ਰੋਮਨ ਦਾਰਸ਼ਨਿਕ From Wikipedia, the free encyclopedia
ਮਾਰਕਸ ਤੁਲੀਅਸ ਸਿਸਰੋ (/ˈsɪsɨroʊ/; ਕਲਾਸੀਕਲ ਲਾਤੀਨੀ: [maːrkʊs tʊlliʊs ˈkɪkɛroː]; ਪੁਰਾਤਨ ਗਰੀਕ: Κικέρων Kikerōn, ਇਸਦੇ ਅੰਗ੍ਰੇਜ਼ੀ ਰੂਪ ਵਿੱਚ ਇਸਨੂੰ ਤੁਲੀ ਕਿਹਾ ਜਾਂਦਾ ਹੈ/ˈtʌli/; 3 ਜਨਵਰੀ 106 ਈ.ਪੂ. – 7 ਦਸੰਬਰ 43 ਈ.ਪੂ.) ਇੱਕ ਰੋਮਨ ਦਾਰਸ਼ਨਿਕ, ਸਿਆਸਤਦਾਨ, ਵਕੀਲ, ਬੁਲਾਰਾ, ਰਾਜਨੀਤਿਕ ਸਿਧਾਂਤਕਾਰ ਅਤੇ ਸੰਵਿਧਾਨਵਾਦੀ ਸੀ। ਉਹ ਰੋਮ ਦੇ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਸਨੂੰ ਰੋਮ ਦਾ ਇੱਕ ਮਹਾਨ ਬੁਲਾਰਾ ਅਤੇ ਵਾਰਤਕਕਾਰ ਸਮਝਿਆ ਜਾਂਦਾ ਹੈ।[1][2]
ਸਿਸਰੋ | |
---|---|
ਜਨਮ | 3 ਜਨਵਰੀ 106 ਈ.ਪੂ. ਅਰਪੀਨਮ, ਰੋਮਨ ਗਣਤੰਤਰ (ਆਧੁਨਿਕ ਅਰਪੀਨੋ, ਲਾਜ਼ੀਓ, ਇਟਲੀ) |
ਮੌਤ | 7 ਦਸੰਬਰ 43 ਈ.ਪੂ. (ਉਮਰ 63) Formia, ਰੋਮਨ ਗਣਰਾਜ |
ਕਿੱਤਾ | ਸਿਆਸਤਦਾਨ , ਵਕੀਲ, ਬੁਲਾਰਾ, ਦਾਰਸ਼ਨਿਕ ਅਤੇ ਕਵੀ |
ਰਾਸ਼ਟਰੀਅਤਾ | ਰੋਮਨ |
ਵਿਸ਼ਾ | ਰਾਜਨੀਤੀ, ਕਾਨੂੰਨ, ਦਰਸ਼ਨ, ਭਾਸ਼ਨ |
ਸਾਹਿਤਕ ਲਹਿਰ | Golden Age Latin |
ਪ੍ਰਮੁੱਖ ਕੰਮ | Orations: In Verrem, In Catilinam I-IV, Philippicae Philosophy: De Oratore, De Re Publica, De Legibus, De Finibus, De Natura Deorum, De Officiis |
ਉਸਦਾ ਲਾਤੀਨੀ ਭਾਸ਼ਾ ਤੇ ਪ੍ਰਭਾਵ ਬਹੁਤ ਜਿਆਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਉਸਦਾ ਲਾਤੀਨੀ ਭਾਸ਼ਾ ਤੇ ਹੀ ਨਹੀਂ ਬਲਕਿ ਯੂਰਪ ਦੀਆਂ ਭਾਸ਼ਾਵਾਂ ਤੇ 19ਵੀਂ ਸਦੀ ਤੱਕ ਇੰਨਾ ਪ੍ਰਭਾਵ ਸੀ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਕੰਮ ਕੀਤਾ ਗਇਆ ਉਹ ਉਸਦੇ ਕੰਮ ਦਾ ਪ੍ਰਤੀਕਰਮ ਸੀ।[3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.