਜਨਮ।
- 1960 – ਟੋਨੀ ਗ੍ਰਾਫੀਆ ਅਮਰੀਕੀ ਲੇਖਕ ਅਤੇ ਟੈਲੀਵਿਜ਼ਨ ਨਿਰਮਾਤਾ ਦਾ ਜਨਮ।
- 1963 – ਨਤਾਸ਼ਾ ਰਿਚਰਡਸਨ ਅੰਗਰੇਜ਼ੀ ਸਟੇਜ ਅਤੇ ਸਕਰੀਨ ਅਦਾਕਾਰ ਦਾ ਜਨਮ।
- 1967 – ਸੂ ਗਾਰਡਨਰ ਕੈਨੇਡੀਅਨ ਪੱਤਰਕਾਰ ਅਤੇ ਗੈਰ-ਮੁਨਾਫ਼ਾ ਕਾਰੋਬਾਰੀ ਕਾਰਜਕਾਰੀ ਦਾ ਜਨਮ।
- 1970 – ਪੂਜਾ ਬੇਦੀ ਬਾਲੀਵੁੱਡ ਅਦਾਕਾਰਾ ਅਤੇ ਟੈਲੀਵਿਜ਼ਨ ਕਲਾਕਾਰ ਦਾ ਜਨਮ।
- 1976 – ਅਮਰਿੰਦਰ ਗਿੱਲ ਕੈਨੇਡੀਅਨ ਪੰਜਾਬੀ ਅਭਿਨੇਤਾ, ਗਾਇਕ, ਗੀਤਕਾਰ ਅਤੇ ਫਿਲਮ ਨਿਰਮਾਤਾ ਦਾ ਜਨਮ।
ਦਿਹਾਂਤ
- 1972 – ਆਰ ਬੀ ਮੋਰੇ ਭਾਰਤੀ ਸਿਆਸੀ ਆਗੂ ਅਤੇ ਮੁਹਿੰਮਕਾਰ ਦਾ ਦਿਹਾਂਤ।
- 1999 – ਇਕਬਾਲ ਅਹਿਮਦ ਪਾਕਿਸਤਾਨੀ ਲੇਖਕ, ਪੱਤਰਕਾਰ, ਅਤੇ ਜੰਗ-ਵਿਰੋਧੀ-ਕਾਰਕੁਨ ਦਾ ਦਿਹਾਂਤ।
Wikiwand - on
Seamless Wikipedia browsing. On steroids.