1975 ਕ੍ਰਿਕਟ ਵਿਸ਼ਵ ਕੱਪ
From Wikipedia, the free encyclopedia
1975 ਕ੍ਰਿਕਟ ਵਿਸ਼ਵ ਕੱਪ (ਆਧਿਕਾਰਿਕ ਤੌਰ 'ਤੇ ਪਰੂਡੈਂਸ਼ੀਅਲ ਕੱਪ '75) ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੁਆਰਾ ਆਯੋਜਿਤ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਸੀ ਅਤੇ ਇਹ ਪਹਿਲਾ ਵੱਡਾ ਸੀਮਤ ਓਵਰ ਇੱਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਕ੍ਰਿਕਟ ਟੂਰਨਾਮੈਂਟ ਸੀ। ਇਸਨੂੰ ਇੰਗਲੈਂਡ ਵਿੱਚ 7 ਤੋਂ 21 ਜੂਨ 1975 ਤੱਕ ਕਰਵਾਇਆ ਗਿਆ ਸੀ।
ਮਿਤੀਆਂ | 7 June – 21 ਜੂਨ |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਕੌਂਸਲ |
ਕ੍ਰਿਕਟ ਫਾਰਮੈਟ | ਇੱਕ ਦਿਨਾ ਅੰਤਰਰਾਸ਼ਟਰੀ |
ਟੂਰਨਾਮੈਂਟ ਫਾਰਮੈਟ | ਰਾਊਂਡ ਰੌਬਿਨ ਅਤੇ ਨਾੱਕਆਊਟ |
ਮੇਜ਼ਬਾਨ | ਇੰਗਲੈਂਡ |
ਜੇਤੂ | ਵੈਸਟ ਇੰਡੀਜ਼ (ਪਹਿਲੀ title) |
ਭਾਗ ਲੈਣ ਵਾਲੇ | 8 |
ਮੈਚ | 15 |
ਹਾਜ਼ਰੀ | 1,58,000 (10,533 ਪ੍ਰਤੀ ਮੈਚ) |
ਸਭ ਤੋਂ ਵੱਧ ਦੌੜਾਂ (ਰਨ) | ਗਲੈਨ ਟਰਨਰ (333) |
ਸਭ ਤੋਂ ਵੱਧ ਵਿਕਟਾਂ | ਗੈਰੀ ਗਿਲਮੋਰ (11) |
1979 → |
ਇਸ ਟੂਰਨਾਮੈਂਟ ਨੂੰ ਪਰੂਡੈਂਸ਼ੀਅਲ ਅਸ਼ਿਓਰੈਂਸ ਕੰਪਨੀ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਵਿੱਚ ਅੱਠ ਦੇਸ਼ਾਂ ਨੇ ਭਾਗ ਲਿਆ ਸੀ ਜਿਸ ਵਿੱਚ ਛੇ ਟੈਸਟ ਖੇਡਣ ਵਾਲੀਆਂ ਟੀਮਾਂ ( ਆਸਟਰੇਲੀਆ, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਵੈਸਟ ਇੰਡੀਜ਼), ਅਤੇ ਦੋ ਪ੍ਰਮੁੱਖ ਐਸੋਸੀਏਟ ਦੇਸ਼ਾਂ ਸ਼੍ਰੀਲੰਕਾ ਅਤੇ ਪੂਰਬੀ ਅਫਰੀਕਾ ਦੀਆਂ ਟੀਮਾਂ ਸ਼ਾਮਿਲ ਸਨ। ਟੀਮਾਂ ਨੂੰ ਚਾਰ-ਚਾਰ ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ, ਹਰ ਟੀਮ ਨੇ ਇੱਕ ਵਾਰ ਆਪਣੇ ਗਰੁੱਪ ਵਿੱਚ ਸ਼ਾਮਿਲ ਹੋਰ ਟੀਮਾਂ ਨਾਲ ਖੇਡਣਾ ਸੀ; ਹਰੇਕ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਨੇ ਸੈਮੀ-ਫਾਈਨਲ ਖੇਡਣਾ ਸੀ ਅਤੇ ਸੈਮੀਫ਼ਾਈਨਲ ਦੀਆਂ ਜੇਤੂ ਦੋ ਟੀਮਾਂ ਨੇ ਫਾਈਨਲ ਵਿੱਚ ਪੁੱਜਣਾ ਸੀ। ਹਰੇਕ ਮੈਚ ਵਿੱਚ ਪ੍ਰਤੀ ਪਾਰੀ 60 ਓਵਰ ਸਨ ਅਤੇ ਉਹ ਰਵਾਇਤੀ ਸਫ਼ੈਦ ਕੱਪੜਿਆਂ ਅਤੇ ਲਾਲ ਗੇਂਦਾਂ ਨਾਲ ਖੇਡੇ ਗਏ ਸਨ। ਸਾਰੇ ਮੈਚ ਦਿਨ ਵਿੱਚ ਹੀ ਖੇਡੇ ਗਏ ਸਨ ਅਤੇ ਇਸਲਈ ਇਹ ਬਹੁਤ ਜਲਦੀ ਸ਼ੁਰੂ ਹੋ ਜਾਂਦੇ ਸਨ।
1975 ਵਿੱਚ ਇੱਕ ਦਿਨਾ ਕ੍ਰਿਕਟ ਦੀ ਧਾਰਨਾ ਅਜੇ ਸ਼ੁਰੂਆਤੀ ਪੜਾਵਾਂ ਵਿੱਚ ਸੀ ਅਤੇ 1971 ਅਤੇ 1975 ਦੇ ਦਰਮਿਆਨ ਟੈਸਟ ਖੇਡਣ ਵਾਲੇ ਦੇਸ਼ਾਂ ਵਿਚਾਲੇ ਸਿਰਫ਼ 18 ਅਜਿਹੇ ਮੁਕਾਬਲੇ ਖੇਡੇ ਗਏ ਸਨ।
ਇੰਗਲੈਂਡ, ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਆਸਟਰੇਲੀਆ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਸਨ, ਜਿਸ ਨਾਲ ਇਹ ਵਿਸ਼ਵ ਕੱਪ ਅਜਿਹਾ ਇੱਕੋ-ਇੱਕ ਵਿਸ਼ਵ ਕੱਪ ਸੀ ਜਿਸ ਵਿੱਚ ਭਾਰਤੀ ਉਪ-ਮਹਾਂਦੀਪ ਦੀ ਕੋਈ ਵੀ ਟੀਮ ਇਸ ਪੜਾਅ ਉੱਪਰ ਨਹੀਂ ਪੁੱਜੀ। ਸੈਮੀਫ਼ਾਈਨਲ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਅਤੇ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ ਹਰਾਇਆ। ਇਸ ਪਿੱਛੋਂ ਫਾਈਨਲ ਵਿੱਚ ਲਾਰਡਜ਼ ਮੈਦਾਨ ਵਿਖੇ ਵੈਸਟਇੰਡੀਜ਼ ਨੇ ਆਸਟਰੇਲੀਆ ਨੁੂੰ 17 ਦੌੜਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਆਪਣੇ ਨਾਂ ਕੀਤਾ।
ਭਾਰਤ ਦੇ ਸੁਨੀਲ ਗਾਵਸਕਰ ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਇੱਕ ਦਿਨਾ ਇਤਿਹਾਸ ਵਿੱਚ ਸਭ ਤੋਂ ਬੁਰੀ ਬੱਲੇਬਾਜ਼ੀ ਕੀਤੀ। ਇੰਗਲੈਂਡ ਦੇ 334/4 ਦੇ ਸਕੋਰ ਤੋਂ ਪਿੱਛੋਂ ਡੈਨਿਸ ਅਮਿੱਸ ਨੇ 137 ਦੌੜਾਂ ਬਣਾਈਆਂ ਸਨ, ਗਾਵਸਕਰ ਨੇ ਪੂਰੇ 60 ਓਵਰ ਬੱਲੇਬਾਜ਼ੀ ਕੀਤੀ ਪਰ ਨਾਬਾਦ ਰਹਿ ਕੇ ਸਿਰਫ਼ 36 ਦੌੜਾਂ ਦੀ ਪਾਰੀ ਖੇਡੀ, ਜਿਸ ਤੋਂ ਨਰਾਜ਼ ਹੋ ਕੇ ਕਈ ਵਾਰ ਭਾਰਤੀ ਪ੍ਰਸ਼ੰਸਕ ਮੈਦਾਨ ਵਿੱਚ ਆ ਗਏ ਸਨ।[1]