ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ. ਸਿੱਖਿਅਕ ਲੈਰੀ ਪੇਜ ਅਤੇ ਸਰਗੇ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।[3][4]

ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਗੂਗਲ
ਕਿਸਮਸਹਾਇਕ
ਵਪਾਰਕ ਵਜੋਂ
ਦੇਖੋ parent.
ਉਦਯੋਗ
  • ਇੰਟਰਨੈਟ
  • ਕੰਪਿਉਟਰ ਸਾਫਟਵੇਅਰ
  • ਕੰਪਿਉਟਰ ਹਾਰਡਵੇਅਰ
ਸਥਾਪਨਾਸਤੰਬਰ 4, 1998; 25 ਸਾਲ ਪਹਿਲਾਂ (1998-09-04)
ਸੰਸਥਾਪਕ
ਮੁੱਖ ਦਫ਼ਤਰ,
U.S.[1]
ਸੇਵਾ ਦਾ ਖੇਤਰਦੁਨੀਆ ਭਰ
ਮੁੱਖ ਲੋਕ
ਸੁੰਦਰ ਪਿਚਾਈ (ਮੁੱਖ ਕਾਰਜਕਾਰੀ ਅਧਿਕਾਰੀ)
ਲੈਰੀ ਪੇਜ ਮੁੱਖ ਕਾਰਜਕਾਰੀ ਅਧਿਕਾਰੀ
ਸਰਗੇ ਬ੍ਰਿਨ (ਪ੍ਰਧਾਨ)
ਉਤਪਾਦਗੂਗਲ ਦੇ ਉਤਪਾਦਾਂ ਦੀ ਸੂਚੀ
ਕਰਮਚਾਰੀ
57,100 (Q2 2015)
ਹੋਲਡਿੰਗ ਕੰਪਨੀਅਜ਼ਾਦ
(1998-2015)
Alphabet।nc.
(2015–present)
ਸਹਾਇਕ ਕੰਪਨੀਆਂਸਹਾਇਕਾਂ ਦੀ ਲਿਸਟ
ਵੈੱਬਸਾਈਟwww.google.com
ਨੋਟ / ਹਵਾਲੇ
[2]
ਬੰਦ ਕਰੋ

ਉਤਪਾਦ ਅਤੇ ਸੇਵਾਵਾਂ

  • ਯੂਟਿਊਬ - ਇਹ ਔਨਲਾਈਨ ਸਚਿੱਤਰ (ਵੀਡੀਓ) ਸਾਂਝਾ ਕਰਨ ਵਾਲਾ ਜਾਲਸਥਾਨ (ਵੈੱਬਸਾਈਟ) ਹੈ।
  • ਜੀ-ਮੇਲ - ਇਹ ਗੂਗਲ ਦੀ ਈਮੇਲ ਸੇਵਾ ਹੈ।
  • ਗੂਗਲ+ - ਇਹ ਇੱਕ ਸਮਾਜਿਕ ਮੀਡੀਏ ਵਾਲੀ ਸੇਵਾ ਹੈ।
  • ਐਡਵਰਡ - ਇਹ ਇਸ਼ਤਿਹਾਰਬਾਜੀ ਵਾਲੀ ਸੇਵਾ ਹੈ।
  • ਐਡਸੈਂਸ
  • ਬਲਾੱਗਰ - ਇਹ ਗੂਗਲ ਦੁਆਰਾ ਸ਼ੁਰੂ ਕੀਤੀ ਗਈ ਮੁਫ਼ਤ ਬਲੌਗ ਸੇਵਾ ਹੈ। ਇਸਦੀ ਵਰਤੋਂ ਨਾਲ ਵਰਤੋਂਕਾਰ ਆਪਣਾ ਬਲੌਗ ਮੁਫ਼ਤ 'ਚ ਬਣਾ ਕੇ ਉਸ ਵਿੱਚ ਆਪਣੀਆਂ ਸੰਪਾਦਨਾਂ[5] ਛਾਪ ਸਕਦੇ ਹਨ।
  • ਐਂਡਰੌਇਡ - ਗੂਗਲ ਦੁਆਰਾ ਤਿਆਰ ਕੀਤੀ ਇਹ ਇੱਕ ਸੰਚਾਲਕ ਪ੍ਰਣਾਲੀ (ਔਪਰੇਟਿੰਗ ਸਿਸਟਮ) ਸਮਾਰਟਫ਼ੋਨਾਂ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।
  • ਗੂਗਲ ਕਰੋਮ - ਇਹ ਇੱਕ ਬ੍ਰਾਊਜ਼ਰ ਹੈ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਪ੍ਰਦਾਨ ਕਰਦਾ ਹੈ।
  • ਨਕਸ਼ੇ - ਇਹ ਨਕਸ਼ੇ ਵਾਲੀ ਸੇਵਾ ਗੂਗਲ ਦੁਆਰਾ ਚਲਾਈ ਜਾਂਦੀ ਹੈ।
  • ਅਰਥ
  • ਹੈਂਗ-ਆਉਟ

ਇਹ ਵੀ ਵੇਖੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.