ਦਸਤਾਰ
ਸਿੱਖਾਂ ਵੱਲੋਂ ਬੰਨੀਂ ਜਾਣ ਵਾਲੀ ਪੱਗ / From Wikipedia, the free encyclopedia
ਇੱਕ ਪੱਗ ( ਫਾਰਸੀ دولبند ਤੋਂ, ਦੁਲਬੰਦ ; ਮੱਧ ਫ੍ਰੈਂਚ ਪੱਗੜੀ ਰਾਹੀਂ) ਇੱਕ ਕਿਸਮ ਦਾ ਹੈਡਵੀਅਰ ਹੈ ਜੋ ਕੱਪੜੇ ਦੀ ਹਵਾ 'ਤੇ ਅਧਾਰਤ ਹੈ। ਬਹੁਤ ਸਾਰੀਆਂ ਭਿੰਨਤਾਵਾਂ ਦੀ ਵਿਸ਼ੇਸ਼ਤਾ, ਇਸ ਨੂੰ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਦੁਆਰਾ ਰਵਾਇਤੀ ਹੈੱਡਵੀਅਰ ਵਜੋਂ ਪਹਿਨਿਆ ਜਾਂਦਾ ਹੈ। [1] ਪ੍ਰਮੁੱਖ ਦਸਤਾਰ ਪਹਿਨਣ ਵਾਲੀਆਂ ਪਰੰਪਰਾਵਾਂ ਵਾਲੇ ਭਾਈਚਾਰਿਆਂ ਨੂੰ ਭਾਰਤੀ ਉਪ ਮਹਾਂਦੀਪ, ਦੱਖਣ-ਪੂਰਬੀ ਏਸ਼ੀਆ, ਅਰਬ ਪ੍ਰਾਇਦੀਪ, ਮੱਧ ਪੂਰਬ, ਬਾਲਕਨ, ਕਾਕੇਸ਼ਸ, ਮੱਧ ਏਸ਼ੀਆ, ਉੱਤਰੀ ਅਫਰੀਕਾ, ਪੱਛਮੀ ਅਫਰੀਕਾ, ਪੂਰਬੀ ਅਫਰੀਕਾ, ਅਤੇ ਕੁਝ ਤੁਰਕੀ ਲੋਕਾਂ ਵਿੱਚ ਪਾਇਆ ਜਾ ਸਕਦਾ ਹੈ। ਰੂਸ ਦੇ ਨਾਲ ਨਾਲ ਅਸ਼ਕੇਨਾਜ਼ੀ ਯਹੂਦੀ ।
ਕੇਸਕੀ ਇੱਕ ਕਿਸਮ ਦੀ ਪੱਗ ਹੈ, ਕੱਪੜੇ ਦਾ ਇੱਕ ਲੰਬਾ ਟੁਕੜਾ ਇੱਕ ਰਵਾਇਤੀ "ਸਿੰਗਲ ਪੱਗ" ਦੀ ਲਗਭਗ ਅੱਧੀ ਲੰਬਾਈ, ਪਰ ਇੱਕ ਡਬਲ-ਚੌੜਾਈ ਵਾਲੀ "ਡਬਲ ਪੱਗ" (ਜਾਂ ਡਬਲ ਪੱਤੀ ) ਬਣਾਉਣ ਲਈ ਕੱਟਿਆ ਅਤੇ ਸਿਲਾਈ ਨਹੀਂ ਕੀਤੀ ਜਾਂਦੀ। [2]
ਸਿੱਖ ਮਰਦਾਂ ਵਿੱਚ ਪੱਗ ਬੰਨ੍ਹਣਾ ਆਮ ਗੱਲ ਹੈ, ਅਤੇ ਕਦੇ-ਕਦਾਈਂ ਔਰਤਾਂ ਵਿੱਚ। [3] ਇਹ ਹਿੰਦੂ ਭਿਕਸ਼ੂਆਂ ਦੁਆਰਾ ਵੀ ਪਹਿਨਿਆ ਜਾਂਦਾ ਹੈ। ਹੈੱਡਗੇਅਰ ਇੱਕ ਧਾਰਮਿਕ ਰੀਤ ਵਜੋਂ ਵੀ ਕੰਮ ਕਰਦਾ ਹੈ, ਜਿਸ ਵਿੱਚ ਸ਼ੀਆ ਮੁਸਲਮਾਨ ਵੀ ਸ਼ਾਮਲ ਹਨ, ਜੋ ਦਸਤਾਰ ਪਹਿਨਣ ਨੂੰ ਸੁੰਨਤ ਮੁਅੱਕਦਾ (ਪੁਸ਼ਟੀ ਪਰੰਪਰਾ) ਮੰਨਦੇ ਹਨ। [4] ਦਸਤਾਰ ਵੀ ਸੂਫ਼ੀ ਵਿਦਵਾਨਾਂ ਦਾ ਪਰੰਪਰਾਗਤ ਸਿਰਪਾਉ ਹੈ। ਇਸ ਤੋਂ ਇਲਾਵਾ, ਧਾਰਮਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ, ਪਗੜੀ ਅਕਸਰ ਕੁਲੀਨ ਲੋਕਾਂ ਦੁਆਰਾ ਪਹਿਨੀ ਜਾਂਦੀ ਹੈ।
ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮਦਦ ਕਰਦੀ ਹੈ।
ਵੈਲ ਸਿਰ ਉੱਪਰ ਸਫੈਦ, ਰੰਗਦਾਰ ਜਾਂ ਛੀਂਟ ਦੇ 5 ਕੁ ਮੀਟਰ ਦੇ ਬੰਨ੍ਹੇ ਮਲਮਲ, ਜਾਂ ਹੋਰ ਕਿਸਮ ਦੇ ਕੱਪੜੇ, ਬਸਤਰ ਨੂੰ ਪੱਗ ਕਹਿੰਦੇ ਹਨ। ਕਈ ਇਲਾਕਿਆਂ ਵਿਚ ਪੱਗ ਨੂੰ ਪੱਗੜੀ, ਸਾਫਾ ਅਤੇ ਦਸਤਾਰ ਵੀ ਕਿਹਾ ਜਾਂਦਾ ਹੈ। ਸਭ ਤੋਂ ਮਹਿੰਗੀ ਪੱਗ ਟਸਰੀ ਦੀ ਪੱਗ ਹੁੰਦੀ ਹੈ, ਜਿਹੜੀ ਖ਼ਾਸ-ਖ਼ਾਸ ਮੌਕਿਆਂ ਤੇ ਹੀ ਬੰਨ੍ਹੀ ਜਾਂਦੀ ਹੈ। ਚੀਰੇ ਵਾਲੀ ਪੱਗ ਤੇ ਟੌਰੇ ਵਾਲੀ ਪੱਗ ਦੀ ਵੀ ਕਿਸੇ ਸਮੇਂ ਬਹੁਤ ਚੜ੍ਹਤ ਰਹੀ ਹੈ। ਨਿਹੰਗ ਸਿੰਘਾਂ ਦੀ ਨੀਲੀ ਪੱਗ ਬੰਨ੍ਹਣ ਦਾ ਆਪਣਾ ਹੀ ਤਰੀਕਾ ਹੈ। ਕੂਕਿਆਂ ਦਾ ਚਿੱਟੀ ਪੱਗ ਬੰਨ੍ਹਣ ਦਾ ਆਪਣਾ ਢੰਗ ਹੈ। ਮਿਲਟਰੀ ਵਾਲਿਆਂ ਦੀ ਪੱਗ ਦਾ ਆਪਣਾ ਹੀ ਰੰਗ ਹੈ ਤੇ ਆਪਣਾ ਹੀ ਬੰਨ੍ਹਣ ਦਾ ਢੰਗ ਹੈ। ਹਿੰਦੂਆਂ ਵਿਚ ਵਿਆਹ ਸਮੇਂ ਮੁੰਡੇ/ ਕੁੜੀ ਦੇ ਪਿਤਾ, ਚਾਚੇ, ਤਾਏ, ਮਾਮੇ, ਜੀਜੇ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਗੁਲਾਬੀ ਪੱਗ ਬੰਨ੍ਹਣ ਦਾ ਰਿਵਾਜ ਰਿਹਾ ਹੈ। ਪਹਿਲੇ ਸਮਿਆਂ ਵਿਚ ਲਾੜੇ ਦੀ ਪੱਗ ਨਾਲ ਵਿਆਹ ਕਰਨ ਦਾ ਰਿਵਾਜ ਵੀ ਰਿਹਾ ਹੈ।
ਪੱਗ ਨੂੰ ਇੱਜਤ, ਮਾਣ, ਸਵੈ-ਮਾਣ, ਸਤਿਕਾਰ ਦਾ ਚਿੰਨ੍ਹ, ਨਿਸ਼ਾਨੀ ਮੰਨੀ ਜਾਂਦੀ ਹੈ। ਕਿਸੇ ਜਿਗਰੀ ਮਿੱਤਰ ਨਾਲ ਆਪਸ ਵਿਚ ਪੱਗ ਵਟਾ ਕੇ ਪੱਗਵੱਟ ਭਰਾ ਬਣਾਏ ਜਾਂਦੇ ਹਨ। ਪੱਗ ਦੀ ਰਾਖੀ ਲਈ ਲੜਾਈਆਂ ਤੇ ਕਤਲ ਤੱਕ ਹੋ ਜਾਂਦੇ ਹਨ। ਜਦ ਕਿਸੇ ਪਰਿਵਾਰ ਵਿਚ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਦੇ ਭੋਗ ਸਮੇਂ ਉਸ ਦੇ ਲੜਕਿਆਂ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਪੱਗ ਦਿੰਦੇ ਹਨ। ਹੁਣ ਪੱਗ ਅੱਠ/ਨੌ ਕੁ ਮੀਟਰ ਦੀ ਹੁੰਦੀ ਹੈ ਜਿਹੜੀ ਦੋ ਪੱਟ ਜੋੜ ਕੇ ਬਣਾਈ ਜਾਂਦੀ ਹੈ। ਹੁਣ ਦੇ ਬਹੁਤੇ ਮੁੰਡੇ ਸਿਰ ਮੁਨਾਈ ਜਾਂਦੇ ਹਨ। ਇਸ ਲਈ ਹੁਣ ਪੱਗ ਬੰਨ੍ਹਣ ਦਾ ਰਿਵਾਜ ਦਿਨੋਂ-ਦਿਨ ਘੱਟ ਰਿਹਾ ਹੈ।[5]