ਭਾਰਤੀ-ਪਾਕਿਸਤਾਨੀ ਨਾਵਲਕਾਰ, ਨਾਟਕਕਾਰ ਅਤੇ ਲੇਖਕ From Wikipedia, the free encyclopedia
ਸਆਦਤ ਹਸਨ ਮੰਟੋ (Urdu: سعادت حسن منٹو; 11 ਮਈ 1912 – 18 ਜਨਵਰੀ 1955) ਇੱਕ ਉੱਘਾ ਉਰਦੂ ਕਹਾਣੀਕਾਰ ਸੀ। ਉਹ ਆਪਣੀਆਂ ਨਿੱਕੀਆਂ ਕਹਾਣੀਆਂ, ਬੂ, ਠੰਡਾ ਗੋਸ਼ਤ, ਖੋਲ ਦੋ ਅਤੇ ਆਪਣੇ ਸ਼ਾਹਕਾਰ, ਟੋਭਾ ਟੇਕ ਸਿੰਘ ਲਈ ਜਾਣਿਆ ਜਾਂਦਾ ਹੈ।
ਸਆਦਤ ਹਸਨ ਮੰਟੋ | |
---|---|
ਮੂਲ ਨਾਮ | سعادت حسن منٹو |
ਜਨਮ | ਸਮਰਾਲਾ, ਪੰਜਾਬ, ਬ੍ਰਿਟਿਸ਼ ਸ਼ਾਸਿਤ ਭਾਰਤ | 11 ਮਈ 1912
ਮੌਤ | 18 ਜਨਵਰੀ 1955 42) ਲਹੌਰ, ਪੰਜਾਬ, ਪਾਕਿਸਤਾਨ | (ਉਮਰ
ਦਫ਼ਨ ਦੀ ਜਗ੍ਹਾ | ਮੇਨੀ ਸਾਹਬ ਕਬਰਿਸਤਾਨ ਲਾਹੌਰ |
ਕਿੱਤਾ | ਨਾਵਲਕਾਰ, ਨਾਟਕਕਾਰ, ਨਿਬੰਧਕਾਰ, ਸਕਰੀਨ ਲੇਖਕ, ਨਿੱਕੀ ਕਹਾਣੀ ਲੇਖਕ |
ਰਾਸ਼ਟਰੀਅਤਾ | ਭਾਰਤੀ (1912–1948) ਪਾਕਿਸਤਾਨੀ (1948–1955) |
ਕਾਲ | 1934–1955 |
ਸ਼ੈਲੀ | ਡਰਾਮਾ, ਗੈਰ-ਕਲਪਨਾ, ਵਿਅੰਗ, ਪਟਕਥਾ, ਨਿੱਜੀ ਪੱਤਰ ਵਿਹਾਰ |
ਸਰਗਰਮੀ ਦੇ ਸਾਲ | 1933-1955 |
ਪ੍ਰਮੁੱਖ ਕੰਮ | ਟੋਭਾ ਟੇਕ ਸਿੰਘ; ਠੰਡਾ ਗੋਸ਼ਤ; ਬੂ; ਖੋਲ੍ਹ ਦੋ; ਕਾਲੀ ਸ਼ਲਵਾਰ; ਹਟਕ |
ਪ੍ਰਮੁੱਖ ਅਵਾਰਡ | ਨਿਸ਼ਾਨ-ਏ-ਇਮਤਿਆਜ਼ ਅਵਾਰਡ (ਆਰਡਰ ਆਫ ਐਕਸੀਲੈਂਸ) 2012 ਵਿੱਚ (ਮਰਨ ਉਪਰੰਤ) |
ਜੀਵਨ ਸਾਥੀ | ਸਾਫੀਆ ਮੰਟੋ |
ਬੱਚੇ | ਨਿਗਟ ਮੰਟੋ
ਨੁਸਰਤ ਮੰਟੋ ਨੁਜ਼ਹਤ ਮੰਟੋ |
ਰਿਸ਼ਤੇਦਾਰ | ਸੈਫ਼ ਉੱਦੀਨ ਕਿਚਲੂ ਮਸੂਦ ਪਰਵੇਜ਼[1] ਆਬਿਦ ਹਸਨ ਮੰਟੋ ਆਇਸ਼ਾ ਜਲਾਲ |
ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ। ਉਸਦੇ ਕਈ ਕੰਮਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਉਲਥਾ ਹੋ ਚੁੱਕਾ ਹੈ।
ਮੰਟੋ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਪੈਦਾ ਹੋਏ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿਦਿਅਕ ਕੈਰੀਅਰ ਹੌਸਲਾ ਅਫ਼ਜ਼ਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਦੇ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।[2]
ਕੋਈ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ, ਜਦੋਂ ਉਸਦੀ ਸੰਵੇਦਨਾ ਨੂੰ ਸੱਟ ਵੱਜਦੀ ਹੈ[3]
-- ਮੰਟੋ ਦਾ ਅਦਾਲਤ ਸਾਮ੍ਹਣੇ ਬਿਆਨ
ਸਆਦਤ ਹਸਨ ਮੰਟੋ ਉਰਦੂ ਕਾ ਵਾਹਦ ਵੱਡਾ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਅੱਜ ਵੀ ਬੜੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਹਨ। ਬਿਨਾਂ ਸ਼ੱਕ ਮੰਟੋ ਨੇ ਪੀੜਾਂ ਭਰੀ ਜ਼ਿੰਦਗੀ ਗੁਜ਼ਾਰੀ ਮਗਰ ਉਹਨਾਂ ਦੀ ਮੌਤ ਦੇ ਬਾਅਦ ਜਿਤਨਾ ਮੰਟੋ ਦੀ ਕਲਾ ਅਤੇ ਸ਼ਖ਼ਸੀਅਤ ਤੇ ਲਿਖਿਆ ਗਿਆ ਸ਼ਾਇਦ ਦੂਸਰੇ ਕਿਸੇ ਕਹਾਣੀਕਾਰ ਤੇ ਨਹੀਂ ਲਿਖਿਆ ਗਿਆ। ਉਸ ਦੇ ਬਾਅਦ ਆਉਣ ਵਾਲੀਆਂ ਨਸਲਾਂ ਭੀ ਉਸ ਦੀ ਕਹਾਣੀ ਦਾ ਤੋੜ ਪੈਦਾ ਨਹੀਂ ਕਰ ਸਕੀਆਂ। ਸ਼ਾਇਦ ਇਸੇ ਲਈ ਮੰਟੋ ਨੇ ਲਿਖਿਆ ਸੀ "ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ।" ਉਸਨੇ ਉਰਦੂ ਕਹਾਣੀ ਨੂੰ ਇੱਕ ਨਵਾਂ ਰਾਹ ਦਿਖਾਇਆ- "ਕਹਾਣੀ ਮੈਨੂੰ ਲਿਖਦੀ ਹੈ" ਮੰਟੋ ਨੇ ਇਹ ਬਹੁਤ ਬੜੀ ਬਾਤ ਕਹੀ ਸੀ। ਇਸੇ ਨੂੰ ਆਪਣੇ ਇੱਕ ਖ਼ੁਦ ਲਿਖਤ ਖ਼ਾਕੇ ਵਿੱਚ ਮੰਟੋ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਇਹਨਾਂ ਲਫਜ਼ਾਂ ਵਿੱਚ ਬਿਆਨ ਕੀਤਾ ਹੈ। “ ਉਹ ਕੁਰਸੀ ਤੇ ਆਕੜਿਆ ਬੈਠਾ ਅੰਡੇ ਦਈ ਜਾਂਦਾ ਹੈ, ਜੋ ਬਾਅਦ ਵਿੱਚ ਚੂੰ ਚੂੰ ਕਰ ਅਫ਼ਸਾਨੇ ਬਣ ਜਾਦੇ ਹਨ।”
ਮੰਟੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ , ਸਿਤਾਰਾ , ਕੁਲਦੀਪ ਕੌਰ , ਪਾਰੋ ਦੇਵੀ , ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ ’, ‘ਮੀਨਾ ਬਾਜ਼ਾਰ ’ ਅਤੇ ‘ਲਾਊਡ ਸਪੀਕਰ ’ ਵਿੱਚ ਲਿਖੇ।[8]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.