ਚੰਡੀਗੜ੍ਹ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ, ਕੇਂਦਰੀ ਸ਼ਾਸਿਤ ਪ੍ਰਦੇਸ਼ From Wikipedia, the free encyclopedia
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ, ਕੇਂਦਰੀ ਸ਼ਾਸਿਤ ਪ੍ਰਦੇਸ਼ From Wikipedia, the free encyclopedia
ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਸਾਂਝੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ।
ਚੰਡੀਗੜ੍ਹ | ||
---|---|---|
ਉਪਨਾਮ: ਖ਼ੂਬਸੂਰਤੀ ਦਾ ਸ਼ਹਿਰ | ||
ਗੁਣਕ: 30°45′N 76°47′E | ||
ਦੇਸ਼ | ਭਾਰਤ | |
ਗਠਨ | 7 ਅਕਤੂਬਰ 1953 | |
ਰਾਜਧਾਨੀ | ਚੰਡੀਗੜ੍ਹ | |
ਸਰਕਾਰ | ||
• ਬਾਡੀ | ਚੰਡੀਗੜ੍ਹ ਸਰਕਾਰ | |
ਰਾਸ਼ਟਰੀ ਸੰਸਦ | ਭਾਰਤ ਦਾ ਸੰਸਦ | |
• ਉੱਪਰਲਾ ਸਦਨ | ਕੋਈ ਨਹੀਂ | |
• ਹੇਠਲਾ ਸਦਨ | 1 ਸੀਟ | |
ਹਾਈਕੋਰਟ | ਪੰਜਾਬ ਅਤੇ ਹਰਿਆਣਾ ਹਾਈ ਕੋਰਟ | |
ਖੇਤਰ | ||
• ਕੁੱਲ | 114 km2 (44 sq mi) | |
• ਰੈਂਕ | 35ਵਾਂ | |
ਉੱਚਾਈ | 321 m (1,053 ft) | |
ਆਬਾਦੀ | ||
• ਕੁੱਲ | 10,55,450 | |
• ਰੈਂਕ | 31 | |
• ਘਣਤਾ | 9,262/km2 (23,990/sq mi) | |
• ਸ਼ਹਿਰੀ | 10,25,682 (51ਵਾਂ)[3] | |
ਵਸਨੀਕੀ ਨਾਂ | ਚੰਡੀਗੜ੍ਹਵਾਲਾ, ਚੰਡੀਗੜ੍ਹਵਾਲੇ, ਚੰਡੀਗੜ੍ਹੀਆ | |
ਭਾਸ਼ਾ | ||
• ਅਧਿਕਾਰਤ | ਅੰਗਰੇਜ਼ੀ[4] | |
ਜੀਡੀਪੀ | ||
• ਕੁੱਲ (2023-24) | ₹0.49 trillion (US$6 billion) | |
• ਰੈਂਕ | 25ਵਾਂ | |
• ਪ੍ਰਤੀ ਵਿਅਕਤੀ | ₹3,49,000 (US$4,400) (ਚੌਥਾ) | |
ਸਮਾਂ ਖੇਤਰ | ਯੂਟੀਸੀ+05:30 (IST) | |
ISO 3166 ਕੋਡ | IN-CH | |
ਵਾਹਨ ਰਜਿਸਟ੍ਰੇਸ਼ਨ | CH | |
ਐੱਚਡੀਆਈ (2017–2018) | 0.827 ਬਹੁਤ ਉੱਚਾ[5] (ਦੂਜਾ) | |
ਸਾਖਰਤਾ (2023) | 86.05 (8ਵਾਂ) | |
ਲਿੰਗ ਅਨੁਪਾਤ (2011) | 818♀/1000 ♂ (34ਵਾਂ) | |
ਵੈੱਬਸਾਈਟ | chandigarh | |
ਚੰਡੀਗੜ੍ਹ ਦੇ ਪ੍ਰਤੀਕ | ||
ਪੰਛੀ | ਧਾਨ ਚਿੜਾ | |
ਫੁੱਲ | ਕੇਸੂ | |
ਫਲ | ਅੰਬ | |
ਥਣਧਾਰੀ | ਭਾਰਤੀ ਸਲੇਟੀ ਮੂੰਗੀ[6][7] | |
ਰੁੱਖ | ਭਾਰਤੀ ਅੰਬ[7] | |
ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਕਾਂ ਦੀ ਸੂਚੀ |
ਚੰਡੀਗੜ੍ਹ ਪੂਰੇ ਵਿਸ਼ਵ ਵਿੱਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ । ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾਰਬੂਜ਼ੀਏ ਨੇ ਬਣਾਇਆ ਸੀ। ਸਾਲ 2015 ਵਿੱਚ ਬੀ.ਬੀ.ਸੀ. ਦੇ ਇੱਕ ਲੇਖ ਵਿੱਚ ਚੰਡੀਗੜ੍ਹ ਨੂੰ ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚੋ ਇੱਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸੱਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ।
ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ ਕੋਹਰਾ ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ 1110.7 m.m. ਹੁੰਦੀ ਹੈ।[8] ਸ਼ਹਿਰ ਵਿੱਚ ਕਈ ਵਾਰ ਲਹਿੰਦੇ ਤੋਂ ਪਰਤਦੇ ਮਾਨਸੂਨ ਸਿਆਲ਼ੂ ਬਰਸਾਤ ਵੀ ਕਰ ਦਿੰਦੇ ਹਨ।
ਬਰਤਾਨਵੀ ਹਿੰਦੁਸਤਾਨ ਦੀ ਵੰਡ ਮਗਰੋਂ 1947 ਵਿੱਚ ਸੂਬੇ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇਸ ਵੰਡ ਕਰਕੇ ਰਾਜ ਦੀ ਪੁਰਾਣੀ ਰਾਜਧਾਨੀ ਲਹੌਰ ਪਾਕਿਸਤਾਨ ਦੇ ਹਿੱਸੇ ਆਈ। ਇਸ ਲਈ ਭਾਰਤੀ ਪੰਜਾਬ ਲਈ ਨਵੀਂ ਰਾਜਧਾਨੀ ਬਣਾਉਣ ਦੀ ਲੋੜ ਮਹਿਸੂਸ ਹੋਈ।
ਉਸ ਵੇਲੇ ਭਾਰਤ ਵਿੱਚ ਚੱਲ ਰਹੀਆਂ ਬਹੁਤ ਸਾਰੀਆਂ ਨਵੀਆਂ ਸ਼ਹਿਰੀ ਤਜਵੀਜ਼ਾਂ ਵਿੱਚ ਚੰਡੀਗੜ੍ਹ ਨੂੰ ਸਭ ਤੋਂ ਵੱਧ ਅਹਿਮੀਅਤ ਮਿਲੀ ਜਿਸਦੇ ਖ਼ਾਸ ਕਾਰਣ ਸਨ ਇੱਕ ਤਾਂ ਸ਼ਹਿਰ ਦੀ ਰਣਨੀਤਿਕ ਲੋਕੇਸ਼ਨ ਅਤੇ ਦੂਜਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਇਸ ਪ੍ਰਾਜੈਕਟ ਵਿੱਚ ਜ਼ਾਤੀ ਤੌਰ 'ਤੇ ਰੁਝਾਨ ਹੋਣਾ। ਨਵੀਂ ਕੌਮ ਦੇ ਆਧੁਿਨਕ ਅਤੇ ਅਗਾਂਹ-ਵਧੂ ਨਜ਼ਰੀਏ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਵੇਖਦੇ ਹੋਏ ਉਹਨਾਂ ਨੇ ਸ਼ਹਿਰ ਨੂੰ ਬੀਤੀਆਂ ਹੋਈਆਂ ਰਿਵਾਇਅਤਾਂ ਤੋਂ ਅਜ਼ਾਦ, ਕੌਮ ਦੇ ਅੱਗੇ ਵਧਣ ਵਿੱਚ ਯਕੀਨ ਰੱਖਣ ਦਾ ਚਿੰਨ੍ਹ ਦੱਸਿਆ। ਸ਼ਹਿਰ ਦਾ ਡਿਜ਼ਾਇਨ ਇੱਕ ਫ਼ਰਾਂਸੀਸੀ ਆਰਕੀਟੈਕਟ ਅਤੇ ਸ਼ਹਿਰੀ ਇਮਾਰਤਸਾਜ਼ ਲ ਕਾਰਬੂਜ਼ੀਏ (Le Corbusier) ਨੇ 1950 ਦੇ ਦਹਾਕੇ ਵਿੱਚ ਕੀਤਾ। ਲ ਕਾਰਬੂਜ਼ੀਏ ਅਸਲ ਵਿੱਚ ਸ਼ਹਿਰ ਦੇ ਦੂਸਰੇ ਆਰਕੀਟੈਕਟ ਸਨ। ਪਹਿਲਾ ਮਾਸਟਰ-ਪਲੈਨ ਅਮਰੀਕੀ ਆਰਕੀਟੈੱਕਟ ਐਲਬਰਟ ਮੇਅਰ (Albert Mayer) ਨੇ ਬਣਾਇਆ ਸੀ, ਜੋ ਆਰਕੀਟੈਕਟ ਮੈਥਿਊ ਨਾਵੀਤਸਕੀ (Matthew Nowicki) ਨਾਲ ਕੰਮ ਕਰਦੇ ਸਨ। 1950 ਵਿੱਚ ਨਾਵੀਤਸਕੀ ਦੀ ਬੇਵਕਤੀ ਮੌਤ ਕਾਰਨ ਕਾਰਬੂਜ਼ੀਏ ਨੂੰ ਇਹ ਪ੍ਰਾਜੈਕਟ ਮਿਲਿਆ।ਬਾਅਦ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਇਸ ਸ਼ਹਿਰ ਨੂੰ ਸਜਾਉਣ/ਸਵਾਰਨ ਵਿੱਚ ਵੱਡਾ ਯੋਗਦਾਨ ਪਾਇਆ।[9]
1 ਨਵੰਬਰ, 1966 ਨੂੰ ਪੰਜਾਬ ਦੇ ਹਿੰਦੀ-ਬੋਲਦੇ ਦੱਖਣ ਦੇ ਹਿੱਸੇ ਨੂੰ ਅਲੱਗ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ, ਜਦੋਂ ਕਿ ਪੰਜਾਬੀ-ਬੋਲਦੇ ਉੱਤਰ ਦੇ ਹਿੱਸੇ ਨੂੰ ਮੌਜੂਦਾ ਪੰਜਾਬ ਹੀ ਰਹਿਣ ਦਿੱਤਾ ਗਿਆ। ਚੰਡੀਗੜ੍ਹ ਸ਼ਹਿਰ ਦੋਹਾਂ ਦੀ ਹੱਦ ਉੱਤੇ ਵੱਸਿਆ ਸੀ, ਜਿਸਨੂੰ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ, ਅਤੇ ਨਾਲ ਹੀ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਐਲਾਨਿਆ ਗਿਆ। 1952 ਤੋਂ 1966 ਤੱਕ ਇਹ ਸ਼ਹਿਰ ਸਿਰਫ਼ ਪੰਜਾਬ ਦੀ ਹੀ ਰਾਜਧਾਨੀ ਸੀ। ਅਗਸਤ 1985 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਹੋਏ ਸਮਝੌਤੇ ਮੁਤਾਬਕ, ਚੰਡੀਗੜ੍ਹ 1986 ਵਿੱਚ ਪੰਜਾਬ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸਦੇ ਨਾਲ ਹੀ ਹਰਿਆਣਾ ਲਈ ਇੱਕ ਨਵੀਂ ਰਾਜਧਾਨੀ ਵੀ ਬਣਾਉਣੀ ਸੀ, ਪਰ ਕੁੱਝ ਇੰਤਜ਼ਾਮੀ ਕਾਰਣਾਂ ਦੇ ਚਲਦੇ ਇਸ ਟ੍ਰਾਂਸਫ਼ਰ ਵਿੱਚ ਦੇਰੀ ਹੋਈ। ਇਸ ਦੇਰੀ ਦੇ ਖ਼ਾਸ ਕਾਰਨਾਂ ਵਿੱਚ ਦੱਖਣ ਪੰਜਾਬ ਦੇ ਕੁੱਝ ਹਿੰਦੀ-ਬੋਲਦੇ ਪਿੰਡਾਂ ਨੂੰ ਹਰਿਆਣਾ, ਅਤੇ ਲਹਿੰਦੇ ਹਰਿਆਣੇ ਦੇ ਪੰਜਾਬੀ-ਬੋਲਦੇ ਪਿੰਡਾਂ ਨੂੰ ਪੰਜਾਬ ਨੂੰ ਦੇਣ ਦਾ ਝਗੜਾ ਸੀ।[10]
15 ਜੁਲਾਈ, 2007 ਨੂੰ ਚੰਡੀਗੜ੍ਹ, ਪਹਿਲਾ ਭਾਰਤੀ ਤੰਬਾਕੂ ਰਹਿਤ ਇਲਾਕਾ ਐਲਾਨਿਆ ਗਿਆ। ਪਬਲਿਕ ਥਾਵਾਂ ਉੱਤੇ ਸਿਗਰਟ ਪੀਣ ਦੀ ਮਨਾਹੀ ਹੈ ਅਤੇ ਇਹ ਚੰਡੀਗੜ੍ਹ ਹਕੂਮਤ ਦੇ ਜ਼ਾਬਤੇ ਤਹਿਤ ਸਜ਼ਾਯੋਗ ਅਪਰਾਧ ਹੈ।[11] ਇਸਦੇ ਮਗਰੋਂ 2 ਅਕਤੂਬਰ, 2008 ਨੂੰ ਕੌਮੀ-ਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਉੱਤੇ ਸ਼ਹਿਰ ਵਿੱਚ ਪਾਲੀਥੀਨ ਦੀਆਂ ਥੈਲੀਆਂ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ।[12]
ਸਾਰਾ ਚੰਡੀਗੜ੍ਹ ਬੋਹੜ ਅਤੇ ਸਫ਼ੈਦੇ ਦੇ ਬਾਗ਼ਾਂ ਨਾਲ ਭਰਿਆ ਹੋਇਆ ਹੈ। ਅਸ਼ੋਕ, ਕੈਸਿਆ, ਤੂਤ ਅਤੇ ਹੋਰ ਰੁੱਖ ਵੀ ਇੱਥੇ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਦੇ ਆਲੇ-ਦੁਆਲੇ ਕਾਫ਼ੀ ਜੰਗਲੀ ਇਲਾਕਾ ਵੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਨਵਰਾਂ ਅਤੇ ਬੂਟਿਆਂ ਦੀ ਵਸੋਂ ਹੈ। ਹਿਰਣ, ਸਾਂਭਰ, ਕਰਕਰ ਹਿਰਣ, ਤੋਤੇ, ਕਠਫੋੜਾ ਅਤੇ ਮੋਰ ਰਾਖਵੇਂ ਜੰਗਲਾਂ ਵਿੱਚ ਰਹਿੰਦੇ ਹਨ। ਸੁਖ਼ਨਾ ਝੀਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂਬੱਤਖ਼ਾਂ ਅਤੇ ਹੰਸ ਰਹਿੰਦੇ ਹਨ ਅਤੇ ਪਰਵਾਸੀ ਪੰਛੀਆਂ ਨੂੰ ਆਪਣੇ ਵੱਲ ਖਿੱਚਦਾ ਹੈ, ਜੋ ਕਿ ਜਾਪਾਨ ਅਤੇ ਸਾਈਬੇਰੀਆ ਇਲਾਕਿਆਂ ਤੋਂ ਉੱਡਕੇ ਠੰਢ ਵਿੱਚ ਇੱਥੇ ਆਉਂਦੇ ਹਨ ਅਤੇ ਝੀਲ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਵਿੱਚ ਇੱਕ ਤੋਤਿਆਂ ਦੀ ਰੱਖ ਵੀ ਹੈ, ਜਿਸ ਵਿੱਚ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ।
ਚੰਡੀਗੜ੍ਹ ਪ੍ਰਸ਼ਾਸਨ ਸੰਵਿਧਾਨ ਦੀ ਧਾਰਾ 239 ਦੇ ਤਹਿਤ ਨਿਯੁਕਤ ਕੀਤੇ ਗਏ ਪ੍ਰਸ਼ਾਸਕਾ ਦੇ ਅਧੀਨ ਕਾਰਜ ਕਾਰਜਗਤ ਹੈ। ਸ਼ਹਿਰ ਦਾ ਪ੍ਰਬੰਧਕੀ ਨਿਯੌਤ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਕੋਲ ਹੈ। ਵਰਤਮਾਨ ਵਿੱਚ ਪੰਜਾਬ ਦੇ ਰਾਜਪਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹਨ। ਪ੍ਰਸ਼ਾਸਕਾਂ ਦਾ ਸਲਾਹਕਾਰ ਇੱਕ ਸੰਪੂਰਣ ਭਾਰਤੀ ਸੇਵਾਵਾਂ ਤੋਂ ਨਿਯੁਕਤ ਉੱਚ ਕੋਟੀ ਦਾ ਅਧਿਕਾਰੀ ਹੁੰਦਾ ਹੈ। ਇਸ ਅਧਿਕਾਰੀ ਦਾ ਪੱਧਰ ਭਾਰਤੀ ਪ੍ਰਸ਼ਾਸਕੀ ਸੇਵਾ ਵਿੱਚ ਏ. ਜੀ. ਏਮ. ਯੂ. ਕੈਡਰ ਦਾ ਹੁੰਦਾ ਹੈ।
ਉਪਰੋਕਤ ਤਿੰਨ ਅਧਿਕਾਰੀ ਸੰਪੂਰਣ ਭਾਰਤੀ ਸੇਵਾਵਾਂ ਦੇ ਏ. ਜੀ. ਏਮ. ਯੂ., ਹਰਿਆਣਾ ਜਾਂ ਪੰਜਾਬ ਕੈਡਰ ਨਾਲ ਹੁੰਦੇ ਹਨ।
2011 ਵਿੱਚ ਹੋਈ ਭਾਰਤ ਦੀ ਜਨਗਣਨਾ ਦੇ ਮੁਤਾਬਕ, ਚੰਡੀਗੜ੍ਹ ਦੀ ਕੁੱਲ ਆਬਾਦੀ 10,55,450 ਹੈ, ਜਿਸਦੇ ਅਨੁਸਾਰ 9258 ਵਿਅਕਤੀ ਪ੍ਰਤੀ ਵਰਗ ਕਿ. ਮੀ. ਦਾ ਘਣਤਾ ਹੁੰਦੀ ਹੈ। ਇਸ ਵਿੱਚ ਆਬਾਦੀ ਦਾ 55% ਮਰਦਾਂ ਅਤੇ ਔਰਤਾਂ ਦਾ 45% ਹਨ। ਸ਼ਹਿਰ ਦਾ ਲਿੰਗ ਅਨੁਪਾਤ 818 ਔਰਤਾਂ ਮਗਰੋਂ 1000 ਪੁਰਸ਼ ਹੈ, ਜੋ ਕਿ ਭਾਰਤ ਵਿੱਚ ਸਭ ਤੋ ਘੱਟ ਹੈ। ਔਸਤ ਸਾਖਰਤਾ ਦਰ 86.77% ਹੈ, ਜੋ ਕਿ ਰਾਸ਼ਟਰੀ ਔਸਤ ਸਾਖਰਤਾ ਦਰ 64.8% ਤੋਂ ਜ਼ਿਆਦਾ ਹੈ। ਇਸ ਵਿੱਚ ਪੁਰਸ਼ ਸਾਖਰਤਾ ਦਰ 90.81% ਅਤੇ ਔਰਤਾਂ ਦੀ ਸਾਖਰਤਾ ਦਰ 81.88% ਹੈ। ਇੱਥੇ ਦੀ 10.8% ਜਨਸੰਖਿਆ ਛੇ ਸਾਲ ਤੋਂ ਹੇਠਾਂ ਉਮਰ ਦੀ ਹੈ। ਮੁੱਖ ਧਰਮਾਂ ਵਿੱਚ ਸਿੱਖੀ (95.11%), ਹਿੰਦੂਅਤ (3.2%), ਇਸਲਾਮ (0.7%) ਅਤੇ ਬੁੱਧਅਤ (0.01% ਹਨ।[13]
ਪੰਜਾਬੀ ਚੰਡੀਗੜ੍ਹ ਦੀਆਂ ਪ੍ਰਮੁੱਖ ਬੋਲੀਆਂ ਹਨ ਪਰ ਅੱਜਕੱਲ੍ਹ । ਸ਼ਹਿਰ ਦੇ ਲੋਕਾਂ ਦਾ ਇੱਕ ਛੋਟਾ ਹਿੱਸਾ ਉਰਦੂ ਵੀ ਬੋਲਦਾ ਹੈ।
ਚੰਡੀਗੜ੍ਹ ਵਿੱਚ ਰਹਿਣ ਵਾਲੇ ਹਰਿਆਣਾ ਅਤੇ ਪੰਜਾਬ ਦੇ ਪਰਵਾਸੀ ਲੋਕ ਵੀ ਵੱਡੇ ਫ਼ੀਸਦੀ ਵਿੱਚ ਹਨ, ਜੋ ਕਿ ਇੱਥੋਂ ਦੇ ਅਰਥਚਾਰੇ ਦੀਆਂ ਲੋੜਾਂ ਨੂੰ ਭਰਨ ਲਈ ਸਹਾਇਕ ਸਿੱਧ ਹੁੰਦੇ ਹਨ। ਇਹ ਲੋਕ ਸ਼ਹਿਰ ਦੇ ਵੱਖਰੇ ਸਰਕਾਰੀ ਮਹਿਕਮਿਆਂ ਅਤੇ ਨਿਜੀ ਕਾਰੋਬਾਰਾਂ ਵਿੱਚ ਕਾਰਕੁੰਨ ਤੇ ਮੁਲਾਜ਼ਿਮ ਹਨ।
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਭਾਰਤ ਦੇ ਸਭ ਤੋਂ ਸੋਹਣੇ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪ੍ਰਸਿੱਧ ਫਰਾਂਸੀਸੀ ਇਮਾਰਤਸਾਜ ਲ ਕਾਰਬੂਜ਼ੀਏ ਦੇ ਬਣਾਏ ਨਕਸ਼ੇ ਅਨੁਸਾਰ ਬਣਿਆ ਹੋਇਆ ਹੈ। ਇਸ ਸ਼ਹਿਰ ਦਾ ਨਾਮ ਇੱਕ ਦੂਜੇ ਦੇ ਨੇੜੇ ਸਥਿਤ ਚੰਡੀ ਮੰਦਿਰ ਅਤੇ ਗੜ੍ਹ ਕਿਲ੍ਹੇ ਦੇ ਕਾਰਨ ਪਿਆ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਬਾਗ ਹਨ ਜਿਹਨਾਂ ਵਿੱਚ ਪਾਮ ਗਾਰਡਨ, ਗਾਰਡਨ ਆਫ਼ ਸਪ੍ਰਿੰਗਸ,ਜ਼ਾਕਿਰ ਹੁਸੈਨ ਰੋਜ਼ ਗਾਰਡਨ, ਲੇਸਰ ਵੈਲੀ, ਰਜਿੰਦਰ ਪਾਰਕ, ਬੋਟਾਨਿਕਲ ਗਾਰਡਨ, ਸਿਮਰਤੀ ਉਪਵਨ, ਤੋਪਿਆਰੀ ਉਪਵਨ, ਟੇਰਸਡ ਗਾਰਡਨ, ਅਤੇ ਸ਼ਾਂਤੀ ਕੁੰਜ ਪ੍ਰਮੁੱਖ ਹਨ। ਚੰਡੀਗੜ੍ਹ ਵਿੱਚ ਲਲਿਤ ਕਲਾ ਅਕਾਦਮੀ, ਸਾਹਿਤ ਅਕਾਦਮੀ, ਪ੍ਰਾਚੀਨ ਕਲਾ ਕੇਂਦਰ ਅਤੇ ਕਲਚਰਲ ਕੰਪਲੈਕਸ ਵੀ ਵੇਖਣ ਯੋਗ ਹਨ।
ਜ਼ਾਕਿਰ ਹੁਸੈਨ ਰੋਜ਼ ਗਾਰਡਨ,ਚੰਡੀਗੜ੍ਹ ਦੇ ਸੈਕਟਰ 16 ਵਿੱਚ 30 ਏਕੜ (120,000 m2) ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ। ਇਸ ਵਿੱਚ 1600 ਕਿਸਮਾਂ ਦੇ 50,000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ ਸੀ।
ਗਾਰਡਨ ਆਫ਼ ਸਪ੍ਰਿੰਗਸ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਂਦੀ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਹੈ ਜੋ ਸੈਕਟਰ 53 ਵਿੱਚ ਸਥਿਤ ਹੈ।
ਪਾਮ ਗਾਰਡਨ,ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਇੱਕ ਇੱਕ ਸੈਰ ਸਪਾਟੇ ਲਈ ਬਣਾਇਆ ਗਿਆ ਪਾਰਕ ਹੈ। ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਵਿੱਚ ਪੈਂਦਾ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਜੋ ਸੈਕਟਰ 53 ਵਿੱਚ ਸਥਿਤ ਹੈ।
ਇੱਥੇ ਪੰਜਾਬ ਅਤੇ ਹਰਿਆਣਾ ਦੇ ਅਨੇਕ ਪ੍ਰਬੰਧਕੀ ਭਵਨ ਹਨ। ਵਿਧਾਨਸਭਾ, ਉੱਚ ਅਦਾਲਤ ਅਤੇ ਸਕੱਤਰੇਤ ਆਦਿ ਇਮਾਰਤਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ। ਇਹ ਇਮਾਰਤਾਂ ਸਮਕਾਲੀ ਵਾਸਤੁਸ਼ਿਲਪ ਦਾ ਚੰਗੇਰਾ ਉਦਾਹਰਣ ਹੈ। ਇੱਥੇ ਦਾ ਓਪਨ ਹੈਂਡ ਸਮਾਰਕ ਕਲਾ ਦਾ ਉੱਤਮ ਨਮੂਨਾ ਹੈ।
ਚੰਡੀਗੜ੍ਹ ਆਉਣ ਵਾਲੇ ਲੋਕ ਰਾਕ ਗਾਰਡਨ ਆਉਣਾ ਨਹੀਂ ਭੁੱਲਦੇ। ਇਸ ਬਾਗ਼ ਦੀ ਉਸਾਰੀ ਨੇਕਚੰਦ ਨੇ ਕਰਾਈ ਸੀ। ਇਸਨੂੰ ਬਣਾਉਨ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕੀਤਾ ਗਿਆ ਹੈ। ਪਰਯਟਕ ਇੱਥੋਂ ਦੀਆਂ ਮੂਰਤੀਆਂ, ਮੰਦਰਾਂ, ਮਹਿਲਾਂ ਆਦਿ ਨੂੰ ਵੇਖਕੇ ਅਸਚਰਜ ਵਿੱਚ ਪੈ ਜਾਂਦੇ ਹਨ। ਹਰ ਸਾਲ ਇਸ ਗਾਰਡਨ ਨੂੰ ਵੇਖਣ ਹਜ਼ਾਰਾਂ ਸੈਲਾਨੀ ਆਉਂਦੇ ਹਨ। ਗਾਰਡਨ ਵਿੱਚ ਝਰਨਿਆਂ ਅਤੇ ਜਲਕੁੰਡਾਂ ਤੋਂ ਛੁੱਟ ਓਪਨ ਏਅਰ ਥਿਏਟਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਸੰਸਕਰੀਤੀ-ਸਬੰਧਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।
ਜ਼ਾਕਿਰ ਹੁਸੈਨ ਰੋਜ਼ ਗਾਰਡਨ ਦੇ ਨਾਮ ਤੋਂ ਪ੍ਰਸਿੱਧ ਇਹ ਗਾਰਡਨ ਏਸ਼ੀਆ ਦਾ ਸਭ ਤੋਂ ਸੋਹਣਾ ਰੋਜ਼ ਗਾਰਡਨ ਹੈ। ਇੱਥੇ ਗੁਲਾਬਾਂ ਦੀਆਂ 1600 ਤੋਂ ਵੀ ਵੱਧ ਕਿਸਮਾਂ ਵੇਖੀਆਂ ਜਾ ਸਕਦੀਆਂ ਹਨ। ਗਾਰਡਨ ਨੂੰ ਬਹੁਤ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਪ੍ਰਕਾਰ ਦੇ ਰੰਗੀਨ ਫੁਆਰੇ ਇਸਦੇ ਸੁਹੱਪਣ ਵਿੱਚ ਚਾਰ ਚੰਨ ਲਗਾਉਂਦੇ ਹਨ। ਹਰ ਸਾਲ ਇੱਥੇ ਗੁਲਾਬ ਮੇਲਾ ਆਯੋਜਿਤ ਹੁੰਦਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ।
ਇਹ ਮਨੁੱਖ ਨਿਰਮਤ ਝੀਲ 3 ਵਰਗ ਕਿ.ਮੀ. ਦੇ ਇਲਾਕੇ ਵਿੱਚ ਫੈਲੀ ਹੋਈ ਹੈ। ਇਸਦੀ ਉਸਾਰੀ 1958 ਵਿੱਚ ਕਿੱਤੀ ਗਈ ਸੀ। ਅਨੇਕਾਂ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਝੀਲ ਵਿੱਚ ਬੋਟਿੰਗ ਦਾ ਅਨੰਦ ਲੈਂਦੇ ਸਮੇਂ ਦੂਰ-ਦੂਰ ਤੱਕ ਫੈਲੀਆਂ ਪਹਾੜੀਆਂ ਦੇ ਸੁੰਦਰ ਨਜ਼ਾਰੇ ਬੜੇ ਮਨਮੋਹਕ ਲੱਗਦੇ ਹਨ। ਆਥਣ ਵੇਲੇ ਤਾਂ ਇਹ ਨਜ਼ਾਰੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ।
ਚੰਡੀਗੜ੍ਹ ਵਿੱਚ ਬਹੁਤ ਸਾਰੇ ਅਜਾਇਬ-ਘਰ ਹਨ। ਇੱਥੋਂ ਦੇ ਸਰਕਾਰੀ ਅਜਾਇਬ-ਘਰ ਅਤੇ ਕਲਾ ਦੀਰਘਾ ਵਿੱਚ ਗਾੰਧਾਰ ਸ਼ੈਲੀ ਦੀ ਅਨੇਕ ਮੂਰਤੀਆਂ ਦਾ ਸੰਗ੍ਰਿਹ ਵੇਖਿਆ ਜਾ ਸਕਦਾ ਹੈ। ਇਹ ਮੂਰਤੀਆਂ ਬੋਧੀ ਕਾਲ ਨਾਲ ਸਬੰਧਤ ਹਨ। ਅਜਾਇਬ-ਘਰ ਵਿੱਚ ਅਨੇਕ ਲਘੂ ਚਿਤਰਾਂ ਅਤੇ ਪ੍ਰਾਗੈਤੀਹਾਸਿਕ ਕਾਲੀਨ ਜੀਵਾਸ਼ਮ ਨੂੰ ਵੀ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਡਾਲਸ ਮਿਉਜ਼ਿਅਮ ਵਿੱਚ ਦੁਨੀਆ ਭਰ ਦੀਆਂ ਗੁੱਡਿਆਂ ਅਤੇ ਕਠਪੁਤਲੀਆਂ ਨੂੰ ਰੱਖਿਆ ਗਿਆ ਹੈ।
ਲਗਭਗ 2600 ਹੇਕਟੇਅਰ ਵਿੱਚ ਫੈਲੇ ਇਸ ਰੱਖ ਵਿੱਚ ਵੱਡੀ ਗਿਣਤੀ ਵਿੱਚ ਜੀਵ ਅਤੇ ਵਨਸਪਤੀਆਂ ਪਾਈਆਂ ਜਾਂਦੀਆਂ ਹਨ। ਮੂਲਰੂਪ ਵਿੱਚ ਇੱਥੇ ਪਾਏ ਜਾਣ ਵਾਲੇ ਜਾਨਵਰਾਂ ਵਿੱਚ ਬਾਂਦਰ, ਖਰਗੋਸ਼, ਗਿਲਹਰੀ, ਸਾਂਭਰ, ਭੇੜੀਏ, ਜੰਗਲੀ ਸੂਕੇ, ਜੰਗਲੀ ਬਿੱਲੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸੱਪਾਂ ਦੀਆਂ ਅਨੇਕ ਕਿਸਮਾਂ ਵੀ ਇੱਥੇ ਵੇਖੀਆਂ ਜਾ ਸਕਦੀਆਂ ਹਨ। ਰੱਖ ਵਿੱਚ ਪੰਛੀਆਂ ਦੀਆਂ ਵੰਨਸੁਵੰਨੀਆਂ ਨਸਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ।
ਚੰਡੀਗੜ੍ਹ ਹਵਾਈ-ਅੱਡਾ ਸਿਟੀ ਸੈਂਟਰ ਤੋਂ ਕਰੀਬ 11 ਕਿ.ਮੀ. ਦੀ ਦੂਰੀ ਉੱਤੇ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਫਲਾਈਆਂ ਹਨ।
ਚੰਡੀਗੜ੍ਹ ਰੇਲਵੇ ਸਟੇਸ਼ਨ ਸਿਟੀ ਸੇਂਟਰ ਤੋਂ ਕਰੀਬ 8 ਕਿ.ਮੀ. ਦੂਰ ਸੈਕਟਰ 17 ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਸ਼ਹਿਰ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਰੇਲਮਾਰਗ ਦੁਆਰਾ ਜੋੜਦਾ ਹੈ। ਦਿੱਲੀ ਨੂੰ ਇੱਥੋ ਨਿੱਤ ਟਰੇਨਾ ਹਨ।
ਰਾਸ਼ਟਰੀ ਰਾਜ ਮਾਰਗ 21 ਅਤੇ 22 ਚੰਡੀਗੜ੍ਹ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਰਸਤਾ ਦੁਆਰਾ ਜੋੜਦੇ ਹਨ। ਦਿੱਲੀ, ਜੈਪੁਰ, ਸ਼ਿਮਲਾ, ਕੁੱਲੂ, ਕਸੌਲੀ, ਮਨਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹਰਿਦੁਆਰ, ਦੇਹਰਾਦੂਨ ਆਦਿ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਬਸ ਸੇਵਾਵਾਂ ਹਨ।
ਚੰਡੀਗੜ੍ਹ ਵਿੱਚ ਬਹੁਤ ਸਾਰੇ ਵਿਦਿਅਕ ਅਦਾਰੇ ਹਨ। ਇਹ ਨਿੱਜੀ ਅਤੇ ਜਨਤਕ ਤੌਰ 'ਤੇ ਸੰਚਾਲਿਤ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਹਨ। ਇਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਪੰਜਾਬ ਇੰਜਨੀਅਰਿੰਗ ਕਾਲਜ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ (NITTTR), ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਅਤੇ DAV ਕਾਲਜ ਸ਼ਾਮਲ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਦੇ ਅਨੁਸਾਰ, ਚੰਡੀਗੜ੍ਹ ਵਿੱਚ ਕੁੱਲ 115 ਸਰਕਾਰੀ ਸਕੂਲ ਹਨ,[14] ਜਿਨ੍ਹਾਂ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 16, ਜਵਾਹਰ ਨਵੋਦਿਆ ਵਿਦਿਆਲਿਆ, ਭਵਨ ਵਿਦਿਆਲਿਆ, ਕਾਨਵੈਂਟ ਸਕੂਲ ਜਿਵੇਂ ਸੇਂਟ ਐਨੀਜ਼ ਕਾਨਵੈਂਟ ਸਕੂਲ, ਸ. ਜੌਨਜ਼ ਹਾਈ ਸਕੂਲ, ਚੰਡੀਗੜ੍ਹ, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਰਮਲ ਕਾਨਵੈਂਟ ਸਕੂਲ, ਅਤੇ ਹੋਰ ਪ੍ਰਾਈਵੇਟ ਸਕੂਲ ਜਿਵੇਂ ਦਿੱਲੀ ਪਬਲਿਕ ਸਕੂਲ ਅਤੇ ਡੀਏਵੀ ਪਬਲਿਕ ਸਕੂਲ ।
ਸੈਕਟਰ 16 ਦਾ ਸਟੇਡੀਅਮ ਕਈ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦਾ ਸਥਾਨ ਰਿਹਾ ਹੈ, ਪਰ ਮੋਹਾਲੀ ਵਿੱਚ ਪੀਸੀਏ ਸਟੇਡੀਅਮ ਦੇ ਨਿਰਮਾਣ ਤੋਂ ਬਾਅਦ ਇਹ ਪ੍ਰਮੁੱਖਤਾ ਗੁਆ ਬੈਠਾ ਹੈ। ਇਹ ਅਜੇ ਵੀ ਇਸ ਖੇਤਰ ਵਿੱਚ ਕ੍ਰਿਕਟਰਾਂ ਨੂੰ ਅਭਿਆਸ ਕਰਨ ਅਤੇ ਅੰਤਰ-ਰਾਜੀ ਮੈਚ ਖੇਡਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। [15]
ਚੰਡੀਗੜ੍ਹ ਗੋਲਫ ਕਲੱਬ ਕੋਲ ਇੱਕ 7,202-ਯਾਰਡ, 18-ਹੋਲ ਕੋਰਸ ਹੈ ਜੋ ਇਸਦੇ ਚੁਣੌਤੀਪੂਰਨ ਤੰਗ ਫੇਅਰਵੇਅ, ਡੌਗਲਗ 7ਵੇਂ ਹੋਲ, ਅਤੇ ਪਹਿਲੇ ਨੌਂ ਹੋਲਾਂ 'ਤੇ ਫਲੱਡ ਲਾਈਟਿੰਗ ਲਈ ਜਾਣਿਆ ਜਾਂਦਾ ਹੈ। [16]
ਪੰਜਾਬ ਦੇ ਓਹ 28 ਪਿੰਡਾ ਦੇ ਨਾਮ ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ। ਮਾਹਰੇ ਪੁਆਧ ਕੀ ਹਿਕ ਪਾ ਵਸਾਇਆ
Seamless Wikipedia browsing. On steroids.