ਯੂਰਪ 'ਚ ਦੇਸ਼ From Wikipedia, the free encyclopedia
ਬੈਲਜੀਅਮ, ਅਧਿਕਾਰਕ ਤੌਰ 'ਤੇ ਬੈਲਜੀਅਮ ਦੀ ਰਾਜਸ਼ਾਹੀ ਪੱਛਮੀ ਯੂਰਪ ਵਿੱਚ ਪੈਂਦਾ ਇੱਕ ਸੰਘੀ ਦੇਸ਼ ਹੈ। ਇਹ ਯੂਰਪੀ ਸੰਘ ਦਾ ਸਥਾਪਕ ਮੈਂਬਰ ਹੈ ਅਤੇ ਇੱਥੇ ਹੀ ਯੂਰਪੀ ਸੰਘ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਨਾਟੋ ਦੇ ਮੁੱਖ-ਦਫ਼ਤਰ ਸਥਿਤ ਹਨ। ਬੈਲਜੀਅਮ ਦਾ ਕੁੱਲ ਖੇਤਰਫ਼ਲ 30,528 ਵਰਗ ਕਿ. ਮੀ. ਅਤੇ ਅਬਾਦੀ 1.1 ਕਰੋੜ ਹੈ। ਜਰਮਨ ਅਤੇ ਲਾਤੀਨੀ ਯੂਰਪ ਦੇ ਵਿਚਕਾਰ ਇੱਕ ਸੱਭਿਆਚਾਰਕ ਸਰਹੱਦ ਦੇ ਰੂਪ ਵਿੱਚ ਪਸਰਿਆ ਇਹ ਦੇਸ਼ ਦੋ ਪ੍ਰਮੁੱਖ ਭਾਸ਼ਾਈ ਸਮੂਹਾਂ ਦੀ ਭੂਮੀ ਹੈ: ਡੱਚ ਬੋਲਣ ਵਾਲੇ ਫ਼ਲੈਮਿਸ਼ ਲੋਕ (ਕਰੀਬ 60%) ਅਤੇ ਫ਼੍ਰਾਂਸੀਸੀ ਬੋਲਣ ਵਾਲੇ ਵਲੂਨ ਲੋਕ (ਕਰੀਬ 40%) ਅਤੇ ਨਾਲ ਹੀ ਛੋਟਾ ਜਿਹਾ ਜਰਮਨ ਬੋਲਣ ਵਾਲੇ ਲੋਕਾਂ ਦਾ ਸਮੂਹ। ਬੈਲਜੀਅਮ ਦੇ ਦੋ ਸਭ ਤੋਂ ਵੱਡੇ ਖੇਤਰ, ਉੱਤਰ ਵਿੱਚ ਡੱਚ ਬੋਲਣ ਵਾਲਾ 'ਫ਼ਲੈਂਡਰਸ' ਅਤੇ ਦੱਖਣ ਵਿੱਚ ਫ਼੍ਰਾਂਸੀਸੀ ਬੋਲਣ ਵਾਲਾ 'ਵਲੋਨੀਆ' ਹਨ। ਬ੍ਰਸਲਜ਼ ਦਾ ਰਾਜਧਾਨੀ ਇਲਾਕਾ ਅਧਿਕਾਰਕ ਤੌਰ 'ਤੇ ਦੁਭਾਸ਼ੀਆ ਹੈ ਪਰ ਫ਼ਲੈਮਿਸ਼ ਖੇਤਰ ਵਿੱਚ ਪੈਣ ਕਰ ਕੇ ਜ਼ਿਆਦਾਤਰ ਫ਼੍ਰਾਂਸੀਸੀ ਬੋਲਣ ਵਾਲਾ ਇਲਾਕਾ ਹੈ। ਪੂਰਬੀ ਵਲੋਨੀਆ ਵਿੱਚ ਇੱਕ ਜਰਮਨ ਬੋਲਣ ਵਾਲੀ ਸੰਪ੍ਰਦਾ ਵਸਦੀ ਹੈ। ਬੈਲਜੀਅਮ ਦੀ ਭਾਸ਼ਾਈ ਭਿੰਨਤਾ ਅਤੇ ਉਸ ਤੋਂ ਉਪਜਦੇ ਸਿਆਸੀ ਮਸਲੇ ਦੇਸ਼ ਦੇ ਸਿਆਸੀ ਇਤਿਹਾਸ ਅਤੇ ਮਿਸ਼ਰਤ ਸਰਕਾਰੀ ਪ੍ਰਣਾਲੀ ਤੋਂ ਸਾਫ਼ ਜ਼ਾਹਰ ਹੁੰਦੇ ਹਨ।
ਬੈਲਜੀਅਮ ਦੀ ਰਾਜਸ਼ਾਹੀ | |||||
---|---|---|---|---|---|
| |||||
ਮਾਟੋ: Eendracht maakt macht (ਡੱਚ) L'union fait la force (ਫ਼ਰਾਂਸੀਸੀ) Einigkeit macht stark (ਜਰਮਨ) "ਏਕਤਾ ਵਿੱਚ ਬਲ ਹੈ" (ਸ਼ਾਬਦਿਕ: "ਏਕਤਾ ਤਾਕਤ ਬਣਾਉਂਦੀ ਹੈ") | |||||
ਐਨਥਮ: The "Brabançonne" instrumental version: | |||||
ਰਾਜਧਾਨੀ | ਬਰੱਸਲਸ | ||||
ਸਭ ਤੋਂ ਵੱਡਾ ਰਾਜਧਾਨੀ ਖੇਤਰ | ਬ੍ਰਸਲਜ਼ | ||||
ਅਧਿਕਾਰਤ ਭਾਸ਼ਾਵਾਂ | ਡੱਚ ਫ਼ਰਾਂਸੀਸੀ ਜਰਮਨ | ||||
ਨਸਲੀ ਸਮੂਹ | see Demographics | ||||
ਵਸਨੀਕੀ ਨਾਮ | ਬੈਲਜੀਆਈ | ||||
ਸਰਕਾਰ | ਸੰਘੀ ਸੰਸਦੀ ਸੰਵਿਧਾਨਕ ਰਾਜਸ਼ਾਹੀ[1] | ||||
• ਮਹਾਰਾਜਾ | ਐਲਬਰਟ ਦੂਜਾ | ||||
• ਪ੍ਰਧਾਨ ਮੰਤਰੀ | ਏਲੀਓ ਡੀ ਰੂਪੋ | ||||
ਵਿਧਾਨਪਾਲਿਕਾ | ਸੰਘੀ ਸੰਸਦ | ||||
ਸੈਨੇਟ | |||||
ਪ੍ਰਤਿਨਿਧੀਆਂ ਦਾ ਸਦਨ | |||||
ਸੁਤੰਤਰਤਾ | |||||
• ਐਲਾਨ (ਨੀਦਰਲੈਂਡ ਤੋਂ) | 21 ਜੁਲਾਈ 1831 | ||||
• ਮਾਨਤਾ | 19 ਅਪਰੈਲ 1839 | ||||
ਖੇਤਰ | |||||
• ਕੁੱਲ | 30,528 km2 (11,787 sq mi) (139ਵਾਂ) | ||||
• ਜਲ (%) | 6.4 | ||||
ਆਬਾਦੀ | |||||
• 2011 ਅਨੁਮਾਨ | 11,007,020[2] (76ਵਾਂ) | ||||
• 2001 ਜਨਗਣਨਾ | 10,296,350 | ||||
• ਘਣਤਾ | 354.7[3]/km2 (918.7/sq mi) (33ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $413.281 ਬਿਲੀਅਨ[4] (30ਵਾਂ) | ||||
• ਪ੍ਰਤੀ ਵਿਅਕਤੀ | $37,736[4] (20ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $513.396 ਬਿਲੀਅਨ[4] (21ਵਾਂ) | ||||
• ਪ੍ਰਤੀ ਵਿਅਕਤੀ | $46,878[4] (16ਵਾਂ) | ||||
ਗਿਨੀ (2005) | 28[5] Error: Invalid Gini value | ||||
ਐੱਚਡੀਆਈ (2011) | 0.886[6] Error: Invalid HDI value · 18ਵਾਂ | ||||
ਮੁਦਰਾ | ਯੂਰੋ (€)1 (EUR) | ||||
ਸਮਾਂ ਖੇਤਰ | UTC+1 (ਮੱਧ-ਯੂਰਪੀ ਵਕਤ) | ||||
UTC+2 (ਮੱਧ-ਯੂਰਪੀ ਗਰਮੀ ਵਕਤ) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 32 | ||||
ਇੰਟਰਨੈੱਟ ਟੀਐਲਡੀ | .be2 | ||||
|
ਇਤਿਹਾਸਕ ਤੌਰ 'ਤੇ ਬੈਲਜੀਅਮ, ਨੀਦਰਲੈਂਡ ਅਤੇ ਲਕਸਮਬਰਗ ਦੇ ਇਲਾਕੇ ਨੂੰ "ਹੇਠਲੇ ਦੇਸ਼ਾਂ" ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਹੜਾ ਕਿ ਵਰਤਮਾਨ ਬੈਨੇਲੂਕਸ ਦੇਸ਼ਾਂ ਦੇ ਸਮੂਹ ਤੋਂ ਥੋੜ੍ਹਾ ਜਿਹਾ ਵੱਡਾ ਸੀ। ਲਾਤੀਨੀ ਵਿੱਚ ਇਸ ਇਲਾਕੇ ਨੂੰ ਰੋਮਨ ਸੂਬੇ ਗੈਲਿਆ ਬੈਲਜੀਕਾ ਦੇ ਕਾਰਨ ਬੈਲਜੀਕਾ ਕਿਹਾ ਜਾਂਦਾ ਸੀ ਜੋ ਕਿ ਲਗਭਗ ਇਹੋ ਇਲਾਕਾ ਸੀ। ਮੱਧ ਯੁੱਗ ਦੇ ਅੰਤ ਤੋਂ 17ਵੀਂ ਸਦੀ ਤੱਕ ਇਹ ਸੱਭਿਆਚਾਰ ਅਤੇ ਵਣਜ ਦਾ ਇੱਕ ਖ਼ੁਸ਼ਹਾਲ ਕੇਂਦਰ ਸੀ। 16ਵੀਂ ਸਦੀ ਤੋਂ ਲੈ ਕੇ 1830 ਦੀ ਬੈਲਜੀਅਨ ਕ੍ਰਾਂਤੀ ਤੱਕ, ਜਦੋਂ ਬੈਲਜੀਅਮ ਨੀਦਰਲੈਂਡ ਤੋਂ ਅਲੱਗ ਹੋਇਆ ਤਾਂ ਇਸ ਇਲਾਕੇ ਵਿੱਚ ਯੂਰਪੀ ਤਾਕਤਾਂ ਦੀਆਂ ਬਹੁਤ ਸਾਰੀਆਂ ਜੰਗਾਂ ਹੋਈਆਂ ਜਿਸ ਕਰ ਕੇ ਇਸਨੂੰ ਯੂਰਪ ਦੀ ਜੰਗ-ਭੂਮੀ ਦਾ ਨਾਂ ਦਿੱਤਾ ਗਿਆ ਜੋ ਕਿ ਵਿਸ਼ਵ ਯੁੱਧਾਂ ਦੌਰਾਨ ਹੋਰ ਵੀ ਪੱਕਾ ਹੋ ਗਿਆ।
ਅਜ਼ਾਦੀ ਪਿੱਛੋਂ ਬੈਲਜੀਅਮ ਨੇ ਉਦਯੋਗਿਕ ਕ੍ਰਾਂਤੀ ਵਿੱਚ ਹਿੱਸਾ ਲਿਆ ਅਤੇ 20ਵੀਂ ਸਦੀ ਵਿੱਚ ਅਫ਼ਰੀਕਾ 'ਚ ਕਾਫ਼ੀ ਬਸਤੀਆਂ ਤੇ ਕਬਜ਼ਾ ਕਰ ਲਿਆ। 20ਵੀਂ ਸਦੀ ਦੇ ਦੂਜੇ ਅੱਧ 'ਚ ਇਸ ਦੇਸ਼ ਨੇ ਫ਼ਲੈਮਿਸ਼ ਅਤੇ ਫ਼੍ਰਾਂਸੀਸੀ ਲੋਕਾਂ ਵਿਚਲੀ ਭਾਸ਼ਾਈ ਭਿੰਨਤਾ ਅਤੇ ਫ਼ਲੈਂਡਰਜ਼ ਤੇ ਵਲੋਨੀਆ ਇਲਾਕੇ ਦੀ ਨਾ-ਬਰਾਬਰ ਆਰਥਿਕ ਤਰੱਕੀ ਕਾਰਨ ਪੈਦਾ ਹੋਏ ਕਲੇਸ਼ਾਂ ਦੀ ਗਵਾਹੀ ਭਰੀ। ਇਸ ਨਿਰੰਤਰ ਲਾਗਤਬਾਜ਼ੀ ਨੇ ਕਈ ਵਿਆਪਕ ਸੁਧਾਰ ਲਿਆਂਦੇ (ਪਹਿਲੋਂ ਏਕਾਤਮਕ ਦੇਸ਼ ਨੂੰ ਸੰਘੀ ਬਣਾਇਆ) ਅਤੇ ਨਾਲ ਹੀ ਬਥੇਰੇ ਸਰਕਾਰੀ ਸੰਕਟ ਪੈਦਾ ਕੀਤੇ ਜਿਹਨਾਂ ਵਿੱਚੋਂ 2007 ਤੋਂ 2011 ਵਾਲਾ ਸਭ ਤੋਂ ਨਵਾਂ ਅਤੇ ਵੱਡਾ ਹੈ।
ਬੈਲਜੀਅਮ ਦੇਸ਼ ਦੇ ਸੂਬਿਆਂ ਦੀ ਸਾਰਣੀ ਹੇਠਾਂ ਦਿੱਤੇ ਅਨੁਸਾਰ ਹੈ―
# | ਸੂਬਾ | ਡੱਚ ਨਾਮ | ਫ਼੍ਰਾਂਸੀਸੀ ਨਾਮ | ਰਾਜਧਾਨੀ | ਸਭ ਤੋਂ ਵੱਡਾ ਸ਼ਹਿਰ | ਖੇਤਰਫ਼ਲ (ਵਰਗ ਕਿ. ਮੀ.) | ਅਬਾਦੀ |
---|---|---|---|---|---|---|---|
1 | ਐਂਟਵਰਪ | Antwerpen | Anvers | ਐਂਟਵਰਪ | ਐਂਟਵਰਪ | 2,860 | 1,682,683 |
2 | ਈਸਟ ਫ਼ਲੈਂਡਰਜ਼ | Oost-Vlaanderen | Flandre-Orientale | ਗੇਂਟ | ਗੇਂਟ | 2,982 | 1,389,199 |
3 | ਫ਼ਲੈਮਿਸ਼ ਬ੍ਰਾਬਾਂ | Vlaams-Brabant | Brabant Flamand | ਲੂਵੌਂ | ਲੂਵੌਂ | 2,106 | 1,037,786 |
4 | ਏਨੌ | Henegouwen | Hainaut | ਮੋਂ | ਸ਼ਾਰਲਰਵਾ | 3,800 | 1,294,844 |
5 | ਲਿਐਜ | Luik | Liège | ਲਿਐਜ | ਲਿਐਜ | 3,844 | 1,047,414 |
6 | ਲੈਂਬਰਗ | Limburg | Limbourg | ਹਾਸੈਲਤ | ਹਾਸੈਲਤ | 2,414 | 805,786 |
7 | ਲੂਕਸਮਬਰਗ | Luxemburg | Luxembourg | ਆਰਲੋਂ | ਬਾਸਤੋਨੀ | 4,443 | 261,178 |
8 | ਨਾਮੂਰ | Namen | Namur | ਨਾਮੂਰ | ਨਾਮੂਰ | 3,664 | 461,983 |
9 | ਵਲੂਨ ਬ੍ਰਾਬਾਂ | Waals Brabant | Brabant wallon | ਵਾਵਰ | ਬ੍ਰੈਨ ਲਾਲੂਦ | 1,093 | 370,460 |
10 | ਪੱਛਮੀ ਫ਼ਲੈਂਡਰਜ਼ | West-Vlaanderen | Flandre-Occidentale | ਬਰੂਜ | ਬਰੂਜ | 3,151 | 1,130,040 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.