22 ਅਪ੍ਰੈਲ
From Wikipedia, the free encyclopedia
22 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 112ਵਾਂ (ਲੀਪ ਸਾਲ ਵਿੱਚ 113ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 253 ਦਿਨ ਬਾਕੀ ਹਨ।
ਵਾਕਿਆ
ਵਿਸ਼ਵ ਧਰਤ ਦਿਵਸ
- 1921 – ਸੁਭਾਸ਼ ਚੰਦਰ ਬੋਸ ਨੇ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਅਸਤੀਫਾ ਦਿੱਤਾ।
- 1923 – ਬੱਬਰਾਂ ਨੇ ਝੋਲੀਚੁੱਕ ਭਰਾਵਾਂ ਰਲਾ ਅਤੇ ਦਿਤੂ ਨੂੰ ਸੋਧਿਆ।
- 1970 – ਪਹਿਲਾ ਵਿਸ਼ਵ ਧਰਤ ਦਿਵਸ ਮਨਾਇਆ।
ਜਨਮ
- 1547 – ਸਪੇਨ ਨਾਵਲਕਾਰ, ਨਾਟਕਕਾਰ ਅਤੇ ਕਵੀ ਮੀਗੇਲ ਦੇ ਸਿਰਵਾਂਤਿਸ ਦਾ ਜਨਮ। (ਮੌਤ 1616)
- 1707 – ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਹੈਨਰੀ ਫ਼ੀਲਡਿੰਗ ਦਾ ਜਨਮ ਹੋਇਆ। (ਮੌਤ 1754)
- 1724 – ਜਰਮਨ ਫਿਲਾਸਫਰ ਇਮੈਨੂਅਲ ਕਾਂਤ ਦਾ ਜਨਮ ਹੋਇਆ। (ਮੌਤ 1804)
- 1812 – ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਲਾਰਡ ਡਲਹੌਜੀ ਦਾ ਜਨਮ (ਮੌਤ 1860)
- 1870 – ਰੂਸੀ ਕਰਾਂਤੀਕਾਰੀ ਆਗੂ ਵਲਾਦੀਮੀਰ ਇਲੀਅਚ ਉਲੀਨੋਵ ਲੈਨਿਨ ਦਾ ਜਨਮ ਹੋਇਆ।
- 1884 – ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ ਓਟੋ ਰੈਂਕ ਦਾ ਜਨਮ। (ਮੌਤ 1939)
- 1909 – ਇਤਾਲਵੀ ਰੀਤਾ ਮੋਨਤਾਲਚੀਨੀ ਜਿਸਨੇ 1986 ਵਿੱਚ "ਤੰਤੂ ਵਿਕਾਸ ਫੈਕਟਰ" ਦੀ ਖੋਜ ਲਈ ਨੋਬਲ ਇਨਾਮ ਪ੍ਰਾਪਤ ਕੀਤਾ ਦਾ ਜਨਮ ਹੋਇਆ। (ਮੌਤ 2012)
- 1914 – ਭਾਰਤੀ ਨਿਰਦੇਸਕ ਅਤੇ ਨਿਰਮਾਤਾ ਬੀ ਆਰ ਚੋਪੜਾ ਦਾ ਜਨਮ ਹੋਇਆ। (ਮੌਤ 2008)
- 1916 – ਭਾਰਤਿ ਐਕਟਰ ਅਤੇ ਗਾਇਕ ਕਾਨਨ ਦੇਵੀ ਦਾ ਜਨਮ ਹੋਇਆ। (ਮੌਤ 1992)
- 1958 – ਪੰਜਾਬੀ ਨਾਟਕਕਾਰ ਅਤੇ ਸੰਪਾਦਕ ਸਵਰਾਜਬੀਰ ਦਾ ਜਨਮ ਹੋਇਆ।
- 1974 – ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ ਚੇਤਨ ਭਗਤ ਦਾ ਜਨਮ।
- 1986 – ਭਾਰਤ ਦੀ ਪਹਿਲੀ 'ਵਨ ਲੈੱਗ ਡਾਂਸਰ' ਸ਼ੁਭਰੀਤ ਕੌਰ ਦਾ ਜਨਮ ਹੋਇਆ।
ਦਿਹਾਂਤ
- 1840 – ਕਲਕੱਤਾ ਦੀ ਟਕਸਾਲ ਦਾ ਅਧਿਕਾਰੀ, ਖਰੋਸ਼ਠੀ ਦੀ ਵਰਨਮਾਲਾ ਬਣਾਉਣ ਵਾਲਾ ਜੇਮਜ਼ ਪ੍ਰਿੰਸਪ ਦਾ ਦਿਹਾਂਤ। (ਜਨਮ: 1799)
- 1980 – ਗ਼ਦਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਿਆਸਤਦਾਨ ਮੰਗੂ ਰਾਮ ਮੁਗੋਵਾਲੀਆ ਦਾ ਦਿਹਾਂਤ ਹੋਇਆ। (ਜਨਮ 1886)
- 1994 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਮੌਤ ਹੋਈ। (ਜਨਮ 1913)
- 2003 – ਪੰਜਾਬੀ ਦੇ ਨਾਟਕਕਾਰ ਬਲਵੰਤ ਗਾਰਗੀ ਦਾ ਦਿਹਾਂਤ ਹੋਇਆ। (ਜਨਮ 1916)
Wikiwand - on
Seamless Wikipedia browsing. On steroids.