ਵਾਸ਼ਿੰਗਟਨ, ਡੀ.ਸੀ.
ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ / From Wikipedia, the free encyclopedia
ਇਹ ਲੇਖ ਅਮਰੀਕੀ ਸ਼ਹਿਰ ਬਾਰੇ ਹੈ। ਇਸੇ ਨਾਂ ਦੇ ਹੋਰ ਮਤਲਬਾਂ ਲਈ, ਦੇਖੋ ਵਾਸ਼ਿੰਗਟਨ।
ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ. ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ।