7 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 341ਵਾਂ (ਲੀਪ ਸਾਲ ਵਿੱਚ 342ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 24 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 23 ਮੱਘਰ ਬਣਦਾ ਹੈ।
ਹੋਰ ਜਾਣਕਾਰੀ ਦਸੰਬਰ, ਐਤ ...
ਬੰਦ ਕਰੋ
- 1770 – ਜਰਮਨ ਸੰਗੀਤਕਾਰ, ਪਿਆਨੋ ਵਾਦਕ ਲੁਡਵਿਗ ਵਾਨ ਬੀਥੋਵਨ ਦਾ ਜਨਮ।
- 1878 – ਜਾਪਾਨੀ ਲੇਖਿਕਾ, ਕਵਿਤਰੀ, ਸ਼ਾਂਤੀਪਸੰਦ ਸਮਾਜਿਕ ਕਾਰਕੁਨ ਅਕੀਕੋ ਯੋਸਾਨੋ ਦਾ ਜਨਮ।
- 1879 – ਭਾਰਤੀ ਕ੍ਰਾਂਤੀਕਾਰੀ, ਦਾਰਸ਼ਨਿਕ ਬਾਘਾ ਜਤਿਨ ਦਾ ਜਨਮ।
- 1889 – ਫ਼ਰਾਂਸੀਸੀ ਦਾਰਸ਼ਨਿਕ, ਨਾਟਕਕਾਰ, ਸੰਗੀਤ ਆਲੋਚਕ ਅਤੇ ਇਸਾਈ ਅਸਤਿਤਵਵਾਦੀ ਗਾਬਰੀਏਲ ਮਾਰਸੇਲ ਦਾ ਜਨਮ।
- 1909 – ਬੁਲਗਾਰੀਆਈ ਕਵੀ, ਕਮਿਊਨਿਸਟ ਅਤੇ ਇਨਕਲਾਬੀ ਨਿਕੋਲਾ ਵਾਪਤਸਾਰੋਵ ਦਾ ਜਨਮ।
- 1923 – ਪਾਕਿਸਤਾਨੀ ਉਰਦੂ ਗਲਪ ਲੇਖਕ ਇੰਤਜ਼ਾਰ ਹੁਸੈਨ ਦਾ ਜਨਮੰ
- 1928 – ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ, ਇਤਿਹਾਸਕਾਰ ਨੌਮ ਚੌਮਸਕੀ ਦਾ ਜਨਮ।
- 1939 – ਪੰਜਾਬੀ ਕਵੀ, ਗ਼ਜ਼ਲਗੋ ਅਤੇ ਲੇਖਕ ਅਜਾਇਬ ਹੁੰਦਲ ਦਾ ਜਨਮ।
- 1940 – ਭਾਰਤੀ ਫ਼ਿਲਮ ਨਿਰਦੇਸ਼ਕ ਕੁਮਾਰ ਸ਼ਾਹਨੀ ਦਾ ਜਨਮ।
- 43 ਬੀਸੀ – ਰੋਮਨ ਦਾਰਸ਼ਨਿਕ, ਸਿਆਸਤਦਾਨ, ਵਕੀਲ, ਰਾਜਨੀਤਿਕ ਸਿਧਾਂਤਕਾਰ ਸਿਸਰੋ ਦਾ ਦਿਹਾਂਤ।
- 1782 – ਮੈਸੂਰ ਦਾ ਸ਼ਾਸਕ ਹੈਦਰ ਅਲੀ ਦਾ ਦਿਹਾਂਤ।
- 1969 – ਪੰਜਾਬ ਦਾ ਸਟੇਜੀ ਕਵੀ ਅਤੇ ਸਾਹਿਤਕ ਪੱਤਰਕਾਰ ਕਰਤਾਰ ਸਿੰਘ ਬਲੱਗਣ ਦਾ ਦਿਹਾਂਤ।
- 2011 – ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸਵਰਨ ਚੰਦਨ ਦਾ ਦਿਹਾਂਤ।
- 2013 – ਭਾਰਤੀ ਫਿਲਮ ਅਤੇ ਟੀਵੀ ਅਦਾਕਾਰ ਵਿਨੇ ਆਪਟੇ ਦਾ ਦਿਹਾਂਤ।