ਲਿਓਨਹਾਰਡ ਇਓਲਰ
From Wikipedia, the free encyclopedia
ਲਿਓਨਹਾਰਡ ਇਓਲਰ (/ˈɔɪlər/ OY-lər; ਜਰਮਨ ਉਚਾਰਨ: [ˈɔʏlɐ] ( ਸੁਣੋ), ਸਥਾਨਕ ਉਚਾਰਨ: [ˈɔɪlr̩] (
ਸੁਣੋ);
15 April 1707 – 18 ਸਤੰਬਰ 1783) ਇੱਕ ਪਾਇਨੀਅਰਿੰਗ ਸਵਿਸ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸੀ। ਉਸ ਨੇ ਇਨਫਿਨਿਟਸੀਮਲ ਕਲਕੂਲਸ ਅਤੇ ਗ੍ਰਾਫ ਥਿਊਰੀ ਜਿਹੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਖੋਜਾਂ ਕੀਤੀਆਂ। ਉਸ ਨੇ ਆਧੁਨਿਕ ਗਣਿਤ ਦੀ ਭਾਸ਼ਾ ਦੇ ਲਈ ਸ਼ਬਦਾਵਲੀ ਅਤੇ ਨੋਟੇਸ਼ਨ ਵੀ ਪੇਸ਼ ਕੀਤੀ, ਖਾਸ ਤੌਰ ਤੇ ਗਣਿਤ ਵਿਸ਼ਲੇਸ਼ਣ ਲਈ, ਉਦਾਹਰਨ ਲਈ ਗਣਿਤੀ ਫੰਕਸ਼ਨ ਦੀ ਧਾਰਨਾ।
ਇਓਲਰ 18ਵੀਂ ਸਦੀ ਦੇ ਅਤੇ ਅੱਜ ਤੱਕ ਦੇ ਸਭ ਤੋਂ ਮਹਾਨ ਗਣਿਤਸ਼ਾਸਤਰੀਆਂ ਵਿੱਚੋਂ ਇੱਕ ਅਤੇ ਬਹੁਤ ਵੱਡੇ ਪੈਮਾਨੇ ਤੇ ਕਾਮ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸ ਦੀਆਂ ਸਮੁਚੀਆਂ ਰਚਨਾਵਾਂ ਅਗਰ ਜੋੜ ਲਈਆਂ ਜਾਣ ਤਾਂ 60 ਤੋਂ 80 ਜਿਲਦਾਂ ਬਣ ਜਾਣ।[1]۔ ਉਸਨੇ ਆਪਣੀ ਬਾਲਗ ਉਮਰ ਦਾ ਵੱਡਾ ਹਿੱਸਾ ਜਰਮਨੀ ਅਤੇ ਰੂਸ ਵਿੱਚ ਗੁਜ਼ਰਿਆ।
ਮੁਢਲੀ ਜ਼ਿੰਦਗੀ

ਇਓਲਰ 15 ਅਪਰੈਲ 1707 ਨੂੰ ਸਵਿੱਟਜ਼ਰਲੈਂਡ ਦੇ ਸ਼ਹਿਰ ਬਾਜ਼ੀਲ ਵਿੱਚ ਪਾਲ਼ ਇਓਲਰ ਦੇ ਘਰ ਪੈਦਾ ਹੋਇਆ ਸੀ। ਇਸ ਦੀ ਮਾਂ ਮਾਰਗ੍ਰੇਟ ਬਰੋਕਰ ਇੱਕ ਪਾਦਰੀ ਦੀ ਬੇਟੀ ਸੀ। ਇਓਲਰ ਦੀਆਂ ਦੋ ਛੋਟੀਆਂ ਭੈਣਾਂ ਆਨਾ ਮਾਰੀਆ ਅਤੇ ਮਾਰੀਆ ਮੇਡਗਿਲਨ ਵੀ ਸਨ। ਇਓਲਰ ਦੇ ਜਨਮ ਦੇ ਫ਼ੌਰਨ ਬਾਦ ਇਹ ਖ਼ਾਨਦਾਨ ਰੀਹੀਨ ਚਲਾ ਗਿਆ। ਇਓਲਰ ਨੇ ਆਪਣੇ ਬਚਪਨ ਦਾ ਕਾਫ਼ੀ ਹਿੱਸਾ ਇੱਥੇ ਗੁਜ਼ਾਰਿਆ। ਪਾਲ਼ ਇਓਲਰ ਦੇ ਬਰਨੋਲੀ ਖ਼ਾਨਦਾਨ ਨਾਲ ਕਾਫ਼ੀ ਦੋਸਤਾਨਾ ਸੰਬੰਧ ਸਨ ਅਤੇ ਉਹ ਜੋਹਾਨ ਬਰਨੋਲੀ ਜੋ ਉਸ ਵਕਤ ਯੂਰਪ ਦਾ ਚੋਟੀ ਦਾ ਗਣਿਤ ਸ਼ਾਸਤਰੀ ਸੀ ਦੋਸਤ ਸੀ। ਬਾਦ ਵਿੱਚ ਉਸ ਨੇ ਨੌਜਵਾਨ ਇਓਲਰ ਤੇ ਗਹਿਰਾ ਅਸਰ ਛੱਡਿਆ। ਇਓਲਰ ਨੇ ਆਪਣੀ ਰਸਮੀ ਵਿਦਿਆ ਬਾਜ਼ੀਲ ਤੋਂ ਸ਼ੁਰੂ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਬਾਜ਼ੀਲ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। 1723 ਵਿੱਚ ਇਓਲਰ ਨੇ ਫ਼ਲਸਫ਼ੇ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ ਉਸ ਨੇ ਰੀਨੇ ਦੀਕਾਰਤ ਔਰ ਨਿਊਟਨਦੇ ਫ਼ਲਸਫ਼ੇ ਦੇ ਤੁਲਨਾਤਮਿਕ ਜ਼ਾਇਜ਼ੇ ਤੇ ਸੋਧ ਪੱਤਰ ਲਿਖਿਆ। ਇਸ ਵਕਤ ਬਰਨੋਲੀ ਹਫ਼ਤੇ ਦੀ ਸ਼ਾਮ ਨੂੰ ਇਸਨੂੰ ਪੜ੍ਹਾਇਆ ਕਰਦਾ ਸੀ। ਉਸ ਨੇ ਜਲਦ ਹੀ ਮਹਿਸੂਸ ਕਰ ਲਿਆ ਕਿ ਨੌਜਵਾਨ ਇਓਲਰ ਹਿਸਾਬ ਵਿੱਚ ਖ਼ਾਸਾ ਜ਼ਹੀਨ ਹੈ।[2] ਇਸ ਦਾ ਬਾਪ ਇਸਨੂੰ ਪਾਦਰੀ ਬਨਾਣਾ ਚਾਹੁੰਦਾ ਸੀ ਇਸ ਲਈ ਇਓਲਰ ਉਸ ਵਕਤ ਆਪਣੇ ਬਾਪ ਦੀ ਇੱਛਾ ਅਨੁਸਾਰ, ਯੂਨਾਨੀ ਔਰ ਇਬਰਾਨੀ ਪੜ੍ਹ ਰਿਹਾ ਸੀ। ਫਿਰ ਬਰਨੋਲੀ ਨੇ ਇਸ ਦੇ ਬਾਪ ਨੂੰ ਕਾਇਲ ਕਰ ਲਿਆ ਕਿ ਇਓਲਰ ਦੀ ਮੰਜ਼ਿਲ ਇੱਕ ਅਜ਼ੀਮ ਗਣਿਤ ਸ਼ਾਸਤਰੀ ਬਣਨਾ ਹੈ।
ਹਵਾਲੇ
Wikiwand - on
Seamless Wikipedia browsing. On steroids.