ਵੈਦਿਕ ਕਾਲ (ਜਾਂ ਵੈਦਿਕ ਯੁੱਗ), ਇਤਹਾਸ ਵਿੱਚ ਇੱਕ ਦੌਰ ਸੀ ਜਿਸਦੇ ਦੌਰਾਨ ਹਿੰਦੂ ਸਭਿਅਤਾ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ, ਵੇਦਾਂ ਦੀ ਰਚਨਾ ਹੋਈ ਸੀ। ਇਸ ਕਾਲ ਦਾ ਸਮੇਂ ਦੀ ਮਿਆਦ ਅਨਿਸ਼ਚਿਤ ਹੈ। ਭਾਸ਼ਾਈ ਪ੍ਰਮਾਣ ਦੱਸਦੇ ਹਨ ਕਿ ਵੇਦਾਂ ਵਿੱਚੋਂ ਸਭ ਤੋਂ ਪੁਰਾਣੇ ਵੇਦ ਰਿਗਵੇਦ ਦੀ ਰਚਨਾ, ਮੋਟੇ ਤੌਰ ਉੱਤੇ 1700 ਈਸਵੀ ਪੂਰਵ ਅਤੇ 1100 ਈਸਵੀ ਪੂੂਰਵ ਦੇ ਦੌਰਾਨ ਹੋਈ ਸੀ ਅਤੇ ਇਸ ਕਾਲ ਨੂੰ ਮੁੱਢਲਾ ਵੈਦਿਕ ਕਾਲ ਕਿਹਾ ਜਾਂਦਾ ਹੈ।[1] ਵੈਦਿਕ ਕਾਲ ਦਾ ਅੰਤ ਆਮ ਤੌਰ ਤੇ ਲਗਪਗ 500 ਈਸਵੀ ਪੂੂਰਵ ਅਤੇ 150 ਈਸਵੀ ਪੂਰਵ ਦੌਰਾਨ ਹੋਣ ਦਾ ਅਨੁਮਾਨ ਹੈ।
ਵੈਦਿਕ ਦੌਰ ਵਿੱਚ ਆਰੀਆ ਸਪਤ ਸਿੰਧੂ ਦੇ ਇਲਾਕੇ ਵਿੱਚ ਰਹਿੰਦੇ ਸੀ। ਇਹ ਇਲਾਕਾ ਉਸ ਵਕਤ ਪੰਜਾਬ ਅਤੇ ਹਰਿਆਣਾ ਦੇ ਹਿਸਿਆਂ ਤੱਕ ਫੈਲਿਆ ਹੋਇਆ ਸੀ। ਰਿਗਵੇਦ ਵਿੱਚ 40 ਨਹਿਰਾਂ, ਹਿਮਾਲਿਆ (ਹਿਮਵਤ) ਤਿਰਕੂਤਾ ਪਹਾੜ, ਮੋਜੋਤ (ਹਿੰਦੂ ਕਸ਼ ਪਹਾੜ) ਦਾ ਜ਼ਿਕਰ ਹੈ, ਗੰਗਾ ਦਰਿਆ ਦਾ ਇੱਕ ਵਾਰ, ਜਮਨਾ ਦਾ ਤਿੰਨ ਵਾਰ ਜ਼ਿਕਰ ਹੈ। ਵਿੰਧੀਆ ਪਰਬਤਮਾਲਾ ਦਾ ਜ਼ਿਕਰ ਨਹੀਂ ਮਿਲਦਾ। ਰਾਵੀ ਦਰਿਆ ਦੇ ਕਿਨਾਰੇ ਤੇ 'ਦਾਸ਼ਰਾਜਨ ਜੰਗ' (ਸਦਾਸ ਅਤੇ ਦਵੋਦਾਸ) ਦੇ ਦਰਮਿਆਨ ਹੋਇਆ ਸੀ। ਰਿਗਵੇਦ ਦੇ ਕਾਲ ਨਿਰਧਾਰਣ ਵਿੱਚ ਵਿਦਵਾਨ ਸਹਿਮਤ ਨਹੀਂ ਹਨ। ਸਭ ਤੋਂ ਪਹਿਲਾਂ ਮੈਕਸ ਮੂਲਰ ਨੇ ਵੇਦਾਂ ਦੇ ਕਾਲ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਬੋਧੀ ਧਰਮ (550 ਈਸਵੀ ਪੂੂਰਵ) ਤੋਂ ਪਿੱਛੇ ਵੱਲ ਚਲਦੇ ਹੋਏ ਵੈਦਿਕ ਸਾਹਿਤ ਦੇ ਤਿੰਨ ਗ੍ਰੰਥਾਂ ਦੀ ਰਚਨਾ ਨੂੰ ਮਨਮਾਨੇ ਢੰਗ ਵਲੋਂ 200-200 ਸਾਲਾਂ ਦਾ ਸਮਾਂ ਦਿੱਤਾ ਅਤੇ ਇਸ ਤਰ੍ਹਾਂ ਰਿਗਵੇਦ ਦੇ ਰਚਨਾ ਕਾਲ ਨੂੰ 1200 ਈਸਵੀ ਪੂਰਵ ਦੇ ਕਰੀਬ ਮੰਨ ਲਿਆ।
ਆਮ ਤੌਰ ਤੇ ਮੁਢਲੇ ਵੈਦਿਕ ਕਾਲ ਦਾ ਸਮਾਂ 2000 ਸਾਲ ਈਸਵੀ ਪੂਰਵ ਹੈ। ਸਿੰਧੂ ਘਾਟੀ ਸੱਭਿਅਤਾ ਦੇ ਅੰਤ ਤੋਂ ਬਾਅਦ ਜੋ ਕਿ 1900 ਈਸਵੀ ਪੂੂਰਵ ਵਿੱਚ ਹੋਇਆ ਜਿਸ ਤੋਂ ਬਾਅਦ ਭਾਰਤੀ-ਆਰਯ ਲੋਕਾਂ ਨੇ ਭਾਰਤ ਦੇ ਉੱਤਰੀ-ਪਛਿਮੀ ਇਲਾਕੇ ਵਿੱਚ ਪ੍ਰਵਾਸ ਕੀਤਾ। ਆਪਣੇ ਨਾਲ- ਨਾਲ ਆਰਯ ਲੋਕ ਘੋੜੇ ਅਤੇ ਲੋਹਾ ਲੈਕੇ ਆਏ ਜਿਸਤੋਂ ਕਿ ਸਿੰਧ ਘਾਟੀ ਸਭਿਅਤਾ ਦੇ ਲੋਕ ਅੰਜਾਨ ਸਨ। ਆਰਯ ਲੋਕਾਂ ਦੇ ਬਾਰੇ ਸਭ ਤੋਂ ਜਿਆਦਾ ਰਿਗਵੇਦ ਸਮਹਿਤਾ ਤੋਂ ਪਤਾ ਚਲਦਾ ਹੈ ਜਿਸ ਨੂੰ ਕੀ 1500-1200 ਈਸਵੀ ਪੂੂਰਵ ਵਿੱਚ ਲਿਖਿਆ ਗਿਆ ਸੀ। ਆਰਯ ਲੋਕ ਆਪਨੇ ਨਾਲ ਨਾਲ ਆਪਣੇ ਰਸਮੋਂ ਰਿਵਾਜ ਅਤੇ ਸਭਿਆਚਾਰ ਨੂੰ ਲੈਕੇ ਆਏ। ਆਰਯ ਲੋਕ ਕਬੀਲੇ ਵਿੱਚ ਰਹਿੰਦੇ ਸਨ ਜਦਕਿ ਸਿੰਧ ਘਾਟੀ ਸਭਿਅਤਾ ਵਿੱਚ ਸਾਨੂੰ ਤਿਨ ਮੰਜਲੀ ਮਕਾਨ ਵੀ ਮਿਲੇ ਹਨ।
।
ਵੈਦਿਕ ਸਭਿਅਤਾ ਦਾ ਨਾਮ ਅਜਿਹਾ ਇਸ ਲਈ ਪਿਆ ਕਿ ਵੇਦ ਉਸ ਕਾਲ ਦੀ ਜਾਣਕਾਰੀ ਦਾ ਪ੍ਰਮੁੱਖ ਸਰੋਤ ਹਨ। ਵੇਦ ਚਾਰ ਹਨ:- ਰਿਗਵੇਦ, ਸਾਮਵੇਦ, ਅਥਰਵ ਵੇਦ ਅਤੇ ਯਜੁਰਵੇਦ। ਇਹਨਾਂ ਵਿਚੋਂ ਰਿਗਵੇਦ ਦੀ ਰਚਨਾ ਸਭ ਤੋਂ ਪਹਿਲਾਂ ਹੋਈ ਸੀ। ਰਿਗਵੇਦ ਵਿੱਚ ਹੀ ਗਾਇਤਰੀ ਮੰਤਰ ਹੈ ਜੋ ਸਵਿਤਰੀ ਨੂੰ ਸਮਰਪਤ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.