ਨੇਪਾਲ
ਦੱਖਣੀ ਏਸ਼ੀਆ ਵਿੱਚ ਦੇਸ਼ From Wikipedia, the free encyclopedia
ਨੇਪਾਲ (ਨੇਪਾਲੀ: नेपाल) ਹਿਮਾਲਿਆ ਦੇ ਪਹਾੜਾਂ ਵਿੱਚ ਚੀਨ ਅਤੇ ਭਾਰਤ ਦੇ ਵਿੱਚਕਾਰ ਸਥਿਤ ਇੱਕ ਦੇਸ਼ ਹੈ ਜੋ 147,181 ਮੁਰੱਬਾ ਕਿਲੋਮੀਟਰ ਰਕਬੇ ਉੱਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਭਾਰਤ ਹੈ। ਇਸ ਦੀ ਅਬਾਦੀ ਦੋ ਕਰੋੜ ਸੱਤਰ ਲੱਖ ਹੈ ਜਿਸਦੇ ਵਿੱਚੋਂ 2 ਲੱਖ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ਕਾਠਮਾਂਡੂ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਦੁਨੀਆ ਦੀਆਂ ਦਸ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਅੱਠ ਨੇਪਾਲ ਵਿੱਚ ਹਨ। ਇਨ੍ਹਾਂ ਵਿੱਚ ਮਾਊਂਟ ਐਵਰੈਸਟ ਵੀ ਹੈ। ਇੱਥੋਂ ਦੀ 81% ਵਸੋਂ ਹਿੰਦੂ ਹੈ। ਨੇਪਾਲ ਨਾਲ ਬੁੱਧ ਮੱਤ ਦਾ ਡੂੰਘਾ ਸਬੰਧ ਹੈ। ਨੇਪਾਲ ਵਿੱਚ ਮੁੱਢ ਤੋਂ ਇਹ ਸ਼ਾਹੀ ਰਾਜ ਰਿਹਾ ਹੈ। 2008 ਵਿੱਚ ਇਸ ਦੇਸ਼ ਨੇ ਲੋਕਰਾਜ ਨੂੰ ਚੁਣਿਆ।

ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਨੇਪਾਲ | |
Federal Democratic Republic of Nepal | |
सङ्घीय लोकतान्त्रिक गणतन्त्र नेपाल | |
![]() |
|
ਰਾਜਧਾਨੀ: | ਕਾਠਮਾਂਡੂ |
ਖੇਤਰਫਲ: | 147,181 ਮੁਰੱਬਾ ਕਿਲੋਮੀਟਰ |
ਅਬਾਦੀ: | 29,331,000 |
ਮੁੱਦਰਾ: | ਨੇਪਾਲੀ ਰੁਪਈਆ |
ਭਾਸ਼ਾ(ਵਾਂ): | ਨੇਪਾਲੀ |
![]() |
ਨਾਮ
ਨੇਪਾਲ ਦੋ ਸ਼ਬਦਾਂ „ਨੀ“ ਅਤੇ „ਪਾਲ“ ਨੂੰ ਰਲ਼ਾ ਕੇ ਬਣਿਆ ਹੈ। ਨੀ ਇੱਕ ਹਿੰਦੂ ਸਿਆਣਾ ਸੀ ਅਤੇ ਪਾਲ ਦਾ ਮਤਲਬ ਹੈ ਪਾਲ਼ਿਆ ਜਾਂ ਸਾਂਭਿਆ ਦੇਸ਼।
Wikiwand - on
Seamless Wikipedia browsing. On steroids.