ਉੱਤਰ ਪ੍ਰਦੇਸ਼
From Wikipedia, the free encyclopedia
From Wikipedia, the free encyclopedia
ਉੱਤਰ ਪ੍ਰਦੇਸ਼ (ਹਿੰਦੀ: उत्तर प्रदेश) ਭਾਰਤ ਦਾ ਇੱਕ ਰਾਜ ਹੈ। ਇਸ ਦੀ ਰਾਜਧਾਨੀ ਲਖਨਊ ਹੈ। 19 ਕਰੋੜ ਦੀ ਆਬਾਦੀ ਨਾਲ,[18] ਇਹ ਭਾਰਤ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਰਾਜ, ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਸਬਡਿਵੀਜ਼ਨ ਹੈ।[19] ਉੱਤਰ ਪ੍ਰਦੇਸ਼ ਦੀ ਸਥਾਪਨਾ 1 ਅਪ੍ਰੈਲ 1937 ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਆਗਰਾ ਅਤੇ ਅਵਧ ਦੇ ਸੰਯੁਕਤ ਪ੍ਰਾਂਤ ਦੇ ਰੂਪ ਵਿੱਚ ਕੀਤੀ ਗਈ ਸੀ, ਅਤੇ 1950 ਵਿੱਚ ਇਸਨੂੰ ਉੱਤਰ ਪ੍ਰਦੇਸ਼ ਦਾ ਨਾਂ ਦਿੱਤਾ ਗਿਆ ਸੀ। ਰਾਜ ਨੂੰ 18 ਡਵੀਜ਼ਨਾਂ ਅਤੇ 75 ਜਿਲਿਆਂ ਵਿੱਚ ਵੰਡਿਆ ਗਿਆ ਹੈ। ਐਥੇ ਰਹਿਣੇ ਵਾਲੇ ਮੁੱਖ ਨਸਲੀ ਸਮੂਹ ਹਿੰਦਵੀ ਲੋਕ ਹਨ। 9 ਨਵੰਬਰ 2000 ਨੂੰ, ਇੱਕ ਨਵਾਂ ਰਾਜ, ਉੱਤਰਾਖੰਡ, ਸੂਬੇ ਦੇ ਹਿਮਾਲਿਆ ਪਹਾੜੀ ਖੇਤਰ ਤੋਂ ਕੱਢਿਆ ਗਿਆ ਸੀ। ਰਾਜ ਦੀਆਂ ਦੋ ਮੁਖ ਨਦੀਆਂ, ਗੰਗਾ ਅਤੇ ਯਮੁਨਾ, ਪਰਿਆਗਰਾਜ ਵਿੱਚ ਮਿਲਦੀ ਹਨ, ਅਤੇ ਫਿਰ ਗੰਗਾ ਨਾਂ ਨਾਲ ਪੂਰਬ ਦੀ ਓਰ ਅੱਗੇ ਵੱਧ ਜਾਂਦੀ ਹਨ। ਹਿੰਦੀ ਰਾਜ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਅਤੇ ਇਹ ਰਾਜ ਦੀ ਸਰਕਾਰੀ ਭਾਸ਼ਾ ਵੀ ਹੈ।
ਉੱਤਰ ਪ੍ਰਦੇਸ਼ | ||
---|---|---|
ਭਾਰਤ ਵਿੱਚ ਸੂਬਾ | ||
Etymology: Uttar (meaning 'north') and Pradesh (meaning 'province or territory') | ||
ਗੁਣਕ: 26.85°N 80.91°E | ||
ਦੇਸ਼ | India | |
ਸੂਬੇ ਦੀ ਘੋਸ਼ਣਾ | 24 ਜਨਵਰੀ 1950[1] | |
ਰਾਜਧਾਨੀ | ਲਖਨਊ | |
ਜ਼ਿਲ੍ਹੇ | 75[2][3] | |
ਸਰਕਾਰ | ||
• ਕਿਸਮ | ਬਾਈਕਾਮੈਰਲ ਵਿਧਾਨਿਕ ਕੌਂਸਲ 100 ਵਿਧਾਨ ਸਭਾ 403 +1 Anglo Indian maybe Nominated by Governor ਰਾਜ ਸਭਾ 31 ਲੋਕ ਸਭਾ 80 | |
• ਬਾਡੀ | ਉੱਤਰ ਪ੍ਰਦੇਸ਼ ਸਰਕਾਰ | |
• ਗਵਰਨਰ | ਆਨੰਦੀਬੇਨ ਪਟੇਲ[4][5] | |
• ਮੁੱਖ ਮੰਤਰੀ | ਯੋਗੀ ਆਦਿਤਿਆਨਾਥ (ਭਾਜਪਾ) | |
• Deputy Chief Ministers | ਕੇਸ਼ਵ ਪ੍ਰਸਾਦ ਮੌਰੀਆ (ਭਾਜਪਾ) ਦਿਨੇਸ਼ ਸ਼ਰਮਾ (ਭਾਜਪਾ) | |
• ਚੀਫ ਸੇਕ੍ਰੇਟਰੀ | ਅਨੂਪ ਚੰਦਰ ਪਾਂਡੇ, ਆਈਏਐਸ[6][7][8] | |
• Director General of Police | ਓ ਪੀ ਸਿੰਘ, ਆਈਪੀਐਸ[9][10][11] | |
ਖੇਤਰ | ||
• ਕੁੱਲ | 2,43,290 km2 (93,930 sq mi) | |
• ਰੈਂਕ | 4th | |
ਆਬਾਦੀ | ||
• ਕੁੱਲ | 19,98,12,341 | |
• ਰੈਂਕ | 1st | |
• ਘਣਤਾ | 820/km2 (2,100/sq mi) | |
ਵਸਨੀਕੀ ਨਾਂ | ਉੱਤਰ ਪ੍ਰਦੇਸ਼ੀ | |
ਜੀਡੀਪੀ (2018–19) | ||
• ਕੁਲ | ₹15.42 lakh crore (US$190 billion) | |
• ਪਰ ਕੈਪਿਟਾ | ₹61,351 (US$770) | |
ਭਾਸ਼ਾ[15] | ||
• ਸਰਕਾਰੀ | ਹਿੰਦੀ | |
• ਵਾਧੂ ਸਰਕਾਰੀ | ਉਰਦੂ | |
ਸਮਾਂ ਖੇਤਰ | ਯੂਟੀਸੀ+05:30 (ਆਈਐਸਤੀ) | |
UN/LOCODE | IN-UP | |
ਵਾਹਨ ਰਜਿਸਟ੍ਰੇਸ਼ਨ | UP XX—XXXX | |
ਐਚਡੀਆਈ (2017) | 0.583[16] medium · 28th | |
ਸਾਖਰਤਾ (2011) | 67.68%[17] | |
ਲਿੰਗ ਅਨੁਪਾਤ (2011) | 912 ♀/1000 ♂[17] | |
ਵੈੱਬਸਾਈਟ | Official Website |
ਉੱਤਰ ਪ੍ਰਦੇਸ਼ ਰਾਜ ਰਾਜਸਥਾਨ ਦੁਆਰਾ ਪੱਛਮ ਵੱਲ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੁਆਰਾ ਉੱਤਰ-ਪੱਛਮ ਵੱਲ, ਉੱਤਰਾਖੰਡ ਅਤੇ ਨੇਪਾਲ ਦੁਆਰਾ ਉੱਤਰ ਵੱਲ, ਬਿਹਾਰ ਦੁਆਰਾ ਪੂਰਬ ਵੱਲ, ਅਤੇ ਮੱਧ ਪ੍ਰਦੇਸ਼ ਦੁਆਰਾ ਦੱਖਣ ਵੱਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ, ਇਹ ਦੱਖਣ-ਪੂਰਬੀ ਦਿਸ਼ਾ ਵੱਲ ਝਾਰਖੰਡ ਅਤੇ ਛੱਤੀਸਗੜ੍ਹ ਦੇ ਰਾਜਾਂ ਨੂੰ ਵੀ ਛੂਹਦਾ ਹੈ। ਰਾਜ ਦਾ ਖੇਤਰਫਲ 243,290 square kilometres (93,933 sq mi) ਹੈ, ਜੋ ਭਾਰਤ ਦੇ ਕੁੱਲ ਖੇਤਰ ਦਾ 7.34% ਬਣਦਾ ਹੈ ਅਤੇ ਖੇਤਰ ਦੇ ਆਧਾਰ ਤੇ ਚੌਥਾ ਸਭ ਤੋਂ ਵੱਡਾ ਭਾਰਤੀ ਰਾਜ ਹੈ। ਖੇਤੀਬਾੜੀ ਅਤੇ ਸੇਵਾ ਉਦਯੋਗ ਰਾਜ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹਨ। ਸੇਵਾ ਖੇਤਰ ਵਿੱਚ ਯਾਤਰਾ ਅਤੇ ਸੈਰ-ਸਪਾਟਾ, ਹੋਟਲ ਉਦਯੋਗ, ਰੀਅਲ ਅਸਟੇਟ, ਬੀਮਾ ਅਤੇ ਵਿੱਤੀ ਸਲਾਹਾਂ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੀ ਆਰਥਿਕਤਾ ਭਾਰਤ ਦੇ ਰਾਜਾਂ ਵਿੱਚ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੈ, ਅਤੇ ਇਸਦਾ ਕੁੱਲ ਘਰੇਲੂ ਉਤਪਾਦ ₹15.42 lakh crore (US$190 billion), ਅਤੇ ਪ੍ਰਤੀ ਵਿਅਕਤੀ ਜੀ.ਡੀ.ਪੀ. ₹61,000 (US$760) ਹੈ। ਮਨੁੱਖੀ ਵਿਕਾਸ ਸੂਚਕ ਅੰਕ ਵਿੱਚ ਭਾਰਤ ਦੇ ਰਾਜਾਂ ਵਿੱਚ ਉੱਤਰ ਪ੍ਰਦੇਸ਼ ਦਾ ਅਠਾਈਵਾਂ ਸਥਾਨ ਹੈ। ਵੱਖਰੇ ਕਾਰਨਾਂ ਕਰਕੇ ਰਾਸ਼ਟਰਪਤੀ ਸ਼ਾਸਨ 1968 ਤੋਂ ਉੱਤਰ ਪ੍ਰਦੇਸ਼ ਵਿੱਚ 10 ਵਾਰ ਕੁੱਲ 1700 ਦਿਨਾਂ ਲਈ ਲਾਗੂ ਕੀਤਾ ਗਿਆ ਹੈ।[20]
ਰਾਜ ਦੇ ਜੱਦੀ ਲੋਕਾਂ ਨੂੰ ਆਮ ਤੌਰ 'ਤੇ "ਯੂ.ਪੀ.ਵਾਲੇ" ਕਿਹਾ ਜਾਂਦਾ ਹੈ, ਜਾਂ ਫਿਰ ਖਾਸ ਤੌਰ ਤੇ ਉਨਕੇ ਮੂਲ ਖੇਤਰ ਦੇ ਆਧਾਰ ਤੇ ਅਵਧੀ, ਬਾਗੇਲੀ, ਭੋਜਪੁਰੀ, ਬ੍ਰਜੀ, ਬੁੰਦੇਲੀ, ਕੰਨੌਜੀ, ਜਾਂ ਰੁਹੇਲਖੰਡੀ ਆਦਿ ਕਿਹਾ ਜਾਂਦਾ ਹੈ। ਹਿੰਦੂ ਲੋਕਾਂ ਦੀ ਆਬਾਦੀ ਰਾਜ ਦੀ ਕੁਲ ਆਬਾਦੀ ਦੀ ਤਿੰਨ-ਚੌਥਾਈ ਤੋਂ ਜ਼ਿਆਦਾ ਹੈ, ਜਦਕਿ ਮੁਸਲਮਾਨ ਅਗਲੇ ਸਭ ਤੋਂ ਵੱਡੇ ਧਾਰਮਿਕ ਸਮੂਹ ਹਨ। ਉੱਤਰ ਪ੍ਰਦੇਸ਼ ਪ੍ਰਾਚੀਨ ਅਤੇ ਮੱਧਯੁਗੀ ਭਾਰਤ ਦੇ ਦੌਰਾਨ ਸ਼ਕਤੀਸ਼ਾਲੀ ਸਾਮਰਾਜ ਦਾ ਘਰ ਸੀ। ਰਾਜ ਵਿੱਚ ਕਈ ਇਤਿਹਾਸਕ, ਕੁਦਰਤੀ ਅਤੇ ਧਾਰਮਿਕ ਸੈਲਾਨੀ ਸਥਾਨ ਹਨ, ਜਿਵੇਂ ਆਗਰਾ, ਅਯੋਧਿਆ, ਵ੍ਰਿੰਦਾਵਨ, ਲਖਨਊ, ਮਥੁਰਾ, ਵਾਰਾਣਸੀ ਅਤੇ ਪਰਿਆਗਰਾਜ।
ਆਧੁਨਿਕ ਮਨੁੱਖੀ ਸ਼ਿਕਾਰੀ-ਸੰਗਤਾਂ ਉੱਤਰ ਪ੍ਰਦੇਸ਼ ਵਿੱਚ ਕਰੀਬ 85,000 ਤੋਂ 72000 ਸਾਲਾਂ ਪਹਿਲੇ ਰਹਿੰਦੇ ਸੀ। ਉੱਤਰ ਪ੍ਰਦੇਸ਼ ਵਿੱਚ 21,000-31,000 ਸਾਲ ਪੁਰਾਣੇ ਮੱਧ ਅਤੇ ਅਪਰ ਪਾਲੀਓਲੀਥਿਕ ਕਾਲ ਦੇ ਅਤੇ ਪ੍ਰਤਾਪਗੜ੍ਹ ਦੇ ਨੇੜੇ ਲਗਭਗ 10550-9550 ਬੀ.ਸੀ. ਦੇ ਮੇਸੋਲਿਥਿਕ / ਮਾਈਕ੍ਰੋਲਿਥਿਕ ਸ਼ਿਕਾਰੀ-ਸੰਗ੍ਰਾਂਦਾਰ ਬੰਦੋਬਸਤ ਵੀ ਮਿਲੇ ਹਨ। ਪਾਲਤੂ ਜਾਨਵਰਾਂ - ਭੇਡਾਂ ਅਤੇ ਬੱਕਰੀਆਂ - ਦੇ, ਅਤੇ ਖੇਤੀਬਾੜੀ ਦੇ ਸਬੂਤ ਵਾਲੇ ਪਿੰਡ 6000 ਬੀ.ਸੀ. ਤੋਂ ਸਿੰਧੂ ਘਾਟੀ ਅਤੇ ਹੜੱਪਾ ਸਭਿਅਤਾ ਨਾਲ ਸ਼ੁਰੂ ਹੋਏ, ਅਤੇ ਹੌਲੀ-ਹੌਲੀ 4000 ਅਤੇ 1500 ਬੀ ਸੀ ਵਿਚਕਰ ਵੈਦਿਕ ਕਾਲ ਅਤੇ ਲੋਹ ਕਾਲ ਵਿੱਚ ਵਿਕਸਿਤ ਹੋ ਗਿਐ।
ਮਹਾਜਨਪਦ ਕਾਲ ਵਿੱਚ ਕੋਸਲ ਦਾ ਰਾਜ, ਅਜੋਕੇ ਉੱਤਰ ਪ੍ਰਦੇਸ਼ ਦੀ ਖੇਤਰੀ ਸੀਮਾਵਾਂ ਦੇ ਅੰਦਰ ਸਥਿਤ ਸੀ। ਹਿੰਦੂ ਕਥਾ ਅਨੁਸਾਰ, ਰਾਮਾਇਣ ਦੇ ਬ੍ਰਹਮ ਰਾਜਾ ਰਾਮ ਕੋਸਲ ਦੀ ਰਾਜਧਾਨੀ ਅਯੋਧਿਆ ਵਿੱਚ ਰਾਜ ਕਰਦੇ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ, ਹਿੰਦੂ ਪਰੰਪਰਾ ਦੇ ਇੱਕ ਹੋਰ ਬ੍ਰਹਮ ਰਾਜਾ, ਜੋ ਮਹਾਭਾਰਤ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ, ਅਤੇ ਹਿੰਦੂ ਦੇਵਤਾ ਵਿਸ਼ਨੂੰ ਦੇ ਅੱਠਵੇਂ ਅਵਤਾਰ ਦੇ ਤੌਰ ਤੇ ਸਤਿਕਾਰ ਕੀਤੇ ਜਾਂਦੇ ਹਨ, ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਵਿੱਚ ਜਨਮਿਏ ਸੀ। ਮੰਨਿਆ ਜਾਂਦਾ ਹੈ ਕਿ ਕੁਰੁਕਸ਼ੇਤਰ ਯੁਧ ਦੇ ਬਾਅਦ ਪਾਂਡਵ ਰਾਜਾ ਯੁਧਿਸ਼ਠਿਰ ਦੇ ਰਾਜ ਦਾ ਖੇਤਰ, ਜਿਸਨੂੰ ਕੁਰੂ ਮਹਾਜਨਪਦ ਕਿਹਾ ਜਾਂਦਾ ਸੀ, ਉੱਪਰਿ ਦੁਆਬ ਅਤੇ ਦਿੱਲੀ ਵਿਚਕਾਰ ਖੇਤਰ ਵਿੱਚ ਸੀ। ਕੁਰੂ ਰਾਜਾਂ ਦੇ ਰਾਜ ਕਾਲ ਨੂੰ ਲਾਲ ਵੇਅਰ ਅਤੇ ਪੇਂਟਡ ਗ੍ਰੇ ਵੇਅਰ ਸੰਸਕ੍ਰਿਤੀ ਅਤੇ ਉੱਤਰੀ-ਪੱਛਮੀ ਭਾਰਤ ਵਿੱਚ ਲੋਹ ਕਾਲ ਦੀ ਸ਼ੁਰੂਆਤ ਦੇ ਸਮੇਂ ਮਾਣਿਆ ਜਾਂਦਾ ਹੈ - ਲਗਭਗ 1000 ਬੀ.ਸੀ. ਦੇ ਆਸਪਾਸ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.