ਮਿਰਜਾ ਅਸਦਉੱਲਾਹ ਖਾਂ ਉਰਫ ਮਿਰਜਾ ਗ਼ਾਲਿਬ ਉਰਫ ਗ਼ਾਲਿਬ (27 ਦਸੰਬਰ 1796 – 15 ਫਰਵਰੀ 1869),[1] ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਇਹਨਾਂ ਨੂੰ ਇੱਕ ਅਹਿਮ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ ਅਤੇ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਉਰਦੂ ਦੇ ਨਾਲ-ਨਾਲ ਫਾਰਸੀ ਕਵਿਤਾ ਦੇ ਪਰਵਾਹ ਨੂੰ ਹਿੰਦੁਸਤਾਨੀ ਭਾਸ਼ਾ ਵਿੱਚ ਹਰਮਨ ਪਿਆਰਾ ਬਣਾਉਣ ਦਾ ਵੀ ਪੁੰਨ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦੇ ਸਾਲਾਂ ਵਿੱਚ ਮੀਰ ਤਕੀ ਮੀਰ ਵੀ ਇਸ ਵਜ੍ਹਾ ਕਰਕੇ ਜਾਣਿਆ ਜਾਂਦਾ ਹੈ। ਗ਼ਾਲਿਬ ਦੇ ਲਿਖੇ ਪੱਤਰ, ਜੋ ਉਸ ਸਮੇਂ ਪ੍ਰਕਾਸ਼ਿਤ ਨਹੀਂ ਹੋਏ ਸਨ, ਵੀ ਉਰਦੂ ਨਸਰ ਦੇ ਅਹਿਮ ਦਸਤਾਵੇਜ ਮੰਨੇ ਜਾਂਦੇ ਹਨ।
ਗ਼ਾਲਿਬ ਅਤੇ ਅਸਦ ਨਾਮ ਨਾਲ ਲਿਖਣ ਵਾਲੇ ਮਿਰਜਾ ਮੁਗਲ ਕਾਲ ਦੇ ਆਖ਼ਰੀ ਹਾਕਮ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਵੀ ਰਹੇ। ਉਨ੍ਹਾਂ ਨੇ ਆਪਣੇ ਬਾਰੇ ਵਿੱਚ ਆਪ ਲਿਖਿਆ ਸੀ ਕਿ ਦੁਨੀਆ ਵਿੱਚ ਬਹੁਤ ਸਾਰੇ ਕਵੀ/ਸ਼ਾਇਰ ਹਨ ਪਰ ਉਨ੍ਹਾਂ ਦਾ ਅੰਦਾਜ਼ ਸਭ ਤੋਂ ਵੱਖਰਾ ਹੈ:
“ਹੈਂ ਔਰ ਭੀ ਦੁਨੀਆ ਮੇਂ ਸੁਖਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ-ਏ-ਬਯਾਂ ਔਰ”
ਜੀਵਨ
ਗ਼ਾਲਿਬ ਦਾ ਜਨਮ ਆਗਰਾ ਵਿੱਚ ਇੱਕ ਫੌਜੀ ਪਿੱਠਭੂਮੀ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਸਦਾ ਪਿਤਾ ਮਿਰਜ਼ਾ ਅਬਦੁੱਲਾਹ ਬੇਗ ਖ਼ਾਨ ਇਕ ਯੋਧਾ ਸੀ ਜੋ ਲੰਮਾ ਸਮਾਂ ਲਖਨਊ ਤੇ ਹੈਦਰਾਬਾਦ ’ਚ ਕੰਮ ਕਰਨ ਤੋਂ ਬਾਅਦ ਅਲਵਰ ਦੇ ਰਾਜਾ ਬਖ਼ਤਾਵਰ ਸਿੰਘ ਕੋਲ ਮੁਲਾਜ਼ਮ ਹੋ ਗਿਆ ਤੇ ਉਨ੍ਹਾਂ ਵੱਲੋਂ ਜ਼ਿਮੀਂਦਾਰਾਂ ਦੀ ਇਕ ਬਗ਼ਾਵਤ ਨੂੰ ਦਬਾਉਣ ਦੇ ਸਿਲਸਿਲੇ ’ਚ ਲੜਦੇ ਹੋਏ ਚੱਲ ਵਸਿਆ ਸੀ। ਗ਼ਾਲਿਬ ਦੀ ਉਮਰ ਉਦੋਂ ਪੰਜ ਕੁ ਸਾਲ ਦੀ ਸੀ। ਬਚਪਨ ਵਿੱਚ ਹੀ ਉਸ ਚਾਚੇ ਦੀ ਮੌਤ ਹੋ ਗਈ ਅਤੇ ਗ਼ਾਲਿਬ ਦਾ ਪਾਲਣ ਵੀ ਮੁੱਖ ਤੌਰ ’ਤੇ ਆਪਣੇ ਚਾਚੇ ਦੇ ਮਰਨ ਤੋਂ ਬਾਅਦ ਮਿਲਣ ਵਾਲ਼ੀ ਪੈਨਸ਼ਨ ਨਾਲ਼ ਹੁੰਦਾ ਸੀ[2] (ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਫੌਜੀ ਅਧਿਕਾਰੀ ਸਨ)।[3] ਇਹਨਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ ਅਤੇ ਉਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨ। ਜਦੋਂ ਗ਼ਾਲਿਬ ਛੋਟੇ ਸਨ ਤਾਂ ਇੱਕ ਨਵ-ਮੁਸਲਮਾਨ ਈਰਾਨ ਤੋਂ ਦਿੱਲੀ ਆਏ ਸਨ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹਿਕੇ ਗ਼ਾਲਿਬ ਨੇ ਫ਼ਾਰਸੀ ਸਿੱਖੀ।
ਸਿੱਖਿਆ
ਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਦੇ ਬਾਰੇ ਵਿੱਚ ਸਪਸ਼ਟ ਤੌਰ ਤੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਉਹਨਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਵਿੱਚ ਗਦ ਅਤੇ ਪਦ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਜਿਆਦਾਤਰ ਫ਼ਾਰਸੀ ਅਤੇ ਉਰਦੂ ਵਿੱਚ ਹਿਕਾਇਤੀ ਭਗਤੀ ਅਤੇ ਸਿੰਗਾਰ ਰਸ ਵਿਸ਼ਿਆਂ ’ਤੇ ਗਜਲਾਂ ਲਿਖੀਆਂ। ਉਨ੍ਹਾਂ ਨੇ ਫ਼ਾਰਸੀ ਅਤੇ ਉਰਦੂ ਦੋਨਾਂ ਵਿੱਚ ਰਵਾਇਤੀ ਗੀਤ-ਕਵਿਤਾ ਦੀ ਰਹੱਸਮਈ-ਰੋਮਾਂਟਿਕ ਸ਼ੈਲੀ ਵਿੱਚ ਸਭ ਤੋਂ ਵਿਆਪਕ ਤੌਰ ਤੇ ਲਿਖਿਆ ਅਤੇ ਇਹ ਗ਼ਜ਼ਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਨਿਜੀ ਜੀਵਨ
1810 ਵਿੱਚ ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲਹ ਬਖ਼ਸ਼ ਖਾਂ ਮਾਰੂਫ਼ ਦੀ ਧੀ ਅਮਰਾਉ ਬੇਗਮ ਨਾਲ਼ ਹੋਇਆ। ਵਿਆਹ ਦੇ ਬਾਅਦ ਉਹ ਦਿੱਲੀ ਆ ਗਏ ਸਨ ਜਿੱਥੇ ਉਨ੍ਹਾਂ ਦੀ ਤਮਾਮ ਉਮਰ ਗੁਜ਼ਰੀ। ਆਪਣੀ ਪੈਨਸ਼ਨ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਕਲਕੱਤਾ ਦੀ ਲੰਬਾ ਸਫ਼ਰ ਵੀ ਕਰਨਾ ਪਿਆ, ਜਿਸਦਾ ਜਿਕਰ ਉਨ੍ਹਾਂ ਦੀਆਂ ਗਜਲਾਂ ਵਿੱਚ ਜਗ੍ਹਾ–ਜਗ੍ਹਾ ਮਿਲਦਾ ਹੈ।
ਰਚਨਾਵਾਂ
- ਦੀਵਾਨ-ਏ-ਗ਼ਾਲਿਬ (1841) ਉਰਦੂ
- ਕੁੱਲੀਆਤ-ਏ-ਗ਼ਾਲਿਬ (1845) ਫਾਰਸੀ
- ਕਾਤੇਹ ਬਰਹਾਨ (1861) ਫਾਰਸੀ ਗਰੰਥ
- ਮਿਹਰਹਾ ਨੀਮਰੋਜ (1854) ਫਾਰਸੀ ਗਰੰਥ
- ਕੁੱਲੀਆਤ ਨਸਰ (1868) ਫਾਰਸੀ ਗਰੰਥ
- ਉਦ-ਦ-ਹਿੰਦੀ (1868) ਉਰਦੂ ਗਰੰਥ
- ਉਰਦੂ-ਦ-ਮੁੰਆੱਲਾ (1869) ਉਰਦੂ ਗਰੰਥ
- ਇੰਤਿਖ਼ਾਬ ਗ਼ਾਲਿਬ, -ਉਰਦੂ
- ਨਾਦਿਰ ਖ਼ੁਤੂਤ ਗ਼ਾਲਿਬ, -ਉਰਦੂ
ਬਾਹਰੀ ਸਰੋਤ
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.