ਕੁਪੋਸ਼ਣ
From Wikipedia, the free encyclopedia
ਕੁਪੋਸ਼ਣ ਇੱਕ ਸਰੀਰਕ ਬਿਮਾਰੀ ਹੈ ਜੋ ਖਾਣੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦੀ ਹੈ। ਇਸ ਘਾਟ ਕਾਰਨ ਮਨੁੱਖੀ ਸਰੀਰ ਕਮਜ਼ੋਰ ਹੋ ਜਾਂਦਾ ਹੈ।[1][2] ਇਨ੍ਹਾਂ ਪੋਸ਼ਕ ਤੱਤਾਂ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਖਣਿਜ ਤੱਤ ਸ਼ਾਮਿਲ ਹਨ।[2][3] ਸੰਨ 2017 ਵਿੱਚ ਦੁਨੀਆ ਵਿੱਚ 815 ਮਿਲੀਅਨ (ਕੁੱਲ ਆਬਾਦੀ ਦੇ 11 %) ਲੋਕ ਅਲਪਪੋਸ਼ਣ ਦੇ ਸ਼ਿਕਾਰ ਸਨ।ਕੁਪੋਸ਼ਣ ਦੀ ਇਸ ਬੀਮਾਰੀ ਕਾਰਨ ਔਰਤ ਵਰਗ ਨੂੰ ਗਰਭਪਾਤ,ਲਕੋਰੀਆ,ਬੱਚਿਆਂ ਦੀ ਕਮਜ਼ੋਰ ਿਸਹਤ ਅਤੇ ਪਰਵਰਿਸ਼, ਆ-ਸੰਤੁਲਿਤ ਿਵਕਾਸ ਆਦਿ ਅਲਾਹਮਤਾਂ ਦਰਪੇਸ਼ ਹੁੰਦੀਆਂ ਹਨ।[4] ਇਸ ਵਿੱਚ ਸੰਨ 1990 ਤੋਂ 176 ਮਿਲੀਅਨ ਦੀ ਕਮੀ ਆਈ ਜਦੋਂ 23% ਲੋਕ ਅਲਪਪੋਸ਼ਣ ਦੇ ਸ਼ਿਕਾਰ ਸਨ।[5][6] ਸੰਨ 2012 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਕਿ ਇੱਕ ਬਿਲੀਅਨ ਹੋਰ ਲੋਕਾਂ ਵਿੱਚ ਵੀ ਵਿਟਾਮਿਨਾਂ ਅਤੇ ਖਣਿਜਾਂ ਦੀ ਘਾਟ ਸੀ।[7]