ਦੁਬਈ
ਸੰਯੁਕਤ ਅਰਬ ਅਮੀਰਾਤ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ / From Wikipedia, the free encyclopedia
ਦੁਬਈ ਜਾਂ ਡੁਬਈ (Arabic: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਰਕਬਾ ਵਾਲਾ ਅਮੀਰਾਤ ਹੈ।[1] ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ।[2] ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਇਲਾਕਾ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ 'ਦੁਬਈ' ਦੱਸ ਦਿੱਤਾ ਜਾਂਦਾ ਹੈ ਜੋ ਕਿ ਗਲਤ ਹੈ।[3]
ਵਿਸ਼ੇਸ਼ ਤੱਥ ਦੁਬਈ, Boroughs ...
ਦੁਬਈ | |
---|---|
Boroughs | List
|
• ਘਣਤਾ | 463.17/km2 (1,199.6/sq mi) |
ਸਮਾਂ ਖੇਤਰ | ਯੂਟੀਸੀ+4 |
ਬੰਦ ਕਰੋ