ਫ਼ਰੈਂਕਲਿਨ ਡੀ ਰੂਜ਼ਵੈਲਟ
From Wikipedia, the free encyclopedia
ਫ੍ਰੈਂਕਲਿਨ ਡੇਲਾਨੋ ਰੂਜ਼ਵੈਲਟ (30 ਜਨਵਰੀ, 1882 – 12 ਅਪ੍ਰੈਲ, 1945), ਜੋ ਆਮ ਤੌਰ 'ਤੇ ਆਪਣੇ ਸ਼ੁਰੂਆਤੀ ਅੱਖਰਾਂ ਐਫਡੀਆਰ ਦੁਆਰਾ ਜਾਣੇ ਜਾਂਦੇ ਹਨ, ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾਂ ਨੇ 1933 ਤੋਂ 1945 ਤੱਕ ਸੰਯੁਕਤ ਰਾਜ ਦੇ 32ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹਨਾਂ ਦੇ ਰਾਸ਼ਟਰਪਤੀ ਬਣਨ ਤੇ ਗ੍ਰੇਟ ਡਿਪ੍ਰੈਸ਼ਨ ਦੀ ਸੱਮਸਿਆ ਚ ਦੇਸ਼ ਜੂਝ ਰਿਹਾ ਸੀ ਉਹਨਾਂ ਨੇ 6 ਸਾਲਾਂ ਵਿੱਚ ਹੀ ਇਸ ਸੱਮਸਿਆ ਚੋ ਦੇਸ਼ ਨੂੰ ਬਾਹਰ ਕੱਢਿਆ। ਉਹਨਾਂ ਨਿਊ ਡੀਲ ਗੱਠਜੋੜ ਦਾ ਨਿਰਮਾਣ ਵੀ ਕੀਤਾ, ਅਮਰੀਕੀ ਰਾਜਨੀਤੀ ਨੂੰ ਪੰਜਵੀਂ ਪਾਰਟੀ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਅਤੇ 20ਵੀਂ ਸਦੀ ਦੇ ਮੱਧ ਤੀਜੇ ਹਿੱਸੇ ਵਿੱਚ ਅਮਰੀਕੀ ਉਦਾਰਵਾਦ ਨੂੰ ਪਰਿਭਾਸ਼ਿਤ ਕੀਤਾ। ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਸਨ ਅਤੇ ਉਹ ਅੱਠ ਸਾਲ ਤੋਂ ਵੱਧ ਦੇ ਅਹੁਦੇ 'ਤੇ ਸੇਵਾ ਕਰਨ ਵਾਲੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਹਨ; ਉਹਨਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਸੰਯੁਕਤ ਰਾਜ ਦੀ ਅਗਵਾਈ ਕੀਤੀ, ਉਹਨਾਂ ਦੇ ਤੀਜੇ ਅਤੇ ਚੌਥੇ ਕਾਰਜਕਾਲ ਵਿੱਚ ਦੂਜੇ ਵਿਸ਼ਵ ਯੁੱਧ ਦਾ ਦਬਦਬਾ ਰਿਹਾ। ਉਹਨਾਂ ਨੂੰ ਅਬ੍ਰਾਹਮ ਲਿੰਕਨ ਅਤੇ ਜਾਰਜ ਵਾਸ਼ਿੰਗਟਨ ਵਾਂਗ ਸੰਯੁਕਤ ਰਾਜ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।
ਫਰੈਂਕਲਿਨ ਡੇਲਾਨੋ ਰੂਜਵੈਲਟ | |
---|---|
32ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ ਮਾਰਚ 4, 1933 – ਅਪਰੈਲ 12, 1945 | |
ਉਪ ਰਾਸ਼ਟਰਪਤੀ | ਜਾਨ ਨਾਂਸ ਗਾਰਨਰ (1933-1941) ਹੈਨਰੀ ਏ ਵੈਲੇਸ (1941-1945) ਹੈਰੀ ਐਸ. ਟਰੂਮੈਨ (1945) |
ਤੋਂ ਪਹਿਲਾਂ | ਹਰਬਰਟ ਹੂਵਰ |
ਤੋਂ ਬਾਅਦ | ਹੈਰੀ ਐਸ. ਟਰੂਮੈਨ |
ਨਿਊਯਾਰਕ ਸੂਬੇ ਦੇ 44ਵੇਂ ਰਾਜਪਾਲ | |
ਦਫ਼ਤਰ ਵਿੱਚ ਜਨਵਰੀ 1, 1929 – ਦਸੰਬਰ 31, 1932 | |
ਲੈਫਟੀਨੈਂਟ | ਹਰਬਰਟ ਐਚ ਲੇਹਮਾਨ |
ਤੋਂ ਪਹਿਲਾਂ | ਅਲ ਸਮਿਥ |
ਤੋਂ ਬਾਅਦ | ਹਰਬਰਟ ਐਚ ਲੇਹਮਾਨ |
26ਵੇਂ ਜਿਲ੍ਹੇ ਤੋ ਨਿਊਯਾਰਕ ਸੇਨੇਟ ਦੇ ਮੈਂਬਰ | |
ਦਫ਼ਤਰ ਵਿੱਚ 1 ਜਨਵਰੀ 1911 – 17 ਮਾਰਚ 1913 | |
ਤੋਂ ਪਹਿਲਾਂ | ਜੌਨ ਐਫ. ਸਕਲੋਸਰ |
ਤੋਂ ਬਾਅਦ | ਜੇਮਸ ਈ. ਟਾਊਨਰ |
ਨਿੱਜੀ ਜਾਣਕਾਰੀ | |
ਜਨਮ | (1882-01-30)ਜਨਵਰੀ 30, 1882 ਨਿਉਯਾਰਕ, ਸੰਯੁਕਤ ਰਾਜ |
ਮੌਤ | ਅਪ੍ਰੈਲ 12, 1945(1945-04-12) (ਉਮਰ 63) ਜਾਰਜੀਆ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ | |
ਬੱਚੇ |
|
ਮਾਪੇ | ਜੇਮਸ ਰੂਜ਼ਵੈਲਟ ਸਾਰਾ ਰੂਜ਼ਵੈਲਟ |
ਦਸਤਖ਼ਤ | |
ਪਰਲ ਹਾਰਬਰ 'ਤੇ ਹਮਲੇ ਅਤੇ ਜਾਪਾਨ 'ਤੇ ਜੰਗ ਦਾ ਐਲਾਨ ਕਰਨ 'ਤੇ 8 ਦਸੰਬਰ 1941 ਨੂੰ ਰਿਕਾਰਡ ਕੀਤਾ ਗਿਆ | |