From Wikipedia, the free encyclopedia
ਜ਼ਾਕਿਰ ਹੁਸੈਨ ਰੋਜ਼ ਗਾਰਡਨ, ਭਾਰਤ ਦੇ ਚੰਡੀਗੜ ਸ਼ਹਿਰ ਵਿੱਚ 30 ਏਕੜ (120,000 m2)[1] ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ। ਇਸ ਬਗੀਚੇ ਵਿੱਚ 1600 ਕਿਸਮਾਂ ਦੇ 50,000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਬਗੀਚੇ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ। ਇਸ ਬਗੀਚੇ ਦਾ ਨਾਮ ਭਾਰਤ ਦੇ ਸਾਬਕਾ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੇ ਨਾਮ ਉੱਤੇ ਰੱਖਿਆ ਗਿਆ। ਇਹ ਗਾਰਡਨ ਏਸ਼ਿਆ ਦਾ ਸਭ ਤੋਂ ਸੋਹਣਾ ਅਤੇ ਵਖਰਾ ਰੋਜ਼ ਗਾਰਡਨ ਹੈ। [2] ਬਾਗ ਵਿੱਚ ਗੁਲਾਬ ਦੇ ਫੁੱਲਾਂ ਦੇ ਨਾਲ ਨਾਲ ਰੋਗ ਨਾਸ਼ਕ ਬਣਾਉਣਾ ਲਏ ਵਰਤੇ ਜਾਣ ਵਾਲੇ ਦਰੱਖਤ ਵੀ ਹਨ। ਦਵਾਈਆਂ ਲਈ ਵਰਤੇ ਜਾਣ ਵਾਲੇ ਦਰੱਖਤਾਂ ਅਤੇ ਬੂਟੀਆਂ ਵਿੱਚ ਬਿਲ, ਬਹੇਰਾ, ਹਰਰ, ਕਪੂਰ ਅਤੇ ਪੀਲਾ ਗੁਲਮੋਹਰ ਸ਼ਾਮਿਲ ਹੈ। ਗੁਲਾਬ ਦੇ ਫੁੱਲਾਂ ਨੂੰ ਚਰਗਾਹ ਦੇ ਆਲੇ ਦੁਆਲੇ ਅਤੇ ਕੁਝ ਜਗਹ ਉੱਤੇ ਗੁਲਾਬ ਦੇ ਫੁੱਲਾਂ ਦੀ ਚਾਦਰ ਦੀ ਦਿੱਖ ਵਾਂਗ ਲਗਾਇਆ ਗਿਆ ਹੈ।
ਜ਼ਾਕਿਰ ਹੁਸੈਨ ਰੋਜ਼ ਗਾਰਡਨ | |
---|---|
Rose Garden रोज गार्डन | |
ਤਸਵੀਰ:Rose Garden,Chandigarh,India.jpg | |
Type | ਸੈਰਗਾਹ ਅਤੇ ਸੈਲਾਨੀ ਪਾਰਕ |
Location | ਸੈਕਟਰ 16, ਚੰਡੀਗੜ੍ਹ |
Opened | 1967 |
Founder | ਮਹਿੰਦਰ ਸਿੰਘ ਰੰਧਾਵਾ ਉਸ ਸਮੇਂ ਚੰਡੀਗੜ੍ਹ ਯੂ ਟੀ ਦਾ ਪ੍ਰਸ਼ਾਸ਼ਕ |
Owned by | ਚੰਡੀਗੜ੍ਹ ਪ੍ਰਸ਼ਾਸ਼ਨ |
Operated by | ਚੰਡੀਗੜ੍ਹ ਪ੍ਰਸ਼ਾਸ਼ਨ |
Website | chandigarh |
ਇਸ ਗੁਲਾਬ ਬਗੀਚੇ ਵਿੱਚ ਹਰ ਸਾਲ ਫ਼ਰਵਰੀ ਮਹੀਨੇ ਵਿੱਚ ਇੱਕ ਗੁਲਾਬ ਮੇਲਾ ਲਗਾਇਆ ਜਾਂਦਾ ਹੈ।ਸਾਲ 2017 ਵਿੱਚ ਇਹ ਮੇਲਾ 17-19 ਫ਼ਰਵਰੀ ਨੂੰ ਲਗਾਇਆ ਗਿਆ ਸੀ। ਇਸ ਮੇਲੇ ਵਿੱਚ ਕਈ ਤਰਾਂ ਦੇ ਫੁੱਲਾਂ ਦੀ ਨੁਮਾਇਸ਼ ਕੀਤੀ ਜਾਂਦੀ ਹੈ ਹੈ ਅਤੇ ਸਭਿਆਚਾਰਕ ਸਮਾਗਮ ਵੀ ਕੀਤੇ ਜਾਂਦੇ ਹਨ। ਇਹ ਮੇਲਾ ਚੰਡੀਗੜ ਸ਼ਹਿਰ ਦਾ ਇੱਕ ਵੱਡਾ ਮੇਲਿਆ ਵਿੱਚ ਗਿਣਿਆ ਜਾਂਦਾ ਹੈ।ਇਹ ਮੇਲਾ ਫੁੱਲਾਂ ਦੀ ਖੂਬਸੂਰਤੀ ਨੂੰ ਸੱਮਰਪਿਤ ਹੁੰਦਾ ਹੈ। ਇਸ ਮੇਲੇ ਵਿੱਚ ਖ਼ਾਸ ਤਰਾਂ ਦੇ ਖਾਣੇ, ਮੋਟਰ ਸਵਾਰੀ ਰਾਹੀਂ ਬਾਗ ਦੀ ਸੈਰ, ਅਲੱਗ ਅਲੱਗ ਤਰਾਂ ਦੇ ਜਲ ਪਾਨ ਦਾ ਪ੍ਰਬੰਧ ਹੁੰਦਾ ਹੈ। ਮੇਲੇ ਵਿੱਚ ਫੋਟੋ ਖਿਚਣ, ਬਾਗਬਾਨੀ, ਮਨਮੋਹਨ ਦ੍ਰਿਸ਼ ਦੀ ਚਿੱਤਰਕਾਰੀ, ਰੋਜ ਰਾਜਕੁਮਾਰੀ ਅਤੇ ਰਾਜਕੁਮਾਰੀ ਵੀ ਚੁਣੀ ਜਾਂਦੀ ਹੈ। [3][4]
.
ਮਾਰਚ 2016
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.