15 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 105ਵਾਂ (ਲੀਪ ਸਾਲ ਵਿੱਚ 106ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 260 ਦਿਨ ਬਾਕੀ ਹਨ।
ਵਾਕਿਆ
- 1654 – ਇੰਗਲੈਂਡ ਅਤੇ ਨੀਦਰਲੈਂਡ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
- 1658 – ਧਰਮਤ ਦੇ ਯੁੱਧ ਵਿੱਚ ਮੁਗ਼ਲ ਸ਼ਾਸਕ ਦਾਰਾ ਸ਼ਿਕੋਹ ਅਤੇ ਸ਼ਾਹਜਹਾਂ ਵਲੋਂ ਭੇਜੇ ਗਏ ਰਾਜਾ ਜਸਵੰਤ ਸਿੰਘ ਔਰੰਗਜ਼ੇਬ ਦੇ ਹੱਥੋਂ ਹਾਰ ਗਏ।
- 1689 – ਫਰਾਂਸੀਸੀ ਰਾਜਾ ਲੁਈ 14ਵੇਂ ਨੇ ਸਪੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ।
- 1895 – ਰਾਏਗੜ੍ਹ ਕਿਲ੍ਹਾ 'ਚ ਬਾਲ ਗੰਗਾਧਰ ਤਿਲਕ ਵਲੋਂ ਸ਼ਿਵਾ ਜੀ ਮਹਾਉਤਸਵ ਸ਼ੁਰੂ ਕੀਤਾ ਗਿਆ।
- 1896 – ਪਹਿਲਾਂ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸੰਪੰਨ ਹੋਇਆ।
- 1921 – ਕਾਲਾ ਸ਼ੁੱਕਰਵਾਰ ਖਾਨ ਦੇ ਮਾਲਕਾਂ ਨੇ ਮਜ਼ਦੂਰੀ ਦੀ ਕਟੌਤੀ ਕਰਨ ਤੇ ਸਾਰੇ ਇੰਗਲੈਂਡ ਵਿੱਚ ਹੜਤਾਲ ਹੋਈ।
- 1923 – ਇੰਸੂਲਿਨ ਦਵਾਈ ਸ਼ੱਕਰ ਰੋਗ ਲਈ ਉਪਲੱਬਧ ਕਰਵਾਈ ਗਈ।
- 1924 – ਰਾਂਡੀ ਮੈਕਨਲੀ ਨੇ ਪਹਿਲਾ ਸੜਕ ਦਾ ਨਕਸ਼ਾ ਛਾਪਿਆ।
- 1927 – ਸਵਿਟਜ਼ਰਲੈਂਡ ਅਤੇ ਸੋਵੀਅਤ ਸੰਘ ਡਿਪਲੋਮੈਟ ਸੰਬੰਧ ਬਣਾਉਣ 'ਤੇ ਸਹਿਮਤ।
- 1951 – ਯੂਰੋਪ ਦੇ ਏਕੀਕਰਣ ਦਾ ਸਭ ਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਜਦੋਂ ਯੂਰੋਪ ਦੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ।
- 1952 – ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂੰ ਪਰੀਖਣ ਕੀਤਾ।
- 1994 – ਭਾਰਤ ਨਾਲ ਵਿਸ਼ਵ ਦੇ ਹੋਰ 124 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਸੰਗਠਨ ਜਨਰਲ ਏਗ੍ਰੀਮੈਂਟ ਆਫ ਟਰੇਡ ਅਤੇ ਟੈਰਿਫ (ਜੀ. ਏ. ਟੀ. ਟੀ.) 'ਚ ਸ਼ਾਮਲ ਹੋਣ ਲਈ ਦਸਤਖਤ ਕੀਤੇ। ਬਾਅਦ ਵਿੱਚ ਇਸ ਦਾ ਨਾਂ 1995 'ਚ ਬਦਲ ਕੇ ਵਿਸ਼ਵ ਵਪਾਰ ਸੰਗਠਨ ਕਰ
ਜਨਮ
- 1452 – ਵਿਸ਼ਵ ਦੇ ਮਹਾਨ ਮੂਰਤੀਕਾਰ, ਚਿੱਤਰਕਾਰ, ਵਿਗਿਆਨੀ ਅਤੇ ਲੇਖਕ 'ਲਿਓਨਾਰਦੋ ਦਾ ਵਿੰਚੀ' ਦਾ ਇਟਲੀ 'ਚ ਜਨਮ।
- 1469 – ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਜਨਮ।
- 1707 – ਸਵਿਸ਼ ਗਣਿਤ ਵਿਗਿਆਨੀ ਲਿਓਨਹਾਰਡ ਇਓਲਰ ਦਾ ਜਨਮ ਹੋਇਆ।(ਮੌਤ 1783)
- 1922 – ਭਾਰਤੀ ਗੀਤਕਾਰ ਅਤੇ ਕਵੀ ਹਸਰਤ ਜੈਪੁਰੀ ਦਾ ਜਨਮ ਹੋਇਆ। (ਮੌਤ 1999)
- 1932 – ਭਾਰਤੀ ਕਵੀ ਅਤੇ ਗੀਤਕਾਰ ਸੁਰੇਸ਼ ਭੱਟ ਦਾ ਜਨਮ ਹੋਇਆ। (ਮੌਤ 2003)
- 1977 – ਭਾਰਤੀ ਰੇਤ ਬੁਤਕਾਰ ਸੁਦਰਸ਼ਨ ਪਟਨਾਇਕ ਦਾ ਜਨਮ ਹੋਇਆ।
ਮੌਤ
- 1865 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਮੌਤ ਹੋਈ।
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.