![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/99/North_Africa_%2528orthographic_projection%2529.svg/langpa-640px-North_Africa_%2528orthographic_projection%2529.svg.png&w=640&q=50)
ਉੱਤਰੀ ਅਫ਼ਰੀਕਾ
From Wikipedia, the free encyclopedia
ਉੱਤਰੀ ਅਫ਼ਰੀਕਾ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਤਰੀ ਖੇਤਰ ਹੈ ਜੋ ਉਪ-ਸਹਾਰੀ ਅਫ਼ਰੀਕਾ ਨਾਲ਼ ਸਹਾਰਾ ਰਾਹੀਂ ਜੁੜਿਆ ਹੋਇਆ ਹੈ। ਉੱਤਰੀ ਅਫ਼ਰੀਕਾ ਦੀ ਭੂਗੋਲਕ-ਸਿਆਸੀ ਪਰਿਭਾਸ਼ਾ ਵਿੱਚ ਸੱਤ ਦੇਸ਼ ਜਾਂ ਰਾਜਖੇਤਰ ਸ਼ਾਮਲ ਹਨ; ਅਲਜੀਰੀਆ, ਮਿਸਰ, ਲੀਬੀਆ, ਮੋਰਾਕੋ, ਸੁਡਾਨ, ਤੁਨੀਸੀਆ ਅਤੇ ਪੱਛਮੀ ਸਹਾਰਾ ਸ਼ਾਮਲ ਹਨ।[1] ਅਲਜੀਰੀਆ, ਮੋਰਾਕੋ, ਤੁਨੀਸੀਆ, ਲੀਬੀਆ ਅਤੇ ਕਈ ਵਾਰ ਮਾਰੀਟੇਨੀਆ ਨੂੰ ਮਘਰਿਬ ਕਿਹਾ ਜਾਂਦਾ ਹੈ ਜਦਕਿ ਮਿਸਰ ਅਤੇ ਸੁਡਾਨ ਨੂੰ ਨੀਲ ਘਾਟੀ ਕਿਹਾ ਜਾਂਦਾ ਹੈ। ਮਿਸਰ ਸਿਨਾਈ ਪਰਾਇਦੀਪ, ਜੋ ਕਿ ਏਸ਼ੀਆ ਵਿੱਚ ਹੈ, ਦੀ ਬਦੌਲਤ ਇੱਕ ਬਹੁ-ਮਹਾਂਦੀਪੀ ਦੇਸ਼ ਹੈ। ਉੱਤਰੀ ਅਫ਼ਰੀਕਾ ਵਿੱਚ ਕਈ ਸਪੇਨੀ ਮਲਕੀਅਤਾਂ, ਸੇਊਤਾ ਅਤੇ ਮੇਲੀਯਾ (ਮੋਰਾਕੋ ਦੇ ਤਟ ਤੋਂ ਪਰ੍ਹੇ ਛੋਟੇ ਸਪੇਨੀ ਬਾਹਰੀ ਇਲਾਕੇ ਜਾਂ ਟਾਪੂ) ਵੀ ਸ਼ਾਮਲ ਹਨ।
![Thumb image](http://upload.wikimedia.org/wikipedia/commons/thumb/9/99/North_Africa_%28orthographic_projection%29.svg/640px-North_Africa_%28orthographic_projection%29.svg.png)
ਖੱਬਿਓਂ ਘੜੀ ਦੇ ਰੁਖ ਨਾਲ਼: ਪੱਛਮੀ ਸਹਾਰਾ, ਮੋਰਾਕੋ, ਅਲਜੀਰੀਆ, ਤੁਨੀਸੀਆ, ਲੀਬੀਆ, ਮਿਸਰ, ਸੁਡਾਨ ਸੱਜਿਓਂ ਖੱਬੇ ਜਾਰੀ: ਮਾਰੀਟੇਨੀਆ, ਮਾਲੀ, ਨਾਈਜਰ, ਚਾਡ