ਮੌਨਸੂਨ( ਮਾਨਸੂਨ ਵੀ ਲਿਖਿਆ ਜਾਂਦਾ ਹੈ) ਨੂੰ ਰਵਾਇਤੀ ਤੌਰ ਉੱਤੇ ਮੀਂਹ ਵਰ੍ਹਨ ਵਿੱਚ ਆਉਂਦੀਆਂ ਤਬਦੀਲੀਆਂ ਨਾਲ਼ ਆਉਣ ਵਾਲੀਆਂ ਮੌਸਮੀ ਪਰਤਾਅ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਸੀ[1] ਪਰ ਹੁਣ ਇਹਦੀ ਵਰਤੋਂ ਧਰਤੀ ਅਤੇ ਪਾਣੀ ਦੀ ਬੇਮੇਲ ਤਪਣ ਕਰ ਕੇ ਪੈਦਾ ਹੁੰਦੀਆਂ ਵਾਯੂਮੰਡਲੀ ਗੇੜ੍ਹ ਅਤੇ ਬਰਸਾਤ ਵਿੱਚ ਮੌਸਮੀ ਤਬਦੀਲੀਆਂ ਨੂੰ ਦੱਸਣ ਲਈ ਹੁੰਦੀ ਹੈ।[2][3]

Thumb
ਲਖਨਊ, ਉੱਤਰ ਪ੍ਰਦੇਸ਼ ਵਿੱਚ ਮੌਨਸੂਨ ਦੇ ਬੱਦਲ।

ਨਿਰੁਕਤੀ

ਮੌਨਸੂਨ ਸ਼ਬਦ ਅੰਗਰੇਜ਼ੀ monsoon ਤੋਂ ਆਇਆ ਹੈ ਜੋ ਅੱਗੋਂ ਪੁਰਤਗਾਲੀ monção ਅਖ਼ੀਰ ਵਿੱਚ ਅਰਬੀ ਮੌਸਿਮ (موسم "ਰੁੱਤ"), ਅਤੇ ਸ਼ਾਇਦ ਅੰਸ਼ਕ ਤੌਰ ਉੱਤੇ ਅਗੇਤਰੀ ਆਧੁਨਿਕ ਡੱਚ monsun ਤੋਂ ਆਇਆ ਹੈ।[4]

ਭਾਰਤ ਵਿੱਚ ਮੌਨਸੂਨ

ਭਾਰਤ ਵਿੱਚ ਮੌਨਸੂਨ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਤੋਂ ਹਿਮਾਲਿਆ ਵੱਲ ਆਉਂਣ ਵਾਲੀਆਂ ਹਵਾਵਾਂ ਤੇ ਨਿਰਭਰ ਕਰਦੀ ਹੈ। ਜਦੋਂ ਇਹ ਹਵਾਵਾਂ ਦੱਖਣੀ ਤੱਟ ਤੇ ਪੱਛਮੀ ਘਾਟ ਨਾਲ ਟਕਰਾਉਦੀਆਂ ਹਨ ਤਾਂ ਭਾਰਤ ਅਤੇ ਆਸ ਪਾਸ ਦੇ ਦੇਸ਼ਾਂ ਵਿੱਚ ਭਾਰੀ ਵਰਖਾ ਹੁੰਦੀ ਹੈ। ਇਹ ਹਵਾਵਾਂ ਦੱਖਣੀ ਏਸ਼ੀਆ ਵਿੱਚ ਜੂਨ ਤੋਂ ਸਤੰਬਰ ਤੱਕ ਸਰਗਰਮ ਰਹਿੰਦੀਆਂ ਹਨ। ਕਿਸੇ ਇਲਾਕੇ ਵਿੱਚ ਮੌਨਸੂਨ ਉਸ ਦੀ ਜਲਵਾਯੂ 'ਤੇ ਨਿਰਭਰ ਕਰਦੀ ਹੈ। ਉੱਤਰੀ ਭਾਰਤ ਖਾਸ ਕਰ ਪੰਜਾਬ ਵਿਚ ਮਾਨਸੂਨ ਜੂਨ ਦੇ ਅਾਖਰੀ ਦਿਨਾਂ ਜਾਂ ਜੁਲਾੲੀ ਦੇ ਪਹਿਲੇ ਦਿਨਾਂ ਵਿਚ ਅਾਉਂਦੀ ਹੈ। ਸਾਲ 2017 ਵਿੱਚ ਪੰਜਾਬ ਵਿੱਚ ਮਾਨਸੂਨ 28-29 ਜੂਨ ਦੇ ਕਰੀਬ ਦਾਖਲ ਹੋੲੀ।

ਕਿਸਮਾਂ

ਭਾਰਤ ਵਿੱਚ ਇਹ ਦੋ ਪ੍ਰਕਾਰ ਦੀਆਂ ਹਵਾਵਾਂ ਨਾਲ ਪ੍ਰਭਾਵਿਤ ਹੁੰਦੀ ਹੈ। ਉੱਤਰੀ-ਪੂਰਬੀ ਮੌਨਸੂਨ ਅਤੇ ਦੱਖਣੀ-ਪੱਛਮੀ ਮੌਨਸੂਨ। ਪੂਰਬੀ ਮੌਨਸੂਨ ਨੂੰ ਸੀਤ ਮੌਨਸੂਨ ਵੀ ਕਹਿੰਦੇ ਹਨ। ਇਹ ਹਵਾਵਾਂ ਮੈਦਾਨਾਂ ਵੱਲੋਂ ਸਮੁੰਦਰ ਵੱਲ ਨੂੰ ਚੱਲਦੀਆਂ ਹਨ ਜੋ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ਨੂੰ ਪਾਰ ਕਰ ਕੇ ਆਉਂਦੀਆਂ ਹਨ। ਇੱਥੇ ਵਧੇਰੇ ਕਰ ਕੇ ਵਰਖਾ ਦੱਖਣੀ ਪੱਛਮੀ ਮੌਨਸੂਨ ਨਾਲ ਹੁੰਦੀ ਹੈ।

Thumb
ਭਾਰਤ ਵਿੱਚ ਦੱਖਣੀ ਪੱਛਮੀ ਮੌਨਸੂਨ

ਅਸਰ

ਭਾਰਤ ਵਿੱਚ ਪੂਰਬ ਤੋਂ ਪੱਛਮੀ ਦਿਸ਼ਾ ਵੱਲ ਕਰਕ ਰੇਖਾ ਨਿਕਲੀ ਹੈ। ਇਸ ਦਾ ਦੇਸ਼ ਦੀ ਜਲਵਾਯੂ ਤੇ ਸਿਧਾ ਅਸਰ ਪੈਂਦਾ ਹੈ। ਗਰਮੀ, ਸਰਦੀ ਅਤੇ ਵਰਖਾ ਰੁੱਤਾਂ ਵਿੱਚ ਵਰਖਾ ਰੁੱਤ ਨੂੰ ਮੌਨਸੂਨ ਕਿਹਾ ਜਾਂਦਾ ਹੈ। ਮੌਨਸੂਨ ਦੇ ਆਉਂਣ ਨਾਲ ਤਾਪਮਾਨ ਵਿੱਚ ਤਾਂ ਗਿਰਾਵਟ ਆਉਂਦੀ ਹੀ ਹੈ ਪਰ ਨਮੀ ਵਿੱਚ ਵਾਧਾ ਹੁੰਦਾ ਹੈ। ਜਿਥੇ ਕਾਲੀਆਂ ਘਟਾਵਾਂ ਦਾ ਦ੍ਰਿਸ਼ ਸਭ ਨੂੰ ਮੋਹ ਲੈਦਾ ਹੈ ਉਥੇ ਨੀਵੇ ਇਲਾਕਿਆਂ ਵਿੱਚ ਪਾਣੀ ਲੋਕਾਂ ਨੂੰ ਮੁਸ਼ਕਲਾਂ ਲੈ ਕਿ ਆਉਂਦਾ ਹੈ।

ਹੜ੍ਹ ਰੋਕੂ ਪ੍ਰਬੰਧਨ

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 10 ਸਾਲਾਂ ਦੌਰਾਨ ਜਿੰਨੀਆਂ ਰਕਮਾਂ ਹੜ੍ਹ ਰਾਹਤ ਕਾਰਜਾਂ ਜਾਂ ਹੜ੍ਹਾਂ ਤੋਂ ਬਾਅਦ ਦੇ ਪੁਨਰਵਾਸ ਅਤੇ ਆਧਾਰੀ ਢਾਂਚੇ ਦੀ ਮੁੜ ਉਸਾਰੀ ’ਤੇ ਖ਼ਰਚੀਆਂ ਗਈਆਂ, ਉਨ੍ਹਾਂ ਨਾਲ ਕੁਦਰਤੀ ਆਫ਼ਤਾਂ ਦਾ ਨੁਕਸਾਨ ਘਟਾਉਣ ਵਾਲੇ ਸਥਾਈ ਪ੍ਰਬੰਧ ਕੀਤੇ ਜਾ ਸਕਦੇ ਸਨ। [5]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.