ਹਿਊਮਨ ਰਾਈਟਸ ਵਾਚ
ਅੰਤਰਰਾਸ਼ਟਰੀ ਗੈਰ-ਸਰਕਾਰੀ ਸਮੂਹ / From Wikipedia, the free encyclopedia
ਹਿਊਮਨ ਰਾਈਟਸ ਵਾਚ (ਐੱਚ ਆਰ ਡਬਲਯੂ), ਇੱਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨ ਹੈ, ਜੋ ਮਨੁੱਖੀ ਅਧਿਕਾਰਾਂ ਬਾਰੇ ਖੋਜ ਅਤੇ ਵਕਾਲਤ ਕਰਦਾ ਹੈ। ਐੱਚ ਆਰ ਡਬਲਯੂ ਦੇ ਮੁੱਖ ਦਫ਼ਤਰ, ਨਿਊਯਾਰਕ ਸਿਟੀ ਵਿੱਚ ਹਨ ਅਤੇ ਇਸਦੇ ਇਲਾਵਾ ਅਮਸਤੱਰਦਮ, ਬੈਰੂਤ, ਬਰਲਿਨ, ਬਰੂਸਲ, ਸ਼ਿਕਾਗੋ, ਜਿਨੀਵਾ, ਜੋਹਾਨਿਸਬਰਗ, ਲੰਡਨ, ਲਾਸ ਐਂਜਲਸ, ਮਾਸਕੋ, ਨੈਰੋਬੀ, ਸਿਓਲ, ਪੈਰਿਸ, ਸਾਨ ਫ਼ਰਾਂਸਿਸਕੋ, ਸਿਡਨੀ, ਟੋਕੀਓ, ਟੋਰਾਂਟੋ, ਵਾਸ਼ਿੰਗਟਨ, ਡੀ. ਸੀ., ਅਤੇ ਜ਼ਿਊਰਿਖ ਵਿੱਚ ਇਸਦੇ ਦਫਤਰ ਹਨ।[1] ਇਹ ਸਮੂਹ, ਸਰਕਾਰਾਂ, ਨੀਤੀ ਨਿਰਮਾਤਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਦੁਰਵਿਵਹਾਰ ਕਰਨ ਵਾਲਿਆਂ ਨੂੰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਬੰਦ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਲਈ ਦਬਾਅ ਪਾਉਂਦਾ ਹੈ ਅਤੇ ਇਹ ਸਮੂਹ ਅਕਸਰ ਸ਼ਰਨਾਰਥੀਆਂ, ਬੱਚਿਆਂ,ਪਰਵਾਸੀਆਂ ਅਤੇ ਰਾਜਨੀਤਕ ਕੈਦੀਆਂ ਦੀ ਤਰਫ਼ੋਂ ਕੰਮ ਕਰਦਾ ਹੈ।
ਕਿਸਮ | ਗੈਰ ਲਾਭ ਐਨਜੀਓ |
---|---|
ਸ਼ੁਰੂਆਤ | 1978; 46 ਸਾਲ ਪਹਿਲਾਂ (1978) (ਹੈਲਸਿੰਕੀ ਵਾਚ ਵਜੋਂ) |
ਸਥਾਨ |
|
ਮੁੱਖ ਆਗੂ | ਕੈਨਥ ਰੋਥ (ਐਗਜ਼ੈਕਟਿਵ ਡਾਇਰੈਕਟਰ) ਜੇਮਸ ਐੱਫ. ਹੋਗ, ਜੂਨੀਅਰ (ਚੇਅਰਮੈਨ) |
ਖੇਤਰ | ਵਿਸ਼ਵ ਵਿਆਪਕ |
Product(s) | non profit human rights advocacy |
ਫ਼ੋਕਸ | ਹਿਊਮਨ ਰਾਈਟਸ activism |
Formerly called | ਹੈਲਸਿੰਕੀ ਵਾਚ |
ਵੈੱਵਸਾਈਟ | www |
ਹਿਊਮਨ ਰਾਈਟਸ ਵਾਚ ਨੂੰ 1997 ਵਿੱਚ ਇੰਟਰਨੈਸ਼ਨਲ ਕੈਂਪੇਨ ਟੂ ਬੈਨ ਲੈਂਡਮਾਈਨਜ਼ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵਿੱਚ ਸਾਂਝੀਦਾਰ ਬਣਾਇਆ ਗਿਆ ਅਤੇ ਇਸ ਨੇ 2008 ਦੀ ਕਲਸਟਰ ਬਰੂਦਾਂ ਤੇ ਪਾਬੰਦੀ ਲਾਉਣ ਦੀ ਸੰਧੀ ਵਿੱਚ ਆਗੂ ਭੂਮਿਕਾ ਨਿਭਾਈ ਸੀ। .[2]
ਸੰਗਠਨ ਦੇ ਸਾਲਾਨਾ ਖਰਚੇ 2011 ਵਿੱਚ 50.6 ਮਿਲੀਅਨ ਡਾਲਰ [3] ਅਤੇ 2014 ਵਿੱਚ 69.2 ਮਿਲੀਅਨ ਡਾਲਰ ਸਨ।[4]