ਸੇਂਟ ਪੀਟਰਸਬਰਗ
From Wikipedia, the free encyclopedia
ਸੇਂਟ ਪੀਟਰਸਬਰਗ ([Санкт-Петербург] Error: {{Lang-xx}}: invalid parameter: |a= (help)) ਰੂਸ ਦਾ ਇੱਕ ਸ਼ਹਿਰ ਅਤੇ ਸੰਘੀ ਮਜ਼ਮੂਨ ਹੈ ਜੋ ਬਾਲਟਿਕ ਸਾਗਰ ਵਿਚਲੀ ਫ਼ਿਨਲੈਂਡ ਦੀ ਖਾੜੀ ਦੇ ਸਿਰੇ ਉੱਤੇ ਨੇਵਾ ਦਰਿਆ ਕੰਢੇ ਸਥਿਤ ਹੈ। 1914 ਵਿੱਚ ਇਸ ਦਾ ਨਾਂ ਬਦਲ ਕੇ ਪੇਤਰੋਗ੍ਰਾਦ([Петроград] Error: {{Lang-xx}}: invalid parameter: |p= (help)), 1924 ਵਿੱਚ ਲੇਨਿਨਗ੍ਰਾਦ ([Ленинград] Error: {{Lang-xx}}: invalid parameter: |p= (help)) ਅਤੇ 1991 ਵਿੱਚ ਮੁੜ ਸੇਂਟ ਪੀਟਰਸਬਰਗ ਕਰ ਦਿੱਤਾ ਗਿਆ ਸੀ।
ਰੂਸੀ ਸਾਹਿਤ, ਗ਼ੈਰ-ਰਸਮੀ ਦਸਤਾਵੇਜ਼ਾਂ ਅਤੇ ਵਾਰਤਾਲਾਪ ਵਿੱਚ "ਸੇਂਟ" (Санкт-) ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਸਿਰਫ਼ ਪੀਟਰਸਬਰਗ (Петербург, Peterburg) ਬਚਦਾ ਹੈ। ਆਮ ਗੱਲਬਾਤ ਵਿੱਚ ਰੂਸੀ ਲੋਕ "-ਬਰਗ" (-бург) ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਸਿਰਫ਼ ਪੀਟਰ (Питер) ਹੀ ਬੋਲਦੇ ਹਨ।
ਇਸ ਦੀ ਸਥਾਪਨਾ ਜਾਰ ਪੀਟਰ ਮਹਾਨ ਨੇ 27 ਮਈ 1703 ਨੂੰ ਕੀਤੀ। 1713-1728 1728 ਅਤੇ 1732-1918 ਤੱਕ ਇਹ ਰੂਸ ਦੀ ਸ਼ਾਹੀ ਰਾਜਧਾਨੀ ਸੀ। 1918 ਵਿੱਚ ਕੇਂਦਰੀ ਸੰਸਥਾਵਾਂ ਨੂੰ ਇੱਥੋਂ (ਉਦੋਂ ਦੇ ਪੇਤਰੋਗ੍ਰਾਦ) ਮਾਸਕੋ ਵਿੱਚ ਤਬਦੀਲ ਕਰ ਦਿੱਤਾ ਗਿਆ।[6] ਇਹ ਮਾਸਕੋ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2012 ਦੀ ਸਤੰਬਰ ਵਿੱਚ ਅਬਾਦੀ 50 ਲੱਖ ਪਹੁੰਚ ਗਈ ਸੀ।[7] ਇਹ ਇੱਕ ਪ੍ਰਮੁੱਖ ਯੂਰਪੀ ਸੱਭਿਆਚਾਰਕ ਕੇਂਦਰ ਹੈ ਅਤੇ ਬਾਲਟਿਕ ਸਾਗਰ ਉੱਤੇ ਇੱਕ ਮੁੱਖ ਰੂਸੀ ਬੰਦਰਗਾਹ ਵੀ।
ਇਸਨੂੰ ਰੂਸ ਦਾ ਸਭ ਤੋਂ ਪੱਛਮਵਾਦੀ ਸ਼ਹਿਰ ਕਿਹਾ ਜਾਂਦਾ ਹੈ।[8] ਇਹ 10 ਲੱਖ ਤੋਂ ਵੱਧ ਅਬਾਦੀ ਵਾਲਾ ਦੁਨੀਆ ਦਾ ਸਭ ਤੋਂ ਉੱਤਰੀ ਸ਼ਹਿਰ ਹੈ। ਇੱਥੇ ਦ ਹਰਮੀਟੇਜ ਨਾਮਕ ਇੱਕ ਅਜਾਇਬਘਰ ਵੀ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਕਲਾ-ਅਜਾਇਬਘਰਾਂ ਵਿੱਚੋਂ ਇੱਕ ਹੈ।[9] ਬਹੁਤ ਸਾਰੇ ਵਿਦੇਸ਼ੀ ਕਾਂਸਲਖ਼ਾਨੇ, ਅੰਤਰਰਾਸ਼ਟਰੀ ਕੰਪਨੀਆਂ, ਬੈਂਕ ਅਤੇ ਹੋਰ ਵਣਜਾਂ ਇੱਥੇ ਸਥਿਤ ਹਨ।
ਹਵਾਲੇ
Wikiwand - on
Seamless Wikipedia browsing. On steroids.