From Wikipedia, the free encyclopedia
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਇੰਟਰਨੈੱਟ ਦੀ ਬੁਨਿਆਦ 1960 ਦੇ ਦਹਾਕੇ ਵਿੱਚ ਸੰਯੁਕਤ ਰਾਜ ਦੀ ਸਰਕਾਰ ਵੱਲੋਂ ਕੰਪਿਊਟਰੀ ਜਾਲਾਂ ਰਾਹੀਂ ਤਕੜੇ ਅਤੇ ਨੁਕਸ ਸਹਿਣਯੋਗ ਆਵਾਜਾਈ ਬਣਾਉਣ ਦੇ ਮਕਸਦ ਨਾਲ ਥਾਪੀ ਗਈ ਘੋਖ ਵਿੱਚ ਮੰਨੀ ਜਾਂਦੀ ਹੈ।[1] ਭਾਵੇਂ ਇਸ ਕੰਮਾ ਨੇ, ਸੰਯੁਕਤ ਬਾਦਸ਼ਾਹੀ ਅਤੇ ਫ਼ਰਾਂਸ ਵਿੱਚ ਹੋ ਰਹੇ ਕੰਮ ਸਮੇਤ, ਮੋਹਰੀ ਜਾਲਾਂ ਦੀ ਸਿਰਜਣਾ ਕੀਤੀ ਪਰ ਇਹ ਇੰਟਰਨੈੱਟ ਨਹੀਂ ਸਨ। ਇਸ ਬਾਰੇ ਕੋਈ ਇੱਕ-ਮੱਤ ਨਹੀਂ ਹੈ ਕਿ ਅਜੋਕਾ ਇੰਟਰਨੈੱਟ ਕਦੋਂ ਹੋਂਦ ਵਿੱਚ ਆਇਆ ਪਰ ਕਈ ਵਾਰ 1980 ਦੇ ਦਹਾਕੇ ਦੀ ਸ਼ੁਰੂਆਤ ਤੋਂ ਲੈ ਕੇ ਅੱਧ ਤੱਕ ਦੇ ਸਮੇਂ ਨੂੰ ਵਾਜਬ ਮੰਨਿਆ ਜਾਂਦਾ ਹੈ।[2] ਇਸ ਸਮੇਂ ਮਗਰੋਂ ਆਉਂਦੇ ਦਹਾਕਿਆਂ ਵਿੱਚ ਇਸ ਜਾਲ਼ ਵਿੱਚ ਅਦਾਰਕ, ਨਿੱਜੀ ਅਤੇ ਮੋਬਾਈਲ ਕੰਪਿਊਟਰਾਂ ਦੀਆਂ ਪੀੜ੍ਹੀਆਂ ਜੁੜਨ ਨਾਲ਼ ਸ਼ਾਨਦਾਰ ਵਾਧਾ ਹੋਇਆ ਇਤਿਹਾਸ
Seamless Wikipedia browsing. On steroids.