18 ਜੂਨ
From Wikipedia, the free encyclopedia
18 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 169ਵਾਂ (ਲੀਪ ਸਾਲ ਵਿੱਚ 170ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 196 ਦਿਨ ਬਾਕੀ ਹਨ।
ਵਾਕਿਆ
- 1812 – ਆਪਸ ਵਿੱਚ ਸਰਹੱਦੀ ਅਤੇ ਕੰਟਰੋਲ ਦੇ ਝਗੜਿਆ ਕਾਰਨ ਅਮਰੀਕਾ ਨੇ ਇੰਗਲੈਂਡ ਦੇ ਖ਼ਿਲਾਫ ਜੰਗ ਦਾ ਐਲਾਨ ਕੀਤਾ।
- 1815 – ਡਿਊਕ ਆਫ ਵਾਲਿੰਗਟਨ ਦੀ ਅਗਵਾਈ ਵਿੱਚ ਕੌਮਾਤਰੀ ਫ਼ੌਜ ਨੇ ਨੇਪੋਲੀਅਨ ਨੂੰ ਵਾਟਰਲੂ ਦੀ ਲੜਾਈ ਵਿੱਚ ਹਰਾਇਆ।
- 1916 – ਗ਼ਦਰ ਪਾਰਟੀ ਦੇ ਆਗੂ ਉਤਮ ਸਿੰਘ, ਈਸ਼ਰ ਸਿੰਘ ਤਲਵੰਡੀ, ਈਸ਼ਰ ਸਿੰਘ ਢੁੱਡੀਕੇ, ਬੀਰ ਸਿੰਘ ਬਾਹੋਵਾਲ, ਗੰਗਾ ਸਿੰਘ ਖੁਰਦਪੁਰ ਨੂੰ ਫ਼ਾਂਸੀ ਦਿੱਤੀ ਗਈ।
- 1926 – ਗੁਰਦਵਾਰਾ ਐਕਟ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਹੋਈਆ।
- 1948 – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨਸਾਨੀ ਹੱਕਾਂ ਦੇ ਐਲਾਨ-ਨਾਮੇ (ਚਾਰਟਰ) ਨੂੰ ਮਨਜੂਰੀ ਦਿਤੀ।
- 1968 – ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ ਆਲ ਪਾਰਟੀਜ਼ ਕਨਵੈਨਸ਼ਨ ਹੋਈ।
- 1984 – ਸਿਮਰਨਜੀਤ ਸਿੰਘ ਮਾਨ ਨੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਡੀ. ਆਈ. ਜੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1858 – ਚਾਰਲਸ ਡਾਰਵਿਨ ਨੇ ਅਲਫਰੈਡ ਰਸੇਲ ਵੈੱਲਸ ਦੇ ਪੇਪਰ ਪ੍ਰਾਪਤ ਕੀਤੇ ਜੋ ਡਾਰਵਿਨ ਦੀ ਵਿਕਾਸਵਾਦ ਦੇ ਨਾਲ ਮਿਲਦੇ ਸਨ।
ਜਨਮ
- 1882– ਬਲਗਾਰੀਆਈ ਕਮਿਊਨਿਸਟ ਸਿਆਸਤਦਾਨ ਗਿਓਰਗੀ ਦਮਿਤਰੋਵ ਦਾ ਜਨਮ।
- 1907– ਰੂਸੀ ਲੇਖਕ, ਪੱਤਰਕਾਰ, ਕਵੀ ਵਾਰਲਾਮ ਸ਼ਾਲਾਮੋਵ ਦਾ ਜਨਮ।
- 1908– ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਪੀ ਕੱਕਨ ਦਾ ਜਨਮ।
- 1929– ਜਰਮਨ ਫਿਲਾਸਫਰ ਯੁਰਗੇਨ ਹਾਬਰਮਾਸ ਦਾ ਜਨਮ।
- 1931– ਉਰਦੂ ਭਾਸ਼ਾ ਦਾ ਭਾਰਤੀ ਨਾਵਲਕਾਰ ਸਲਮਾ ਸਦੀਕੀ ਦਾ ਜਨਮ।
- 1940– 14ਵੀਂ ਲੋਕ ਸਭਾ ਦਾ ਸਾਂਸਦ ਜ਼ੋਰਾ ਸਿੰਘ ਮਾਨ ਦਾ ਜਨਮ।
- 1942– ਇੰਗਲਿਸ਼ ਗਾਇਕ, ਗੀਤਕਾਰ, ਸੰਗੀਤਕਾਰ, ਕਮਪੋਜ਼ਰ ਅਤੇ ਫਿਲਮ ਨਿਰਮਾਤਾ ਪਾਲ ਮੈਕਕਾਰਟਨੀ ਦਾ ਜਨਮ।
- 1942– ਪੰਜਾਬੀ ਗਲਪਕਾਰ ਬਲਵੰਤ ਸਿੰਘ ਦਾ ਜਨਮ।
- 1954– ਨੇਪਾਲ ਦੇ 35 ਵੇਂ ਪ੍ਰਧਾਨ ਮੰਤਰੀ ਬਾਬੂਰਾਮ ਭੱਟਰਾਈ ਦਾ ਜਨਮ।
- 1958– ਭਾਰਤੀ ਨੌਕਾ ਵਿਹਾਰ ਦਾ ਖਿਡਾਰੀ ਹੋਮੀ ਮੋਤੀਵਾਲਾ ਦਾ ਜਨਮ।
- 1959– ਪੰਜਾਬੀ ਪ੍ਰਸਿੱਧ ਗਾਇਕ ਨਛੱਤਰ ਛੱਤਾ ਦਾ ਜਨਮ।
- 1959– ਪਾਕਿਸਤਾਨ ਦੀ ਲੇਖਿਕਾ ਬੁਸ਼ਰਾ ਏਜਾਜ਼ ਦਾ ਜਨਮ।
- 1965– ਭਾਰਤੀ ਬੱਲੇਬਾਜ਼ ਰਾਜਕੁਮਾਰ ਸ਼ਰਮਾ ਦਾ ਜਨਮ।
- 1994– ਭਾਰਤੀ ਟੈਨਿਸ ਖਿਡਾਰਨ ਪ੍ਰਾਥਨਾ ਥੋਂਬਰੇ ਦਾ ਜਨਮ।
ਮੌਤ
- 1858 – ਝਾਂਸੀ ਦੀ ਰਾਣੀ ਲਕਸ਼ਮੀਬਾਈ ਸ਼ਹੀਦ ਹੋਈ।
- 1928– ਨਾਰਵੇਜੀਅਨ ਯਾਤਰੀ, ਧਰੁਵੀ ਖੋਜੀ ਰੁਆਲ ਆਮੁੰਸਨ ਦਾ ਦਿਹਾਂਤ।
- 1936 – ਰੂਸ ਸੋਵੀਅਤ ਸੰਘ ਦੇ ਲੇਖਕ ਅਤੇ ਰਾਜਨੀਤਕ ਕਾਰਕੁਨ ਮੈਕਸਿਮ ਗੋਰਕੀ ਦਾ ਦਿਹਾਂਤ।
- 1941– ਅਛੂਤ ਸਮਝੇ ਜਾਂਦੇ ਦਲਿਤ ਲੋਕਾਂ ਦਾ ਆਗੂ ਆਇਅੰਕਾਲੀ ਦਾ ਦਿਹਾਂਤ।
- 1948– ਮੋਹਨਦਾਸ ਕਰਮਚੰਦ ਗਾਂਧੀ ਦਾ ਜੇਠਾ ਪੁੱਤਰ ਹਰੀਲਾਲ ਗਾਂਧੀ ਦਾ ਦਿਹਾਂਤ।
- 1984– ਆਸਟ੍ਰੇਲੀਆ ਦੇ ਐਕਵਾਇਰਡ ਇਮਿਊਨ ਡੈਫੀਸ਼ੈਂਸੀ ਸਿੰਡਰੋਮ (ਏਡਜ਼) ਦੇ ਸ਼ੁਰੂਆਤੀ ਪੀੜਤਾਂ ਵਿੱਚੋਂ ਇੱਕ ਆਸਟ੍ਰੇਲੀਅਨ ਅਥਲੀਟ ਗੇਅ ਓਲੰਪਿਕ ਵਿਚ 17 ਮੈਡਲ ਜੇਤੂ ਬੌਬੀ ਗੋਲਡਸਮਿਥ ਦਾ ਦਿਹਾਂਤ।
- 2005– ਭਾਰਤੀ ਕ੍ਰਿਕਟਰ ਸੱਯਦ ਮੁਸ਼ਤਾਕ ਅਲੀ ਦਾ ਦਿਹਾਂਤ।
- 2009– ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਸਰੋਦਵਾਦਕ ਉਸਤਾਦ ਅਲੀ ਅਕਬਰ ਖ਼ਾਨ ਦਾ ਦਿਹਾਂਤ।
- 2010– ਵਿਵਾਦਗ੍ਰਸਤ ਪੁਰਤਗਾਲੀ ਲੇਖਕ ਸੀ ਅਤੇ 1998 ਦਾ ਸਾਹਿਤ ਲਈ ਨੋਬਲ ਇਨਾਮ ਜੇਤੂ ਹੋਜ਼ੇ ਸਾਰਾਮਾਗੋ ਦਾ ਦਿਹਾਂਤ।
- 2012– ਪਾਕਿਸਤਾਨੀ ਸਵੈਟ ਘਾਟੀ ਦੀ ਪਸ਼ਤੋ ਗਾਇਕਾ ਗ਼ਜ਼ਾਲਾ ਜਾਵੇਦ ਦਾ ਦਿਹਾਂਤ।
- 2015– ਪੰਜਾਬੀ ਜੁਬਾਨ ਦਾ ਸ਼ਾਇਰ ਖੁਸ਼ਵੰਤ ਕੰਵਲ ਦਾ ਦਿਹਾਂਤ।
- 2017– ਪਰੇਧੀਮਾਨ ਕ੍ਰਿਸ਼ਨ ਕਾਅ ਗਾਂਧੀਨਗਰ ਦਾ ਸੰਸਥਾਪਕ ਡਾਇਰੈਕਟਰ ਪਰੇਧੀਮਾਨ ਕ੍ਰਿਸ਼ਨ ਕਾਅ ਦਾ ਦਿਹਾਂਤ।
- 2021– ਉਡਦਾ ਸਿੱਖ, ਭਾਰਤੀ ਦੌੜਾਕ ਮਿਲਖਾ ਸਿੰਘ ਦਾ ਦਿਹਾਂਤ।
Wikiwand - on
Seamless Wikipedia browsing. On steroids.