23 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 54ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 311 (ਲੀਪ ਸਾਲ ਵਿੱਚ 312) ਦਿਨ ਬਾਕੀ ਹਨ।
ਹੋਰ ਜਾਣਕਾਰੀ ਫ਼ਰਵਰੀ, ਐਤ ...
ਬੰਦ ਕਰੋ
- 1455 – ਜੋਹਾਨੇਸ ਗੁਟੇਨਬਰਗ ਨੇ ਦੁਨੀਆ ਦੀ ਪਹਿਲੀ ਪੁਸਤਕ 'ਬਾਈਬਲ' ਦਾ ਪ੍ਰਕਾਸ਼ਨ ਕੀਤਾ।
- 1768 –ਹੈਦਰਾਬਾਦ ਦੇ ਨਿਜ਼ਾਮ ਨੇ ਕਰਨਲ ਸਮਿੱਥ ਨਾਲ ਇੱਕ ਸਮਝੌਤੇ 'ਤੇ ਦਸਤਖਤ ਕਰ ਕੇ ਬ੍ਰਿਟੇਨ ਦੀ ਅਧੀਨਤਾ ਸਵੀਕਾਰ ਕਰ ਲਈ।
- 1874 –ਮੀਰ ਵਾਲਟਰ ਵਿਨਫੀਲਡ ਨੇ 'ਸਫੇਯਰੀਸਿਟਕ' ਨਾਮੀ ਖੇਡ ਦਾ ਪੇਟੈਂਟ ਕਰਾਇਆ, ਜਿਸ ਨੂੰ ਹੁਣ ਲਾਨ ਟੈਨਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
- 1886 –ਲੰਡਨ ਟਾਈਮਜ਼, ਅਖਬਾਰ ਵਿੱਚ ਦੁਨੀਆ ਦਾ ਪਹਿਲਾ ਵਰਗੀਕ੍ਰਿਤ ਇਸ਼ਤਿਹਾਰ ਪ੍ਰਕਾਸ਼ਤ ਹੋਇਆ।
- 1905 –ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 4 ਲੋਕਾਂ ਨੇ ਮਿਲ ਕੇ ਰੋਟਰੀ ਕਲੱਬ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ।
- 1917 –ਰੂਸ 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
- 1941 – ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ।
- 1952 –ਭਾਰਤ ਵਿੱਚ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਵਿਵਸਥਾ ਬਿੱਲ ਨੂੰ ਸੰਸਦ ਵਲੋਂ ਮਨਜ਼ੂਰੀ।
- 2008 –ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ 'ਫੋਟੋ ਇਲੈਕਟੋਰਲ ਰੋਲ' ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।
- 1821 – ਅੰਗਰੇਜ਼ੀ ਦੇ ਰੋਮਾਂਟਿਕ ਕਵੀ ਜਾਨ ਕੀਟਰਸ ਦਾ 25 ਸਾਲ ਦੀ ਉਮਰ ਵਿੱਚ ਕੈਂਸਰ ਕਾਰਣ ਦਿਹਾਂਤ।
- 1969 – ਭਾਰਤੀ ਫ਼ਿਲਮੀ ਕਲਾਕਾਰ ਮਧੂਬਾਲਾ ਦੀ ਦਿਹਾਂਤ। (ਜਨਮ 1933)
- 2004 – ਭਾਰਤੀ ਨਿਰਦੇਸ਼ਕ, ਨਿਰਮਾਤਾ ਕਲਾਕਾਰ ਵਿਜੈ ਅਨੰਦ ਦੀ ਮੌਤ (ਜਨਮ 1934)
- 2011 – ਭਾਰਤੀ ਧਾਂਰਮਿਕ ਨੇਤਾ ਅਤੇ ਸਹਜਾ ਜੋਗਾ ਦੇ ਮੌਢੀ ਨਿਰਮਲਾ ਸ੍ਰੀਵਾਸਤਵ ਦੀ ਮੌਤ। (ਜਨਮ 1923)