ਵਿਟਾਮਿਨ
From Wikipedia, the free encyclopedia
ਜੀਵਨ ਤੱਤ ਜਾਂ ਵਿਟਾਮਿਨ (ਯੂਐਸ: /ˈvaɪtəmɪn/ ਜਾਂ ਯੂਕੇ: /ˈvɪtəmɪn/) ਇੱਕ ਕਾਰਬਨੀ ਰਸਾਇਣ ਹੁੰਦਾ ਹੈ ਜੋ ਕਿਸੇ ਵੀ ਜੀਵ ਨੂੰ ਇੱਕ ਲਾਜ਼ਮੀ ਖ਼ੁਰਾਕੀ ਤੱਤ ਵਜੋਂ ਥੋੜ੍ਹੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ।[1] ਕਿਸੇ ਕਾਰਬਨੀ ਰਸਾਇਣਕ ਯੋਗ (ਜਾਂ ਸਬੰਧਤ ਯੋਗਾਂ ਦੇ ਸਮੂਹ) ਨੂੰ ਵਿਟਾਮਿਨ ਉਦੋਂ ਕਿਹਾ ਜਾਂਦਾ ਹੈ ਜਦੋਂ ਉਹ ਕੋਈ ਪ੍ਰਾਣੀ ਉਸਨੂੰ ਰੱਜਵੀਂ ਮਾਤਰਾ ਵਿੱਚ ਤਿਆਰ ਨਾ ਕਰ ਸਕੇ ਅਤੇ ਸਿਰਫ਼ ਖ਼ੁਰਾਕ ਤੋਂ ਹੀ ਲੈਣਾ ਪਵੇ। ਸੋ ਇਹ ਇਸਤਲਾਹ ਹਲਾਤਾਂ ਅਤੇ ਪ੍ਰਾਣੀ ਦੋਹਾਂ ਉੱਤੇ ਸ਼ਰਤਬੱਧ ਹੈ। ਮਿਸਾਲ ਵਜੋਂ ਅਸਕਾਰਬਿਕ ਤਿਜ਼ਾਬ (ਵਿਟਾਮਿਨ ਸੀ) ਮਨੁੱਖਾਂ ਵਾਸਤੇ ਇੱਕ ਵਿਟਾਮਿਨ ਹੈ ਪਰ ਬਹੁਤੇ ਜਾਨਵਰਾਂ ਵਾਸਤੇ ਨਹੀਂ।