![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/95/David_Warner_shakes_hands_with_umpire_Chris_Gaffaney_and_Aleem_Dar_%252827090448599%2529_%2528Aleem_Dar_cropped%2529.jpg/640px-David_Warner_shakes_hands_with_umpire_Chris_Gaffaney_and_Aleem_Dar_%252827090448599%2529_%2528Aleem_Dar_cropped%2529.jpg&w=640&q=50)
ਅਲੀਮ ਡਾਰ
From Wikipedia, the free encyclopedia
ਅਲੀਮ ਸਰਵਰ ਡਾਰ (ਜਨਮ : 6 ਜੂੂੂਨ 1968), ਝੰਗ, ਪੰੰਜਾਬ, ਪਾਕਿਸਤਾਨ ਦੇ ਸਾਬਕਾ ਪਹਿਲਾ ਦਰਜਾ ਕ੍ਰਿਕਟਰ ਅਤੇ ਵਰਤਮਾਨ ਵਿੱਚ ਇੱਕ ਅੰਪਾਇਰ ਹੈੈ।[1][2] ਅਲੀਮ ਡਾਰ ਨੇ ਆਪਣੀ ਟੈਸਟ ਅੰਪਾਇਰਿੰਗ ਦੀ ਸ਼ੁਰੂਆਤ ਸੰਨ 2003 ਵਿੱਚ ਕੀਤੀ ਸੀ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਦੀ ਸ਼ੁਰੂਆਤ ਸੰਨ 2000 ਵਿੱਚ ਕੀਤੀ ਸੀ।[3]
![]() ਅਲੀਮ ਡਾਰ ਆਈ.ਸੀ.ਸੀ। ਅਵਾਰਡਾਂ ਸਮੇਂ | ||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅਲੀਮ ਸਰਵਰ ਡਾਰ | |||||||||||||||||||||||||||||||||||||||
ਜਨਮ | (1968-06-06) 6 ਜੂਨ 1968 (ਉਮਰ 55) ਝੰਗ, ਪੰੰਜਾਬ, ਪਾਕਿਸਤਾਨ | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਲੈੱਗ ਸਪਿਨ | |||||||||||||||||||||||||||||||||||||||
ਭੂਮਿਕਾ | ਅੰਪਾਇਰ | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
1997/98 | ਮੁਲਤਾਨ | |||||||||||||||||||||||||||||||||||||||
1995/96 | ਐਲੀਡ ਬੈਂਕ ਲਿਮਿਟਿਡ ਕਲੱਬ | |||||||||||||||||||||||||||||||||||||||
1987–1995 | ਲਾਹੌਰ ਸ਼ਹਿਰ | |||||||||||||||||||||||||||||||||||||||
1986/87 | ਪਾਕਿਸਤਾਨ ਰੇਲਵੇ | |||||||||||||||||||||||||||||||||||||||
ਆਖ਼ਰੀ ਪਹਿਲਾ ਦਰਜਾ | 6 ਦਿਸੰਬਰ 1997 ਗੁਜਰਾਂਵਾਲਾ ਬਨਾਮ ਬਹਾਵਲਪੁਰ | |||||||||||||||||||||||||||||||||||||||
ਆਖ਼ਰੀ ਏ ਦਰਜਾ | 23 ਮਾਰਚ 1998 ਗੁਜਰਾਂਵਾਲਾ ਬਨਾਮ ਮਲੇਸ਼ੀਆ | |||||||||||||||||||||||||||||||||||||||
ਅੰਪਾਇਰਿੰਗ ਬਾਰੇ ਜਾਣਕਾਰੀ | ||||||||||||||||||||||||||||||||||||||||
ਟੈਸਟ ਅੰਪਾਇਰਿੰਗ | 115 (2003–2017) | |||||||||||||||||||||||||||||||||||||||
ਓਡੀਆਈ ਅੰਪਾਇਰਿੰਗ | 187 (2000–2017) | |||||||||||||||||||||||||||||||||||||||
ਟੀ20ਆਈ ਅੰਪਾਇਰਿੰਗ | 42 (2009–2017) | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 23 ਨਵੰਬਰ 2017 |
ਅਲੀਮ ਡਾਰ ਅੰਤਰਰਾਸ਼ਟਰੀ ਦਰਜੇ ਵਿੱਚ ਬਹੁਤ ਵਧੀਆ ਅੰਪਾਇਰ ਹੈ ਅਤੇ ਇਹ ਆਈ.ਸੀ.ਸੀ। ਦੇ ਇਲੀਟ ਅੰਪਾਇਰਿੰਗ ਪੈਨਲ ਵਿੱਚ ਸ਼ਾਮਿਲ ਹੈ। ਉਸਨੇ ਲਗਾਤਾਰ ਤਿੰਨ ਵਾਰ 2009,2010 ਅਤੇ 2011 ਵਿੱਚ ਅੰਪਾਇਰਿੰਗ ਲਈ ਆਈ.ਸੀ.ਸੀ। ਅਵਾਰਡ ਜਿੱਤਿਆ ਹੈ। 2016 ਤੱਕ ਅਲੀਮ ਡਾਰ, ਮਰਾਇਸ ਇਰਾਸਮਸ, ਰਿਚਰਡ ਕੈਟਲਬੋਰੋ, ਕੁੁਮਾਰ ਧਰਮਸੇਨਾ ਅਤੇ ਸਾਈਮਨ ਟੌਫ਼ਲ ਨੂੰ ਹੀ ਇਹ ਅਵਾਰਡ ਦਿੱਤਾ ਗਿਆ ਹੈ। ਅੰਪਾਇਰ ਬਣਨ ਤੋਂ ਪਹਿਲਾ ਇਹ ਐਲੀਡ ਬੈਂਕ, ਗੁਜਰਾਂਵਾਲਾ, ਲਾਹੌਰ ਅਤੇ ਪਾਕਿਸਤਾਨ ਰੇਲਵੇ ਲਈ ਪਹਿਲਾ ਦਰਜਾ ਕ੍ਰਿਕਟ ਖੇਡਿਆ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਲੈੱਗ ਸਪਿਨ ਗੇਂਦਬਾਜ਼ ਸੀ। ਖਿਡਾਰੀ ਦੇ ਤੌਰ 'ਤੇ ਸੰਨਿਆਸ ਤੋਂ ਬਾਅਦ ਉਸਨੇ ਅੰਪਾਇਰਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਜਿੱਥੇ ਉਸਨੂੰ ਕੁਝ ਹੀ ਸਾਲਾਂ ਵਿੱਚ ਬਹੁਤ ਪ੍ਰਸਿੱਧੀ ਮਿਲੀ। ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਪੜ੍ਹਿਆ ਹੈ। ਅਲੀਮ ਡਾਰ ਕੋਲ ਹੁਣ ਤੱਕ ਕੁੱਲ 322 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਅੰਪਾਇਰਿੰਗ ਦਾ ਵਿਸ਼ਵ ਰਿਕਾਰਡ ਹੈ, ਜਿਹੜਾ ਉਸਨੂੰ ਦੁਨੀਆ ਦਾ ਸਭ ਤੋਂ ਤਜਰਬੇਕਾਰ ਅੰਪਾਇਰ ਬਣਾਉਂਦਾ ਹੈ।[4]