ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਾਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ।[7] ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਹ ਗੂਗਲ ਦੀ ਇੱਕ ਸਹਾਇਕ ਕੰਪਨੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਹੜੀਆ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਸਕਦੇ ਹੋ ਜਿਸ ਨਾਲ ਤੁਸੀਂ ਇਸ ਨੂੰ ਦੁਬਾਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਿਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।
![]() ਲੋਗੋ | |
![]() ਨਵੰਬਰ 2, 2022 | |
ਵਪਾਰ ਦੀ ਕਿਸਮ | ਸਹਾਇਕ |
---|---|
ਸਾਈਟ ਦੀ ਕਿਸਮ | ਆਨਲਾਈਨ ਵੀਡੀਓ ਪਲੇਟਫਾਰਮ |
ਸਥਾਪਨਾ ਕੀਤੀ | ਫਰਵਰੀ 14, 2005 |
ਮੁੱਖ ਦਫ਼ਤਰ | 901 ਚੈਰੀ ਐਵੇਨਿਊ ਸੈਨ ਬਰੂਨੋ, ਕੈਲੀਫੋਰਨੀਆ, ਸੰਯੁਕਤ ਰਾਜ |
ਸੇਵਾ ਦਾ ਖੇਤਰ | ਵਿਸ਼ਵਵਿਆਪੀ (ਬਲੌਕ ਕੀਤੇ ਦੇਸ਼ਾਂ ਨੂੰ ਛੱਡ ਕੇ) |
ਮਾਲਕ | ਗੂਗਲ ਐੱਲਐੱਲਸੀ |
ਸੰਸਥਾਪਕ |
|
ਮੁੱਖ ਲੋਕ |
|
ਉਦਯੋਗ | |
ਉਤਪਾਦ |
|
ਕਮਾਈ | US$28.8 ਬਿਲੀਅਨ (2021)[1] |
ਹੋਲਡਿੰਗ ਕੰਪਨੀ | ਗੂਗਲ ਐੱਲਐੱਲਸੀ (2006–ਵਰਤਮਾਨ) |
ਵੈੱਬਸਾਈਟ | youtube |
Advertising | ਗੁਗਲ ਐਡਸੈਂਸ |
ਰਜਿਸਟ੍ਰੇਸ਼ਨ | ਵਿਕਲਪਿਕ
|
ਵਰਤੋਂਕਾਰ | 2.514 ਬਿਲੀਅਨ ਮਹੀਨਾ (ਜਨਵਰੀ 2023)[2] |
ਜਾਰੀ ਕਰਨ ਦੀ ਮਿਤੀ | ਫਰਵਰੀ 14, 2005 |
ਮੌਜੂਦਾ ਹਾਲਤ | ਸਰਗਰਮ |
Content license | Uploader holds copyright (standard license); Creative Commons can be selected. |
ਪ੍ਰੋਗਰਾਮਿੰਗ ਭਾਸ਼ਾ | ਪਾਈਥਨ (ਕੋਰ/ਏਪੀਆਈ),[3] ਸੀ (ਸੀਪਾਈਥਨ ਦੁਆਰਾ), ਸੀ++, ਜਾਵਾ,[4][5] ਗੋ,[6] ਜਾਵਾ ਸਕ੍ਰਿਪਟ (ਯੂਆਈ) |
ਵੀਡੀਓ ਡਾਉਨਲੋਡ ਦੇ ਸਟੈਪਸ
- ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
- ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
- ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
- ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
- ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।
ਇਹ ਵੀ ਵੇਖੋ
ਬਾਹਰੀ ਕੜੀਆਂ
ਹਵਾਲੇ
Wikiwand - on
Seamless Wikipedia browsing. On steroids.