ਸੋਹਿੰਦਰ ਸਿੰਘ ਵਣਜਾਰਾ ਬੇਦੀ
ਪੰਜਾਬੀ ਲੇਖਕ / From Wikipedia, the free encyclopedia
ਵਿਸ਼ੇਸ਼ ਤੱਥ ਸੋਹਿੰਦਰ ਸਿੰਘ ਵਣਜਾਰਾ ਬੇਦੀ, ਜਨਮ ...
ਸੋਹਿੰਦਰ ਸਿੰਘ ਵਣਜਾਰਾ ਬੇਦੀ | |
---|---|
ਜਨਮ | ਸੋਹਿੰਦਰ ਸਿੰਘ ਬੇਦੀ (1924-11-28)28 ਨਵੰਬਰ 1924 ਸਿਆਲਕੋਟ, ਬਰਤਾਨਵੀ ਪੰਜਾਬ |
ਮੌਤ | 26 ਅਗਸਤ 2001(2001-08-26) (ਉਮਰ 76) ਦਿੱਲੀ |
ਕਿੱਤਾ | ਪੰਜਾਬੀ ਲੋਕਧਾਰਾ ਵਿਰਸੇ ਦੀ ਸੰਭਾਲ, ਸਾਹਿਤਕਾਰ |
ਬੰਦ ਕਰੋ
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਵਾਲੇ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ।
ਵਣਜਾਰਾ ਉਹਨਾਂ ਦਾ ਕਲਮੀ ਨਾਂ ਸੀ।ਡਾ. ਬੇਦੀ ਦੇ ਨਾਂ ਨਾਲ 'ਵਣਜਾਰਾ ਪਦ ਕਿਸੇ ਸੁਦਾਗਰ ਜਾਂ ਵਪਾਰੀ ਦੇ ਅਰਥ ਦਾ ਬੋਧ ਨਹੀਂ ਕਰਵਾਉਂਦਾ ਸਗੋਂ ਇੱਕ ਸਾਧਾਰਨ ਜਗਿਆਸੂ ਦੇ ਅਰਥਾਂ ਵਿੱਚ ਇਹ ਪਦ ਉਹਨਾ ਨੇ ਵਰਤਿਆ।ਡਾ.ਬੇਦੀ ਦੀ ਤਸਵੀਰ ਇੱਕ ਸੁਹਿਰਦ ਨੇਕ ਦਿਲ ਮਿਹਨਤੀ ਸੱਚੇ ਸੁੱਚੇ ਜਗਿਆਸੂ ਇਨਸਾਨ ਦੀ ਤਸਵੀਰ ਹੈ।ਜਿਸ ਨੂੰ ਸਾਰੀ ਜ਼ਿੰਦਗੀ ਮਾਨਵ ਜੀਵਨ ਨਾਲ ਮੁਹੱਬਤ ਰਹੀ ਹੈ।ਸਮੁੱਚੇ ਜੀਵਨ ਦੌਰਾਨ ਉਹ ਇਸ਼ਕ ਕਰਦੇ ਰਹੇ ਆਪਣੇ ਕੰਮ ਨਾਲ।ਡਾ ਬੇਦੀ ਨਿਰਛਲ ਨਿਰਕਪਟ ਪਰਸੁਆਰਥੀ ਸੁਭਾਅ ਦੇ ਮਾਲਕ ਰਹੇ।ਕਿਸੇ ਕਿਸਮ ਦੀ ਸ਼ੁਹਰਤ ਜਾਂ ਸੁਆਰਥ ਦੀ ਭਾਵਨਾ ਉਹਨਾ ਦੇ ਮਨ ਵਿੱਚ ਨਹੀਂ ਸੀ
।[5]