ਗਾਮਾ ਪਹਿਲਵਾਨ
ਭਾਰਤੀ ਅਤੇ ਪਾਕਿਸਤਾਨੀ ਪੇਸ਼ੇਵਰ ਪਹਿਲਵਾਨ / From Wikipedia, the free encyclopedia
ਗਾਮਾ ਪਹਿਲਵਾਨ (1880 - 22 ਮਈ 1963) [1][2](Punjabi: گاما پھلوان (ਸ਼ਾਹਮੁਖੀ), गामा पहलवान (ਦੇਵਨਾਗਰੀ)), ਅਤੇ "ਸ਼ੇਰ-ਏ-ਪੰਜਾਬ" ਭਾਰਤੀ ਉਪਮਹਾਂਦੀਪ ਵਿੱਚ ਇੱਕ ਦੰਤ ਕਥਾ ਬਣ ਚੁੱਕੇ ਪੰਜਾਬੀ ਪਹਿਲਵਾਨ ਸਨ। ਉਸ ਦਾ ਅਸਲ ਨਾਮ ਗੁਲਾਮ ਮੁਹੰਮਦ ਸੀ। ਉਸ ਨੇ 50 ਸਾਲਾਂ ਤੋਂ ਵੀ ਵਧ ਸਮਾਂ ਪਹਿਲਵਾਨੀ ਕੀਤੀ ਅਤੇ 5000 ਤੋਂ ਵੀ ਵੱਧ ਵਾਰ ਅਖਾੜੇ ਵਿੱਚ ਉਤਰਿਆ। ਸੰਸਾਰ ਦੇ ਇਤਹਾਸ ਵਿੱਚ ਸ਼ਾਇਦ ਉਹ ਇੱਕੋ ਐਸਾ ਪਹਿਲਵਾਨ ਸੀ ਜਿਸਨੂੰ ਤਮਾਮ ਜ਼ਿੰਦਗੀ ਕੋਈ ਹਰਾ ਨਾ ਸਕਿਆ। 15 ਅਕਤੂਬਰ 1910 ਵਿੱਚ ਗਾਮਾ ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ ਕੀਤਾ ਗਿਆ। ਗਾਮਾ ਨੂੰ ਸ਼ੇਰ-ਏ-ਪੰਜਾਬ, ਰੁਸਤਮ-ਏ-ਜਮਾਂ (ਸੰਸਾਰ ਕੇਸਰੀ) ਅਤੇ ਦ ਗਰੇਟ ਗਾਮਾ ਵਰਗੀ ਉਪਾਧੀਆਂ ਮਿਲੀਆਂ। 1947 ਵਿੱਚ ਭਾਰਤ ਦੀ ਆਜ਼ਾਦੀ ਦੇ ਬਾਅਦ ਜਦੋਂ ਪਾਕਿਸਤਾਨ ਬਣਿਆ ਤਾਂ ਗਾਮਾ ਪਾਕਿਸਤਾਨ ਚਲਿਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਬਟ ਗਾਮਾ ਪਹਿਲਵਾਨ ਦੇ ਭਰਾ ਦੀ ਪੋਤਰੀ ਹੈ।[3]