7 ਦਸੰਬਰ
From Wikipedia, the free encyclopedia
7 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 341ਵਾਂ (ਲੀਪ ਸਾਲ ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਮੱਘਰ ਬਣਦਾ ਹੈ।
ਵਾਕਿਆ
- ਭਾਰਤ 'ਚ ਝੰਡਾ ਦਿਵਸ
- 1705 – ਸਾਕਾ ਚਮਕੌਰ ਸਾਹਿਬ ਵਿੱਚ ਸਿੱਖਾਂ ਅਤੇ ਸ਼ਾਹੀ ਫ਼ੌਜਾਂ ਵਿਚਕਾਰ ਲੜਾਈ।
- 1705 – ਗੁਰੂ ਗੋਬਿੰਦ ਸਿੰਘ ਮਾਛੀਵਾੜਾ ਦੇ ਜੰਗਲ ' ਚ ਪਹੁੰਚੇ।
- 1715 – ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗਿ੍ਫ਼ਤਾਰ।
- 1941 – ਪਰਲ ਹਾਰਬਰ ਉੱਤੇ ਹਮਲਾ:ਜਾਪਾਨ ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇੱਕ ਟਾਪੂ ਓਆਹੂ ਵਿੱਚ ਪਰਲ ਹਾਰਬਰ 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ।
- 1972 – ਅਪੋਲੋ 17 ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
- 1982 – ਅਮਰੀਕਾ ਦੀ ਸਟੇਟ ਟੈਕਸਸ ਵਿੱਚ ਇੱਕ ਕਾਤਲ ਚਾਰਲਸ ਬਰੁਕ ਜੂਨੀਅਰ, ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
- 1988 – ਆਰਮੇਨੀਆ ਰੀਪਬਲਿਕ ਵਿੱਚ ਇੱਕ ਭੂਚਾਲ ਨਾਲ ਇੱਕ ਲੱਖ ਲੋਕ ਮਾਰੇ ਗਏ।
ਜਨਮ


- 1770 – ਜਰਮਨ ਸੰਗੀਤਕਾਰ, ਪਿਆਨੋ ਵਾਦਕ ਲੁਡਵਿਗ ਵਾਨ ਬੀਥੋਵਨ ਦਾ ਜਨਮ।
- 1878 – ਜਾਪਾਨੀ ਲੇਖਿਕਾ, ਕਵਿਤਰੀ, ਸ਼ਾਂਤੀਪਸੰਦ ਸਮਾਜਿਕ ਕਾਰਕੁਨ ਅਕੀਕੋ ਯੋਸਾਨੋ ਦਾ ਜਨਮ।
- 1879 – ਭਾਰਤੀ ਕ੍ਰਾਂਤੀਕਾਰੀ, ਦਾਰਸ਼ਨਿਕ ਬਾਘਾ ਜਤਿਨ ਦਾ ਜਨਮ।
- 1889 – ਫ਼ਰਾਂਸੀਸੀ ਦਾਰਸ਼ਨਿਕ, ਨਾਟਕਕਾਰ, ਸੰਗੀਤ ਆਲੋਚਕ ਅਤੇ ਇਸਾਈ ਅਸਤਿਤਵਵਾਦੀ ਗਾਬਰੀਏਲ ਮਾਰਸੇਲ ਦਾ ਜਨਮ।
- 1909 – ਬੁਲਗਾਰੀਆਈ ਕਵੀ, ਕਮਿਊਨਿਸਟ ਅਤੇ ਇਨਕਲਾਬੀ ਨਿਕੋਲਾ ਵਾਪਤਸਾਰੋਵ ਦਾ ਜਨਮ।
- 1923 – ਪਾਕਿਸਤਾਨੀ ਉਰਦੂ ਗਲਪ ਲੇਖਕ ਇੰਤਜ਼ਾਰ ਹੁਸੈਨ ਦਾ ਜਨਮੰ
- 1928 – ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ, ਇਤਿਹਾਸਕਾਰ ਨੌਮ ਚੌਮਸਕੀ ਦਾ ਜਨਮ।
- 1939 – ਪੰਜਾਬੀ ਕਵੀ, ਗ਼ਜ਼ਲਗੋ ਅਤੇ ਲੇਖਕ ਅਜਾਇਬ ਹੁੰਦਲ ਦਾ ਜਨਮ।
- 1940 – ਭਾਰਤੀ ਫ਼ਿਲਮ ਨਿਰਦੇਸ਼ਕ ਕੁਮਾਰ ਸ਼ਾਹਨੀ ਦਾ ਜਨਮ।
ਦਿਹਾਂਤ
- 43 ਬੀਸੀ – ਰੋਮਨ ਦਾਰਸ਼ਨਿਕ, ਸਿਆਸਤਦਾਨ, ਵਕੀਲ, ਰਾਜਨੀਤਿਕ ਸਿਧਾਂਤਕਾਰ ਸਿਸਰੋ ਦਾ ਦਿਹਾਂਤ।
- 1782 – ਮੈਸੂਰ ਦਾ ਸ਼ਾਸਕ ਹੈਦਰ ਅਲੀ ਦਾ ਦਿਹਾਂਤ।
- 1969 – ਪੰਜਾਬ ਦਾ ਸਟੇਜੀ ਕਵੀ ਅਤੇ ਸਾਹਿਤਕ ਪੱਤਰਕਾਰ ਕਰਤਾਰ ਸਿੰਘ ਬਲੱਗਣ ਦਾ ਦਿਹਾਂਤ।
- 2011 – ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸਵਰਨ ਚੰਦਨ ਦਾ ਦਿਹਾਂਤ।
- 2013 – ਭਾਰਤੀ ਫਿਲਮ ਅਤੇ ਟੀਵੀ ਅਦਾਕਾਰ ਵਿਨੇ ਆਪਟੇ ਦਾ ਦਿਹਾਂਤ।
Wikiwand - on
Seamless Wikipedia browsing. On steroids.