ਅੰਤਰਰਾਸ਼ਟਰੀ ਕ੍ਰਿਕਟ ਸਭਾ
From Wikipedia, the free encyclopedia
ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਸੰਖੇਪ, ਨਿਰਮਾਣ ...
ਸੰਖੇਪ | ਆਈਸੀਸੀ |
---|---|
ਨਿਰਮਾਣ | 15 ਜੂਨ 1909; 115 ਸਾਲ ਪਹਿਲਾਂ (1909-06-15) |
ਕਿਸਮ | ਅੰਤਰਰਾਸ਼ਟਰੀ ਖੇਡ ਸੰਘ |
ਮੁੱਖ ਦਫ਼ਤਰ | ਦੁਬਈ, ਸੰਯੁਕਤ ਅਰਬ ਅਮੀਰਾਤ |
ਮੈਂਬਰhip | 105 ਮੈਂਬਰ[1] |
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
ਚੇਅਰਮੈਨ | ਸ਼ਸ਼ਾਂਕ ਮਨੋਹਰ[2] |
ਪ੍ਰਧਾਨ | ਜ਼ਹੀਰ ਅੱਬਾਸ[3] |
ਸੀਈਓ (ਕਾਰਜਕਾਰੀ ਨਿਰਦੇਸ਼ਕ) | ਡੇਵਿਡ ਰਿਚਰਡਸਨ |
ਵੈੱਬਸਾਈਟ | www |
ਬੰਦ ਕਰੋ
ਕ੍ਰਿਕਟ ਨਿਯਮਾਂ ਦਾ ਨਿਰਮਾਣ, ਅੰਤਰਰਾਸ਼ਟਰੀ ਮੈਚਾਂ ਵਿੱਚ ਮੈਚ ਅਧਿਕਾਰੀਆਂ ਦਾ ਪ੍ਰਬੰਧ ਕਰਨਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਨਾਲ ਸੰਬੰਧਤ ਹੋਰ ਸਾਰੇ ਕਾਰਜ ਇਸ ਸਭਾ ਦੀ ਜਿੰਮੇਵਾਰੀ ਦਾ ਹਿੱਸਾ ਹੁੰਦੇ ਹਨ।