6 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 37ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 328 (ਲੀਪ ਸਾਲ ਵਿੱਚ 329) ਦਿਨ ਬਾਕੀ ਹਨ।
- ਵਾਈਤਾਂਗੀ ਦਿਵਸ – 1940 ਵਿੱਚ ਨਿਊ ਜ਼ੀਲੈਂਡ ਦੀ ਸਥਾਪਨਾ ਦੇ ਜਸ਼ਨ ਵਿੱਚ ਮਨਾਇਆ ਜਾਂਦਾ ਹੈ।
ਵਾਕਿਆ
- 1778 – ਇੰਗਲੈਂਡ ਨੇ ਫ਼ਰਾਂਸ ਵਿਰੁਧ ਜੰਗ ਦਾ ਐਲਾਨ ਕੀਤਾ।
- 1778 – ਫ਼ਰਾਂਸ ਨੇ ਅਮਰੀਕਾ ਨੂੰ ਇੱਕ ਆਜ਼ਾਦ ਦੇਸ਼ ਵਜੋਂ ਮਾਨਤਾ ਦਿਤੀ।
- 1819 – ਸਰ ਥੌਮਸ ਸਟੈਮਫ਼ੋਰਡ ਰੈਫਲਜ਼ ਨੇ ਸਿੰਗਾਪੁਰ ਦੀ ਸਥਾਪਨਾ ਕੀਤੀ।
- 1911 – ਭਿਆਨਕ ਅੱਗ ਨੇ ਟਰਕੀ ਦੇ ਯੂਰਪ ਵਿਚਲੇ ਸ਼ਹਿਰ ਕੌਂਸਤੈਂਤੀਪੋਲ ਹੁਣ ਇਸਤਾਨਬੁਲ ਸ਼ਹਿਰ ਦਾ ਸਿਟੀ ਸੈਂਟਰ ਭਸਮ ਕਰ ਦਿਤਾ।
- 1918 – 30 ਸਾਲ ਤੋਂ ਵੱਧ ਦੀਆਂ ਬਰਤਾਨਵੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ।
- 1926 – ਭਾਈ ਕਾਨ੍ਹ ਸਿੰਘ ਨਾਭਾ ਦਾ 'ਮਹਾਨ ਕੋਸ਼' ਤਿਆਰ ਹੋਇਆ।
- 1933 – ਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
- 1933 – ਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
- 1952 – ਅਲੀਜ਼ਾਬੈਥ ਇੰਗਲੈਂਡ ਦੀ ਰਾਣੀ ਬਣੀ।
- 1964 – ਫ਼ਰਾਂਸ ਤੇ ਇੰਗਲੈਂਡ ਨੇ ਸਮੁੰਦਰ ਵਿੱਚ 'ਚੈਨਲ ਟੱਨਲ' ਬਣਾਉਣ ਦੇ ਮੁਆਹਿਦੇ 'ਤੇ ਦਸਤਖ਼ਤ ਕੀਤੇ।
ਜਨਮ
- 976 – ਜਾਪਾਨ ਦਾ ਬਾਦਸ਼ਾਹ ਸਾਂਜੋ (ਮ. 1017)।
- 1461 – ਕੋਰਸ਼ਿਆਈ ਕਵੀ ਅਤੇ ਨਾਟਕਕਾਰ ਜ਼ੋਰ ਦਰਜ਼ੀਕ (ਮ. 1501)।
- 1536 – ਜਾਪਾਨੀ ਸੈਮੁਰਾਈ ਸਾਸਾ ਨਾਰੀਮਾਸਾ (ਮ. 1588)।
- 1612 – ਫਰਾਂਸੀਸੀ ਗਣਿਤ ਸ਼ਾਸਤਰੀ, ਧਰਮ ਸ਼ਾਸਤਰੀ ਅਤੇ ਦਾਰਸ਼ਨਿਕ ਆਂਤੋਆਨ ਆਰਨੌਲ (ਮ. 1657)।
- 1893 – ਆਧੁਨਿਕ ਪਾਕਿਸਤਾਨ ਦੇ ਮੁੱਖ ਸੰਸਥਾਪਕ ਮੁਹੰਮਦ ਜ਼ਫਰਉੱਲਾ ਖਾਨ ਦਾ ਜਨਮ।
- 1894 – ਪੰਜਾਬ ਦਾ ਅਧਿਆਤਮਕ ਸੰਤ ਅਤੇ ਰੂਹਾਨੀ ਸਤਿਸੰਗ ਦੀ ਦਾ ਮੌਢੀ ਸੰਤ ਕ੍ਰਿਪਾਲ ਸਿੰਘ ਦਾ ਜਨਮ।
- 1911 – ਅਮਰੀਕਾ ਦਾ ਰਾਸ਼ਟਰਪਤੀ ਅਤੇ ਹਾਲੀਵੁੱਡ ਕਲਾਕਾਰ ਰੋਨਲਡ ਰੀਗਨ ਦਾ ਜਨਮ।
- 1934 – ਪੰਜਾਬੀ ਬਾਲ ਲੇਖਕ ਅਤੇ ਸੰਪਾਦਕ ਹਿਰਦੇ ਪਾਲ ਸਿੰਘ ਦਾ ਜਨਮ।
- 1963 – ਕੰਪਿਊਟਰ ਮਾਹਿਰ ਗੁਰਪ੍ਰੀਤ ਸਿੰਘ ਲਹਿਲ ਦਾ ਜਨਮ।
- 1971 – ਅਲਬਾਨੀਆ ਦੀ ਡੈਮੋਕ੍ਰੇਟਿਕ ਪਾਰਟੀ ਦਾ ਮੈਂਬਰ ਮੇਸਿਲਾ ਡੋਡਾ ਦਾ ਜਨਮ।
ਦਿਹਾਂਤ
- 1965 – ਪੰਜਾਬ ਸੂਬੇ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਦਿਹਾਂਤ।
- 1976 – ਭਾਰਤੀ ਬੰਗਾਲੀ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ ਰਿਤਵਿਕ ਘਟਕ ਦਾ ਦਿਹਾਂਤ।
- 1984 – ਸਪੇਨੀ ਕਵੀ, ਯੂਨੀਵਰਸਿਟੀ ਅਧਿਆਪਕ, ਵਿਦਵਾਨ ਅਤੇ ਆਲੋਚਕ ਖੋਰਛੇ ਗੀਯੈਨ ਦਾ ਦਿਹਾਂਤ।
- 2002 – ਨੋਬਲ ਇਨਾਮ ਜੇਤੂ ਆਸਟਰੀਅਨ ਜੀਵ-ਵਿਗਿਅਨੀ ਮੈਕਸ ਪਰੁਟਜ਼ (ਜ. 1914)।
- 2006 – ਇੰਡੀਅਨ ਨੈਸ਼ਨਲ ਆਰਮੀ ਦਾ ਅਫ਼ਸਰ ਕਰਨਲ ਗੁਰਬਖਸ਼ ਸਿੰਘ ਢਿੱਲੋਂ ਦਾ ਦਿਹਾਂਤ।
- 2013 – ਇਤਾਲਵੀ ਗਾਇਕ-ਗੀਤਕਾਰ ਮੋ-ਦੋ (ਜ. 1966)।
- 2014 – ਅਲਬਾਨੀਆ ਗਾਇਕ ਵੇਸ ਜ਼ੇਲਾ ਦਾ ਦਿਹਾਂਤ।
- 2016 – ਭਾਰਤੀ ਕਾਰਟੂਨਿਸਟ ਸੁਧੀਰ ਤੈਲੰਗ ਦਾ ਦਿਹਾਂਤ।
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.