15 ਫ਼ਰਵਰੀ
From Wikipedia, the free encyclopedia
15 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 46ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 319 (ਲੀਪ ਸਾਲ ਵਿੱਚ 320) ਦਿਨ ਬਾਕੀ ਹਨ।
ਵਾਕਿਆ
- 590 – ਖ਼ੁਸਰੋ II ਪਰਸ਼ੀਆ ਦਾ ਬਾਦਸ਼ਾਹ ਬਣਦਾ ਹੈ।
- 1748 – ਬ੍ਰਿਟਿਸ਼ ਦਾਰਸ਼ਨਿਕ, ਵਕੀਲ ਅਤੇ ਸਮਾਜ ਸੁਧਾਰਕ ਜੈਰਮੀ ਬੈਂਥਮ ਦਾ ਜਨਮ।
- 1779 – ਪਹਿਲੀ ਐਂਗਲੋ-ਮਰਾਠਾ ਲੜਾਈ: 6000 ਸੈਨਿਕਾਂ ਨਾਲ ਭਦਰਾ ਦੇ ਕਿ਼ਲ੍ਹੇ 'ਤੇ ਹਮਲਾ ਕੀਤਾ ਅਤੇ ਅਹਿਮਦਾਬਾਦ ਉੱਪਰ ਕਬਜ਼ਾ ਕਰ ਲਿਆ।
- 1794 – ਫ੍ਰਾਂਸ ਦਾ ਝੰਡਾ ਅਪਣਾਇਆ ਗਿਆ
- 1804 – ਸਰਬੀਅਨ ਕ੍ਰਾਂਤੀ ਦੀ ਸ਼ੁਰੂਆਤ ਹੋਈ।
- 2011 – ਅਧਾਰ ਕਾਰਡ ਬਣਾਉਣਾ ਪੰਜਾਬ 'ਚ ਸ਼ੁਰੂ ਕੀਤਾ ਗਿਆ।
ਜਨਮ

- 1564 – ਇਟਲੀ ਦੇ ਖਗੋਲਵਿਗਿਆਨੀ ਗੈਲੀਲਿਓ ਗੈਲਿਲੀ ਦਾ ਜਨਮ।
- 1899 – ਕੇਰਲਾ ਦੇ ਪ੍ਰਾਚੀਨ ਸੰਸਕ੍ਰਿਤ ਡਰਾਮਾ ਪਰੰਪਰਾ ਕੁਟਿਆੱਟਮ ਦੇ ਮਹਾਨ ਕਲਾਕਾਰ ਮਣੀ ਮਾਧਵ ਚਾਕਿਆਰ ਦਾ ਜਨਮ।
- 1910 – ਪੌਲਿਸ਼ ਨਰਸ ਅਤੇ ਸਮਾਜਕ ਕਾਰਕੁਨ ਆਈਰੇਨਾ ਸੈਂਡਲਰ ਦਾ ਜਨਮ।
- 1914 – ਹਿੰਦੁਸਤਾਨੀ ਉਰਦੂ ਸ਼ਾਇਰ ਗ਼ੁਲਾਮ ਰੱਬਾਨੀ ਤਾਬਾਂ ਦਾ ਜਨਮ।
- 1922 – ਭਾਰਤੀ ਕਿੱਤਾ ਕਵੀ ਨਰੇਸ਼ ਮਹਿਤਾ ਦਾ ਜਨਮ।
- 1934 – ਅਮਰੀਕੀ ਦਾ ਚਿਹਰਿਆਂ ਦੇ ਹਾਵਾਂ-ਭਾਵਾਂ ਨਾਲ ਵਲਵਲਿਆਂ ਦੇ ਸੰਬੰਧਾਂ ਬਾਰੇ ਅਧਿਐਨ ਕਰਨ ਵਾਲਾ ਮਨੋਵਿਗਿਆਨੀ ਪਾਲ ਏਕਮੈਨ ਦਾ ਜਨਮ।
- 1935 – ਭਾਰਤੀ ਕਿੱਤਾ ਕਵੀ ਅਤੇ ਉਰਦੂ ਸ਼ਾਇਰ ਬਸ਼ੀਰ ਬਦਰ ਦਾ ਜਨਮ।
- 1949 – ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ ਨਾਮਦੇਵ ਢਸਾਲ ਦਾ ਜਨਮ।
- 1950 – ਪੰਜਾਬੀ ਕਵੀ ਅਤੇ ਨਾਟਕਕਾਰ ਮਿੰਦਰਪਾਲ ਭੱਠਲ ਦਾ ਜਨਮ।
- 1965 – ਬੇਲੋਰਸ਼ੀਅਨ ਚਿਤਰਕਾਰ ਮਾਰਤਾ ਸ਼ਮਾਤਵਾ ਦਾ ਜਨਮ।
- 1989 – ਪੰਜਾਬ, ਭਾਰਤ ਵੰਨਗੀ ਭੰਗੜਾ, ਪੰਜਾਬੀ ਸੂਫ਼ੀ ਗਾਇਕ ਰਣਜੀਤ ਬਾਵਾ ਦਾ ਜਨਮ।
ਦਿਹਾਂਤ

- 1738 – ਚੈੱਕ ਮੂਰਤੀਕਾਰ ਮਾਥੀਆਸ ਬਰੌਨ ਦਾ ਦਿਹਾਂਤ (ਜ. 1684)
- 1869 – ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦਾ ਦਿਹਾਂਤ।
- 1904 – ਸੰਯੁਕਤ ਰਾਜ ਅਮਰੀਕਾ ਸੀਨੇਟਰ ਅਤੇ ਰਾਜਨੀਤਕ ਪ੍ਰਬੰਧਕ ਮਾਰਕ ਹਾਨਾ ਦਾ ਦਿਹਾਂਤ।
- 1921 – ਭਾਰਤੀ ਉਰਦੂ ਕਵੀ ਅਕਬਰ ਇਲਾਹਾਬਾਦੀ ਦਾ ਦਿਹਾਂਤ।
- 1948 – ਹਿੰਦੀ ਦੀ ਕਵਿਤਰੀ ਅਤੇ ਲੇਖਿਕਾ ਸੁਭੱਦਰਾ ਕੁਮਾਰੀ ਚੌਹਾਨ ਦਾ ਦਿਹਾਂਤ।
- 2007 – ਪੰਜਾਬੀ ਸ਼ਾਇਰ ਅਤੇ ਜਪੁਜੀ ਸਾਹਿਬ ਨੂੰ ਫ਼ਾਰਸੀ ਵਿੱਚ ਮੁਨਾਜਾਤ-ਏ-ਬਾਮਦਾਦੀ ਦਾ ਅਨੁਵਾਦਿਤ ਭਾਈ ਲਕਸ਼ਵੀਰ ਸਿੰਘ ਦਾ ਦਿਹਾਂਤ।
- 2010 – ਪੰਜਾਬੀ ਲੇਖਕ ਅਤੇ ਕਵੀ ਹਰਿੰਦਰ ਸਿੰਘ ਮਹਿਬੂਬ ਦਾ ਦਿਹਾਂਤ।
- 2013 – ਬੰਗਲਾਦੇਸ਼ ਦਾ ਨਾਸਤਿਕ ਬਲਾਗਰ ਅਹਿਮਦ ਰਾਜੀਵ ਹੈਦਰ ਦਾ ਕਤਲ ਕਰ ਦਿਤਾ।
Wikiwand - on
Seamless Wikipedia browsing. On steroids.