ਗੈਰ-ਸਰਕਾਰੀ ਸੰਸਥਾ
From Wikipedia, the free encyclopedia
ਗ਼ੈਰ-ਸਰਕਾਰੀ ਜੱਥੇਬੰਦੀ (ਐੱਨ.ਜੀ.ਓ.) ਅਜਿਹੀ ਜੱਥੇਬੰਦੀ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ ਜੋ ਨਾ ਤਾਂ ਕਿਸੇ ਸਰਕਾਰ ਦਾ ਹਿੱਸਾ ਹੋਵੇ ਉੱਤੇ ਨਾ ਹੀ ਕਿਸੇ ਰਵਾਇਤੀ ਮੁਨਾਫ਼ਾਖ਼ੋਰ ਕਾਰੋਬਾਰ ਦਾ। ਇਹਨਾਂ ਨੂੰ ਆਮ ਨਾਗਰਿਕ ਹੀ ਥਾਪਦੇ ਹਨ ਪਰ ਇਹਨਾਂ ਦਾ ਖ਼ਜ਼ਾਨਾ ਸਰਕਾਰਾਂ, ਸੰਸਥਾਵਾਂ, ਕਾਰੋਬਾਰੀ ਜਾਂ ਨਿੱਜੀ ਲੋਕ ਭਰ ਸਕਦੇ ਹਨ। ਕੁਝ ਤਾਂ ਖ਼ਜ਼ਾਨਾ ਇਕੱਠਾ ਹੀ ਨਹੀਂ ਕਰਦੀਆਂ ਅਤੇ ਮੁਕੰਮਲ ਤੌਰ ਉੱਤੇ ਸਵੈ-ਸੇਵਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਅਮਰੀਕਾ ਵਿੱਚ ਅੰਦਾਜ਼ੇ ਮੁਤਾਬਕ 15 ਲੱਖ ਅਜਿਹੀਆਂ ਜੱਥੇਬੰਦੀਆਂ ਹਨ।[1] ਰੂਸ ਵਿੱਚ ਇਹ ਗਿਣਤੀ 227,000 ਹੈ।[2] ਭਾਰਤ ਵਿੱਚ ਤਕਰੀਬਨ 20 ਲੱਖ ਗ਼ੈਰ-ਸਰਕਾਰੀ ਜੱਥੇਬੰਦੀਆਂ ਹਨ ਮਤਲਬ ਹਰੇਕ 600 ਭਾਰਤੀਆਂ ਪਿੱਛੇ ਇੱਕ ਜੱਥੇਬੰਦੀ ਅਤੇ ਇਹਨਾਂ ਦੀ ਗਿਣਤੀ ਮੁੱਢਲੇ ਸਕੂਲਾਂ ਅਤੇ ਸਿਹਤ ਕੇਂਦਰਾਂ ਤੋਂ ਕਿਤੇ ਵੱਧ ਹੈ।[3][4]