ਭੌਤਿਕ ਵਿਗਿਆਨੀ From Wikipedia, the free encyclopedia
ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।
ਸਟੀਵਨ ਹਾਕਿੰਗ | |
---|---|
ਜਨਮ | ਸਟੀਵਨ ਵਿਲੀਅਮ ਹਾਕਿੰਗ 8 ਜਨਵਰੀ 1942 ਆਕਸਫ਼ੋਰਡ, ਇੰਗਲੈਂਡ |
ਮੌਤ | 14 ਮਾਰਚ 2018 76) | (ਉਮਰ
ਅਲਮਾ ਮਾਤਰ |
|
ਲਈ ਪ੍ਰਸਿੱਧ |
|
ਜੀਵਨ ਸਾਥੀ |
|
ਬੱਚੇ |
|
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | |
ਅਦਾਰੇ |
|
ਥੀਸਿਸ | ਵਿਸਤਾਰਸ਼ੀਲ ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ (1965) |
ਡਾਕਟੋਰਲ ਸਲਾਹਕਾਰ | ਡੈਨਿਸ ਸਕੈਮਾ[2] |
ਹੋਰ ਅਕਾਦਮਿਕ ਸਲਾਹਕਾਰ | ਰਾਬਰਟ ਬੇਰਮੇਨ [ਹਵਾਲਾ ਲੋੜੀਂਦਾ] |
ਡਾਕਟੋਰਲ ਵਿਦਿਆਰਥੀ | |
ਵੈੱਬਸਾਈਟ | www |
ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋਰਡ, ਇੰਗਲੈਂਡ ਵਿੱਚ ਹੋਇਆ।[12] ਉਸ ਦੀ ਮਾਤਾ ਸਕਾਟਿਸ਼ ਸੀ।[13] ਪਰਵਾਰ ਦੀਆਂ ਵਿੱਤੀ ਮਜ਼ਬੂਰੀਆਂ ਦੇ ਬਾਵਜੂਦ, ਮਾਤਾ ਪਿਤਾ ਦੋਨਾਂ ਦੀ ਸਿੱਖਿਆ ਆਕਸਫਰਡ ਯੂਨੀਵਰਸਿਟੀ ਵਿੱਚ ਹੋਈ ਜਿੱਥੇ ਫਰੇਂਕ ਨੇ ਡਾਕਟਰੀ ਵਿਗਿਆਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਾਬੇਲ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਹ ਦੋਨੋਂ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਇੱਕ ਚਿਕਿਤਸਾ ਖੋਜ ਸੰਸਥਾਨ ਵਿੱਚ ਮਿਲੇ ਜਿੱਥੇ ਇਸੋਬੇਲ ਸਕੱਤਰ ਵਜੋਂ ਕੰਮ ਕਰਦਾ ਸੀ ਅਤੇ ਫਰੇਂਕ ਚਿਕਿਤਸਾ ਖੋਜਕਰਤਾ ਵਜੋਂ ਕੰਮ ਕਰਦੀ ਸੀ।
ਸਟੀਵਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਸਿਧਾਂਤ ਨੂੰ ਸਮਝਣ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਉਸਨੂੰ 12 ਆਨਰੇਰੀ ਡਿਗਰੀਆਂ ਅਤੇ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ਮਿਲ ਚੁੱਕਾ ਹੈ।[14]
ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਬ੍ਰਹਿਮੰਡ ਨੂੰ ਸਮਝਣ ਵਿੱਚ ਆਪਣੀ ਭੂਮਿਕਾ ਨਿਭਾਈ। ਇਸਦੇ ਭੇਤ ਲੋਕਾਂ ਅੱਗੇ ਖੋਲ੍ਹੇ ਅਤੇ ਇਸਦੇ ਕੀਤੇ ਗਏ ਕੰਮਾਂ ਵਿੱਚ ਮੈਂ ਆਪਣਾ ਯੋਗਦਾਨ ਦੇ ਪਾਇਆ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਲੋਕ ਮੇਰੇ ਕੰਮ ਨੂੰ ਜਾਣਨਾ ਚਾਹੁੰਦੇ ਹੁੰਦੇ ਹਨ।
— ਸਟੀਵਨ ਹਾਕਿੰਗ
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.