19 ਜੂਨ
From Wikipedia, the free encyclopedia
19 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 170ਵਾਂ (ਲੀਪ ਸਾਲ ਵਿੱਚ 171ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 195 ਦਿਨ ਬਾਕੀ ਹਨ।
ਵਾਕਿਆ

- 1589 – ਗੁਰੂ ਅਰਜਨ ਦੇਵ ਜੀ ਦਾ ਮਾਤਾ ਗੰਗਾ ਨਾਲ ਵਿਆਹ ਹੋਇਆ।
- 1665 – ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਚੱਕ ਨਾਨਕੀ ਦਾ ਨੀਂਹ ਪੱਥਰ ਰੱਖਿਆ।
- 1665– ਅਨੰਦਪੁਰ ਸਾਹਿਬ ਦੀ ਸਥਾਪਨਾ ਹੋਈ।
- 1910 – ਪਹਿਲੀ ਵਾਰ ਵਾਸ਼ਿੰਗਟਨ ਵਿੱਚ ਪਿਤਾ ਦਿਵਸ ਮਨਾਇਆ ਗਿਆ।
- 1912 – ਅਮਰੀਕਾ ਨੇ ਮੁਲਾਜਮਾ ਦੀ ਦਿਨ ਦੀ ਡਿਉਟੀ ਨੂੰ ਅੱਠ ਘੰਟੇ ਕੀਤਾ।
- 1924 – ਜੈਤੋ ਦਾ ਮੋਰਚਾ ਵਾਸਤੇ ਛੇਵਾਂ ਜਥਾ ਜੈਤੋ ਪਹੁੰਚਿਆ।
- 1933 – ਫ਼੍ਰਾਂਸ ਨੇ ਰੂਸ ਦੇ ਮਹਾਨ ਸਾਬਕਾ ਕਮਿਉਨਿਸਟ ਆਗੂ ਲਿਓਨ ਟਰਾਟਸਕੀ ਨੂੰ ਸਿਆਸੀ ਪਨਾਹ ਦਿਤੀ।
- 1961 – 'ਕੁਵੈਤ ਦੇਸ ਬਰਤਾਨੀਆ ਤੋਂ ਅਜ਼ਾਦ ਹੋਇਆ।
- 1981 – ਫ਼ਿਲਮ ਸੁਪਰਮੈਨ-2 ਦਾ ਪ੍ਰੀਮੀਅਰ: ਇੱਕ ਦਿਨ ਵਿੱਚ 55 ਲੱਖ ਦੀ ਕਮਾਈ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ।
- 1986 – ਪੰਜਾਬ ਦੀ 70,000 ਏਕੜ ਜਮੀਨ ਚੰਡੀਗੜ੍ਹ ਬਦਲੇ ਹਰਿਆਣਾ ਨੂੰ ਦੇਣ ਵਾਸਤੇ ਪੰਜਾਬੀ ਟ੍ਰਿਬਿਊਨ 'ਚ ਇਸਤਿਹਾਰ ਛਪਿਆ।
- 1966 – ਰਾਜਨੀਤਿਕ ਪਾਰਟੀ ਸ਼ਿਵ ਸੈਨਾ ਦਾ ਗਠਨ ਹੋਇਆ।
- 2012 – ਵਿਕੀਲੀਕਸ ਦੇ ਆਸਟਰੇਲੀਆਨ ਨਾਗਰਿਕ ਜੂਲੀਅਨ ਅਸਾਂਜੇ ਨੇ ਸਾਲਵਾਦੋਰ ਵਿੱਚ ਸਿਆਸੀ ਪਨਾਹ ਲਈ।
ਜਨਮ
- 1590 – ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ।
- 1623– ਕੈਲਕੂਲੇਟਰ ਦਾ ਖੋਜੀ ਬਲੇਸ ਪਾਸਕਾਲ ਦਾ ਜਨਮ।
- 1896– ਗ੍ਰੇਟ ਬ੍ਰਿਟੇਨ ਦੀ ਕਮਿਊਨਿਸਟ ਪਾਰਟੀ ਦਾ ਮੋਹਰੀ ਪੱਤਰਕਾਰ ਰਜਨੀ ਪਾਮ ਦੱਤ ਦਾ ਜਨਮ।
- 1936– ਭਾਰਤੀ, ਅਕਾਦਮਿਕ, ਅਤੇ ਭਾਰਤ ਵਿੱਚ ਉਰਦੂ ਸ਼ਾਇਰੀ ਦਾ ਉਸਤਾਦ ਅਖ਼ਲਾਕ ਮੁਹੰਮਦ ਖ਼ਾਨ ਸ਼ਹਰਯਾਰ ਦਾ ਜਨਮ।
- 1947 – ਭਾਰਤੀ-ਅੰਗਰੇਜ਼ ਲੇਖਕ ਸਲਮਾਨ ਰਸ਼ਦੀ ਦਾ ਜਨਮ ਹੋਇਆ।
- 1945– ਬਰਮਾ ਦੀ ਸਿਆਸਤਦਾਨ ਔਂਗ ਸੈਨ ਸੂ ਚੀ ਦਾ ਜਨਮ।
- 1951– ਇਸਲਾਮਿਸਟ ਸੰਗਠਨ ਦੇ ਸੀਨੀਅਰ ਅਧਿਕਾਰੀ ਆਇਮਨ ਅਲ ਜ਼ਵਾਹਿਰੀ ਦਾ ਜਨਮ।
- 1958– ਭਾਰਤੀ ਟੈਸਟ ਕ੍ਰਿਕਟ ਉਜਵਲਾ ਨਿਕਮ ਦਾ ਜਨਮ।
- 1958– ਰੂਸੀ ਸਾਬਕਾ ਆਈਸ ਹਾਕੀ ਸਰਗੇਈ ਮਿਖਾਇਲੋਵਿਚ ਮਕਾਰੋਵ ਦਾ ਜਨਮ।
- 1962– ਭਾਰਤੀ ਅਦਾਕਾਰ ਆਸ਼ੀਸ਼ ਵਿਦਿਆਰਥੀ ਦਾ ਜਨਮ।
- 1963– ਅਮਰੀਕੀ ਟੀਵੀ ਅਤੇ ਰੇਡੀਓ ਚਰਚਾ ਪ੍ਰਦਰਸ਼ਨ ਹੋਸਟ, ਲੇਖਕ, ਅਤੇ ਸਿਆਸੀ ਟਿੱਪਣੀਕਾਰ ਲੌਰਾ ਇਨਗ੍ਰਾਹਮ ਦਾ ਜਨਮ।
- 1967– ਨਾਰਵੇਜਿਅਨ ਵਪਾਰੀ, ਰਿਟਾਇਰਡ ਕਰੌਸ-ਕੰਟਰੀ ਸਕਾਈਰ ਬਿਰੌਨ ਡੈਲੀ ਦਾ ਜਨਮ।
- 1970 – ਭਾਰਤੀ ਰਾਜਨੇਤਾ ਰਾਹੁਲ ਗਾਂਧੀ ਦਾ ਜਨਮ ਹੋਇਆ।
- 1971– ਪੰਜਾਬੀ ਅਦਾਕਾਰ, ਕਾਮੇਡੀਅਨ ਗੁਰਪ੍ਰੀਤ ਘੁੱਗੀ ਦਾ ਜਨਮ।
- 1972– ਪੰਜਾਬੀ ਅਖ਼ਬਾਰ ਸਿੱਖ ਸਪੋਕਸਮੈਨ ਦੇ ਸੰਪਾਦਕ ਗੁਰਸੇਵਕ ਸਿੰਘ ਧੌਲਾ ਦਾ ਜਨਮ।
- 1985 – ਭਾਰਤੀ ਫਿਲਮੀ ਕਲਾਕਾਰ ਕਾਜਲ ਅਗਰਵਾਲ ਦਾ ਜਨਮ ਹੋਇਆ।
ਦਿਹਾਂਤ
- 1608– ਇਤਾਲਵੀ ਨਿਆਂ ਨਿਪੁੰਨ ਅਲਬੇਰੀਕੋ ਜੇਨਤਲੀ ਦਾ ਦਿਹਾਂਤ।
- 1747– ਇਰਾਨ ਦਾ ਬਾਦਸ਼ਾਹ ਨਾਦਰ ਸ਼ਾਹ ਦਾ ਦਿਹਾਂਤ।
- 1867 – ਮੈਕਸੀਕੋ ਦੇ ਬਾਦਸਾਹ ਮੈਕਸੀਮਿਲਨ ਨੂੰ ਫ਼ਾਸੀ ਦਿਤੀ ਗਈ।
- 1949– ਕਪੂਰਥਲਾ ਰਿਆਸਤ ਦਾ ਅੰਤਿਮ ਮਹਾਰਾਜਾ ਜਗਤਜੀਤ ਸਿੰਘ ਦਾ ਦਿਹਾਂਤ।
- 1955– ਸਟੇਜੀ ਸ਼ਾਇਰ, ਗ਼ਜ਼ਲਕਾਰ, ਖੋਜ ਸਾਹਿਤਕਾਰ ਅਤੇ ਸੰਪਾਦਕ ਮੌਲਾ ਬਖ਼ਸ਼ ਕੁਸ਼ਤਾ ਦਾ ਦਿਹਾਂਤ।
- 1958– ਸੰਤ ਕਵੀ ਪਾਲ ਸਿੰਘ ਆਰਿਫ਼ ਦਾ ਦਿਹਾਂਤ।
- 1967– ਹਿੰਦੀ ਅਤੇ ਮੈਥਲੀ ਦੇ ਪ੍ਰਸਿੱਧ ਕਵੀ ਅਤੇ ਕਹਾਣੀਕਾਰ ਰਾਜਕਮਲ ਚੌਧਰੀ ਦਾ ਦਿਹਾਂਤ।
- 1993– ਅੰਗਰੇਜ਼ੀ ਨਾਵਲਕਾਰ, ਨਾਟਕਕਾਰ ਅਤੇ ਕਵੀ ਵਿਲੀਅਮ ਗੋਲਡਿੰਗ ਦਾ ਦਿਹਾਂਤ।
- 1997– ਭਾਰਤੀ ਕਲਾਕਾਰ ਅਤੇ ਲੇਖਕ ਰਾਣੀ ਚੰਦਾ ਦਾ ਦਿਹਾਂਤ।
- 1989– ਅਫ਼ਰੀਕੀ-ਅਮਰੀਕੀ ਲੈਸਬੀਅਨ ਨਾਰੀਵਾਦੀ ਕਵੀ ਅਤੇ ਕਾਰਕੁਨ ਪੈਟ ਪਾਰਕਰ ਦਾ ਦਿਹਾਂਤ।
- 2007– ਬ੍ਰਿਟਿਸ਼ ਸਿਆਸਤਦਾਨ ਪਿਆਰਾ ਖਾਬੜਾ ਦਾ ਦਿਹਾਂਤ।
- 2015– ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਜਗਜੀਤ ਸਿੰਘ ਅਨੰਦ ਦਾ ਦਿਹਾਂਤ।
- 2015– ਪੰਜਾਬੀ ਗ਼ਜ਼ਲਗੋ ਖੁਸ਼ਵੰਤ ਕੰਵਲ ਦਾ ਦਿਹਾਂਤ।
Wikiwand - on
Seamless Wikipedia browsing. On steroids.