20 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 51ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 314 (ਲੀਪ ਸਾਲ ਵਿੱਚ 315) ਦਿਨ ਬਾਕੀ ਹਨ।
ਹੋਰ ਜਾਣਕਾਰੀ ਫ਼ਰਵਰੀ, ਐਤ ...
ਬੰਦ ਕਰੋ
- 1696 – ਗੁਲੇਰ ਦੀ ਲੜਾਈ ਵਿੱਚ ਸਿੱਖਾਂ ਵਲੋਂ ਰਾਜਾ ਗੋਪਾਲ ਦੀ ਮਦਦ।
- 1792 – ਅਮਰੀਕਾ ਵਿੱਚ ਪਹਿਲੀ ਡਾਕ ਟਿਕਟ ਜਾਰੀ ਹੋਈ। ਇੱਕ ਚਿੱਠੀ 'ਤੇ ਫ਼ਾਸਲੇ ਮੁਤਾਬਕ ਘੱਟ ਤੋਂ ਘੱਟ 6 ਸੈਂਟ ਅਤੇ ਵੱਧ ਤੋਂ ਵੱਧ 12 ਸੈਂਟ ਲਗਦੇ ਸਨ।
- 1811 – ਆਸਟਰੀਆ ਦੀ ਸਰਕਾਰ ਨੇ ਦੀਵਾਲਾ ਕੱਢਣ ਦਾ ਐਲਾਨ ਕੀਤਾ।
- 1915 – ਗ਼ਦਰ ਪਾਰਟੀ ਵਿੱਚ ਕਿਰਪਾਲ ਸਿੰਘ ਮੁਖ਼ਬਰ ਦੇ ਵੜ ਜਾਣ ਕਾਰਨ ਪੁਲਿਸ ਨੂੰ ਉਨ੍ਹਾਂ ਦੇ ਲਾਹੌਰ ਦੇ ਅੱਡੇ ਦਾ ਪਤਾ ਲੱਗ ਗਿਆ ਤੇ 20 ਫ਼ਰਵਰੀ, 1915 ਦੇ ਦਿਨ ਸਾਰੇ ਆਗੂ ਗਿ੍ਫ਼ਤਾਰ ਕਰ ਲਏ ਗਏ।
- 1921 – ਨਨਕਾਣਾ ਸਾਹਿਬ ਵਿੱਚ ਮਹੰਤ ਨਾਰਾਇਣ ਦਾਸ ਵਲੋਂ 156 ਸਿੱਖਾਂ ਦਾ ਕਤਲ।
- 1921 – ਰਜ਼ਾ ਖ਼ਾਨ ਪਹਿਲਵੀ ਨੇ ਈਰਾਨ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ। ਪਹਿਲਵੀ ਹਕੂਮਤ ਸ਼ੁਰੂ ਹੋਈ ਜੋ ਖ਼ੁਮੀਨੀ ਨੇ 1979 ਵਿੱਚ ਖ਼ਤਮ ਕੀਤੀ।
- 1935 – ਕਰੋਲੀਨੇ ਮਿਕੇਲਸਨ ਅੰਟਾਰਕਟਿਕਾ ਤੇ ਪੈਰ ਰੱਖਣ ਵਾਲੀ ਪਹਿਲੀ ਔਰਤ ਬਣੀ।
- 1962 – ਅਮਰੀਕਾ ਦੇ ਜਾਹਨ ਗਲਿਨ ਧਰਤੀ ਦੁਆਲੇ ਪੂਰਾ ਚੱਕਰ ਕੱਟਣ ਵਾਲਾ ਪਹਿਲਾ ਪੁਲਾੜ ਯਾਤਰੀ ਬਣਿਆ।
- 1966 – ਲੇਖਕ ਵਾਲੇਰੀ ਤਾਰਸਿਸ ਨੂੰ ਰੂਸ ਵਿਚੋਂ ਦੇਸ਼ ਨਿਕਾਲਾ ਦਿਤਾ ਗਿਆ।
- 1971 – ਮੇਜਰ ਜਨਰਲ ਈਦੀ ਅਮੀਨ ਯੂਗਾਂਡਾ ਦਾ ਰਾਸ਼ਟਰਪਤੀ ਬਣਿਆ ਜਿਸ ਨੇ ਸਾਰੇ ਵਿਦੇਸ਼ੀਆਂ ਨੂੰ ਖ਼ਾਲੀ ਹੱਥ ਤਿੰਨਾਂ ਕਪੜਿਆਂ ਵਿੱਚ ਮੁਲਕ 'ਚੋਂ ਨਿਕਲ ਜਾਣ ਦਾ ਹੁਕਮ ਦਿਤਾ।
- 1986 – ਮਸ਼ਹੂਰ ਮੁੱਕੇਬਾਜ਼ ਮਾਈਕ ਟਾਈਸਨ ਨੇ ਇੱਕ ਔਰਤ ਦਾ ਰੇਪ ਕੀਤਾ।
- 1994 – ਕੈਥੋਲਿਕ ਪੋਪ ਨੇ ਸਮਲਿੰਗੀਆਂ 'ਤੇ ਕਾਨੂੰਨੀ ਪਾਬੰਦੀਆਂ ਲਾਉਣ ਦੀ ਮੰਗ ਕੀਤੀ।
- 1874 – ਮੈਰੀ ਗਾਰਡਨ, ਸਕਾਟਿਸ਼ ਸੋਪਰਾਨੋ (ਮ. 1967)
- 1901 – ਮੁਹੰਮਦ ਨਜੀਬ, ਮਿਸਰ ਦਾ ਪਹਿਲਾ ਰਾਸ਼ਟਰਪਤੀ (ਮ. 1984)
- 1909 – ਅਜੈ ਕੁਮਾਰ ਘੋਸ਼, ਕਮਿਊਨਿਸਟ ਆਗੂ (ਮ.1962)
- 1993 – ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ (ਜ. 1916)
- 2001 – ਇੰਦਰਜੀਤ ਗੁਪਤਾ, ਕਮਿਊਨਿਸਟ ਨੇਤਾ (ਜ. 1919)
- ਵਿਸ਼ਵ ਸਮਾਜੀ ਇਨਸਾਫ਼ ਦਿਹਾੜਾ (ਅੰਤਰਰਾਸ਼ਟਰੀ)