1979 ਕ੍ਰਿਕਟ ਵਿਸ਼ਵ ਕੱਪ
From Wikipedia, the free encyclopedia
1979 ਕ੍ਰਿਕਟ ਵਿਸ਼ਵ ਕੱਪ (ਅਧਿਕਾਰਿਕ ਤੌਰ 'ਤੇ ਪਰੂਡੈਂਸ਼ੀਅਲ ਕੱਪ '79 ) ਕ੍ਰਿਕਟ ਵਿਸ਼ਵ ਕੱਪ ਦਾ ਦੂਜਾ ਐਡੀਸ਼ਨ ਸੀ ਅਤੇ ਇਸਨੂੰ ਵੈਸਟਇੰਡੀਜ਼ ਨੇ ਜਿੱਤਿਆ ਸੀ, ਜਿਸ ਨੇ ਚਾਰ ਸਾਲ ਪਹਿਲਾਂ ਪਹਿਲਾ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਵੀ ਜਿੱਤਿਆ ਸੀ। ਇਹ 9 ਤੋਂ 23 ਜੂਨ 1979 ਤਕ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਫਾਰਮੈਟ ਵਿੱਚ 1975 ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਸ ਵਿੱਚ ਵੀ ਅੱਠ ਦੇਸ਼ਾਂ ਨੇ ਹਿੱਸਾ ਲਿਆ। ਲੀਗ ਸਟੇਜ ਵਿੱਚ ਮੈਚ ਚਾਰ-ਚਾਰ ਟੀਮਾਂ ਦੇ ਦੋ ਗਰੁੱਪਾਂ ਵਿੱਚ ਖੇਡੇ ਗਏ ਸਨ। ਹਰੇਕ ਗਰੁੱਪ ਵਿੱਚ ਚੋਟੀ ਦੀਆਂ ਦੋ ਟੀਮਾਂ ਨੇ ਸੈਮੀ-ਫਾਈਨਲ ਖੇਡੇ, ਅਤੇ ਇਨ੍ਹਾਂ ਦੇ ਜੇਤੂ ਲਾਰਡਜ਼ ਵਿਖੇ ਫਾਈਨਲ ਵਿੱਚ ਖੇਡੇ। ਮੈਚਾਂ ਵਿੱਚ ਪ੍ਰਤੀ ਪਾਰੀ 60 ਓਵਰ ਸਨ ਇਹ ਟੂਰਨਾਮੈਂਟ ਰਵਾਇਤੀ ਸਫ਼ੈਦ ਕੱਪੜਿਆਂ ਅਤੇ ਲਾਲ ਗੇਂਦਾਂ ਨਾਲ ਖੇਡਿਆ ਗਿਆ। ਇਹ ਸਾਰੇ ਮੈਚ ਦਿਨ ਦੇ ਸਨ ਅਤੇ ਇਸ ਲਈ ਇਹ ਸਵੇਰ ਵੇਲੇ ਛੇਤੀ ਖੇਡੇ ਜਾਂਦੇ ਸਨ।
ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...
ਤਸਵੀਰ:Prudential Cup 79 logo.svg | |
ਮਿਤੀਆਂ | 9 ਜੂਨ – 23 ਜੂਨ |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਕੌਂਸਲ |
ਕ੍ਰਿਕਟ ਫਾਰਮੈਟ | ਇੱਕ ਦਿਨਾ ਅੰਤਰਰਾਸ਼ਟਰੀ |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ ਅਤੇ ਨਾੱਕਆਊਟ |
ਮੇਜ਼ਬਾਨ | ਇੰਗਲੈਂਡ |
ਜੇਤੂ | West Indies (ਦੂਜੀ title) |
ਭਾਗ ਲੈਣ ਵਾਲੇ | 8 |
ਮੈਚ | 15 |
ਸਭ ਤੋਂ ਵੱਧ ਦੌੜਾਂ (ਰਨ) | ਗੌਰਡਨ ਗਰੀਨਿੱਜ (253) |
ਸਭ ਤੋਂ ਵੱਧ ਵਿਕਟਾਂ | ਮਾਈਕ ਹੈਂਡਰਿਕ (10) |
← 1975 1983 → |
ਬੰਦ ਕਰੋ