12 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 102ਵਾਂ (ਲੀਪ ਸਾਲ ਵਿੱਚ 103ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 263 ਦਿਨ ਬਾਕੀ ਹਨ।
ਵਾਕਿਆ

- 1606 – ਇੰਗਲੈਂਡ ਨੇ ਯੂਨੀਅਨ ਜੈਕ ਝੰਡੇ ਨੂੰ ਮੁਲਕ ਦਾ ਝੰਡਾ ਐਲਾਨਿਆ।
- 1633 – ਗੈਲੀਲਿਓ ਨੂੰ ਈਸਾਈ ਪਾਦਰੀਆਂ ਨੇ ਸਜ਼ਾ ਸੁਣਾਈ। ਉਹ ਕਹਿੰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਅਖ਼ੀਰ 300 ਸਾਲ ਮਗਰੋਂ ਚਰਚ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗੀ।
- 1927 – ਬਰਤਾਨੀਆ ਦੀ ਵਜ਼ਾਰਤ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਹਿਮਾਇਤ ਕੀਤੀ।
- 1961 – ਰੂਸ ਦਾ ਯੂਰੀ ਗਗਾਰਿਨ ਸਾਰੀ ਦੁਨੀਆ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜੀ ਮੁਸਾਫ਼ਰ ਬਣਿਆ।
- 1989 – ਰੂਸ ਵਿੱਚ ਖੰਡ ਦਾ ਕਾਲ ਪੈ ਜਾਣ ਕਾਰਨ ਰਾਸ਼ਨ ਕਾਰਡ ਜਾਰੀ ਕੀਤੇ ਗਏ।
- 1992 – ਡਿਜ਼ਨੀਲੈਂਡ (ਅਮਰੀਕਾ) ਨੇ ਫ਼ਰਾਂਸ ਵਿੱਚ ਵੀ ਆਪਣੀ ਬਰਾਂਚ ਖੋਲ੍ਹੀ।
- 1709 – ਪੱਟੀ ਦੇ ਚੌਧਰੀ ਹਰਸਹਾਇ ਵਲੋਂ ਗੁਰੁ ਕਾ ਚੱਕ ਅੰਮ੍ਰਿਤਸਰ ਉਤੇ ਹਮਲਾ
- 1924 – ਜੈਤੋ ਦਾ ਮੋਰਚਾ ਵਾਸਤੇ ਅਕਾਲ ਤਖ਼ਤ ਤੋਂ ਪੰਜਵਾਂ ਜੱਥਾ ਚਲਿਆ।
- 1959 – ਨਹਿਰੂ ਤੇ ਮਾਸਟਰ ਤਾਰਾ ਸਿੰਘ ਵਿਚਕਾਰ 'ਨਹਿਰੂ-ਤਾਰਾ ਸਿੰਘ ਪੈਕਟ' ਹੋਇਆ।
ਜਨਮ
- 1954 – ਕਮਿਊਨਿਸਟ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸਫ਼ਦਰ ਹਾਸ਼ਮੀ ਦਾ ਜਨਮ।
ਮੌਤ
- 1945 – ਅਮਰੀਕਨ ਪ੍ਰੈਜ਼ੀਡੈਂਟ ਫ਼ਰੈਂਕਲਿਨ ਡੀ ਰੂਜ਼ਵੈਲਟ ਦੀ ਮੌਤ।
- 2006 – ਭਾਰਤੀ ਫਿਲਮੀ ਕਲਾਕਾਰ ਰਾਜ ਕੁਮਾਰ ਦੀ ਮੌਤ ਹੋਈ।
Wikiwand - on
Seamless Wikipedia browsing. On steroids.