![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/e/eb/2023_CWC_Logo.svg/langpa-640px-2023_CWC_Logo.svg.png&w=640&q=50)
2023 ਕ੍ਰਿਕਟ ਵਿਸ਼ਵ ਕੱਪ
ਕ੍ਰਿਕਟ ਵਿਸ਼ਵ ਕੱਪ ਦਾ 13ਵਾਂ ਸੰਸਕਰਣ / From Wikipedia, the free encyclopedia
2023 ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਕ੍ਰਿਕੇਟ ਵਿਸ਼ਵ ਕੱਪ ਦਾ 13ਵਾਂ ਸੰਸਕਰਣ ਹੈ, ਇੱਕ ਚਾਰ ਸਾਲ ਬਾਅਦ ਹੋਣ ਵਾਲਾ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਕ੍ਰਿਕੇਟ ਟੂਰਨਾਮੈਂਟ ਹੈ ਜੋ ਪੁਰਸ਼ਾਂ ਦੀਆਂ ਰਾਸ਼ਟਰੀ ਟੀਮਾਂ ਦੁਆਰਾ ਖੇਡਿਆ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ 10 ਰਾਸ਼ਟਰੀ ਕ੍ਰਿਕਟ ਟੀਮਾਂ ਨੇ ਹਿੱਸਾ ਲਿਆ ਅਤੇ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਨੇ ਕੀਤੀ। ਇਹ 5 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਅਤੇ 19 ਨਵੰਬਰ 2023 ਨੂੰ ਆਸਟਰੇਲੀਆ ਦੇ ਜਿੱਤਣ ਨਾਲ ਸਮਾਪਤ ਹੋਇਆ।[1]
![]() | |
ਮਿਤੀਆਂ | 5 ਅਕਤੂਬਰ – 19 ਨਵੰਬਰ 2023 |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਸਭਾ |
ਕ੍ਰਿਕਟ ਫਾਰਮੈਟ | ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ ਅਤੇ ਨਾੱਕ-ਆਊਟ |
ਮੇਜ਼ਬਾਨ | ਭਾਰਤ |
ਜੇਤੂ | ![]() |
ਉਪ-ਜੇਤੂ | ![]() |
ਭਾਗ ਲੈਣ ਵਾਲੇ | 10 |
ਮੈਚ | 48 |
ਹਾਜ਼ਰੀ | 12,50,307 (26,048 ਪ੍ਰਤੀ ਮੈਚ) |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | ![]() |
ਸਭ ਤੋਂ ਵੱਧ ਦੌੜਾਂ (ਰਨ) | ![]() |
ਸਭ ਤੋਂ ਵੱਧ ਵਿਕਟਾਂ | ![]() |
ਅਧਿਕਾਰਿਤ ਵੈੱਬਸਾਈਟ | cricketworldcup.com |
← 2019 2027 → |
ਇਹ ਪਹਿਲਾ ਪੁਰਸ਼ ਕ੍ਰਿਕਟ ਵਿਸ਼ਵ ਕੱਪ ਹੈ ਜਿਸ ਦੀ ਮੇਜ਼ਬਾਨੀ ਸਿਰਫ ਭਾਰਤ ਨੇ ਕੀਤੀ। ਇਹ ਟੂਰਨਾਮੈਂਟ ਦੇਸ਼ ਭਰ ਦੇ ਦਸ ਸ਼ਹਿਰਾਂ ਵਿੱਚ ਦਸ ਵੱਖ-ਵੱਖ ਸਟੇਡੀਅਮਾਂ ਵਿੱਚ ਖੇਡਿਆ ਗਿਆ। ਪਹਿਲੇ ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ ਸੀ ਅਤੇ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਫਾਈਨਲ 19 ਨਵੰਬਰ ਨੂੰ ਨਰੇਂਦਰ ਮੋਦੀ ਸਟੇਡੀਅਮ ਵਿੱਚ ਹੋਇਆ ਜਿਸ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਕੇ ਰਿਕਾਰਡ 6ਵੀਂ ਵਾਰ ਵਿਸ਼ਵ ਕੱਪ ਜਿੱਤਿਆ।[2]
ਟੂਰਨਾਮੈਂਟ ਦੀ ਅੰਤਮ ਅੰਕ ਸੂਚੀ ਵਿੱਚ ਚੋਟੀ ਦੀਆਂ ਅੱਠ ਟੀਮਾਂ ਨੇ ਅਗਲੇ ਆਈਸੀਸੀ ਵਨਡੇ ਟੂਰਨਾਮੈਂਟ 2025 ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕੀਤਾ। ਵਿਰਾਟ ਕੋਹਲੀ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਸੀ ਅਤੇ ਸਭ ਤੋਂ ਵੱਧ ਦੌੜਾਂ ਵੀ ਬਣਾਈਆਂ; ਮੁਹੰਮਦ ਸ਼ਮੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਿਹਾ। ਮੈਚਾਂ ਵਿੱਚ ਕੁੱਲ 1,250,307 ਦਰਸ਼ਕਾਂ ਨੇ ਸ਼ਿਰਕਤ ਕੀਤੀ, ਜੋ ਅੱਜ ਤੱਕ ਦੇ ਕਿਸੇ ਵੀ ਕ੍ਰਿਕਟ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗਿਣਤੀ ਹੈ।[3]