ਭਾਰਤੀ ਕ੍ਰਿਕਟ ਖਿਡਾਰੀ From Wikipedia, the free encyclopedia
ਸਚਿਨ ਰਮੇਸ਼ ਤੇਂਦੁਲਕਰ(/ˌsətʃɪn tɛnˈduːlkər/ ( ਸੁਣੋ); 24 ਅਪ੍ਰੈਲ 1973) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਦੇ ਮੈਂਬਰ ਹਨ। ਉਹ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਸਰਵੋਤਮ ਖਿਡਾਰੀ ਹਨ। 1994 ਵਿੱਚ ਸਚਿਨ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸਚਿਨ ਰਮੇਸ਼ ਤੇਂਦੁਲਕਰ | |||||||||||||||||||||||||||||||||||||||||||||||||||||||||||||||||
ਜਨਮ | ਬੰਬੇ (ਹੁਣ ਮੁੰਬਈ), ਮਹਾਂਰਾਸ਼ਟਰ, ਭਾਰਤ | 24 ਅਪ੍ਰੈਲ 1973|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਤੇਂਦਲਿਆ, ਲਿਟਲ ਮਾਸਟਰ, ਮਾਸਟਰ ਬਲਾਸਟਰ[1][2] | |||||||||||||||||||||||||||||||||||||||||||||||||||||||||||||||||
ਕੱਦ | 5 ft 5 in (165 cm) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਮੱਧਮ ਗਤੀ ਨਾਲ, ਲੈੱਗ-ਬਰੇਕ, ਆਫ਼-ਬਰੇਕ | |||||||||||||||||||||||||||||||||||||||||||||||||||||||||||||||||
ਭੂਮਿਕਾ | ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਪਰਿਵਾਰ | ਪਤਨੀ:
ਅੰਜਲੀ ਤੇਂਦੁਲਕਰ (ਵਿ. 1995)ਬੇਟੀ: ਸਾਰਾ ਤੇਂਦੁਲਕਰ (ਜਨਮ 1997) ਬੇਟਾ: ਅਰਜੁਨ ਤੇਂਦੁਲਕਰ (ਜਨਮ 1999) | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 187) | 15 ਨਵੰਬਰ 1989 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 14 ਨਵੰਬਰ 2013 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 74) | 18 ਦਸੰਬਰ 1989 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 18 ਮਾਰਚ 2012 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 10 | |||||||||||||||||||||||||||||||||||||||||||||||||||||||||||||||||
ਕੇਵਲ ਟੀ20ਆਈ (ਟੋਪੀ 11) | 1 ਦਸੰਬਰ 2006 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
1988 | ਭਾਰਤੀ ਕ੍ਰਿਕਟ ਕਲੱਬ | |||||||||||||||||||||||||||||||||||||||||||||||||||||||||||||||||
1988–2013 | ਮੁੰਬਈ | |||||||||||||||||||||||||||||||||||||||||||||||||||||||||||||||||
1992 | ਯੋਰਕਸ਼ਿਰ | |||||||||||||||||||||||||||||||||||||||||||||||||||||||||||||||||
2008–2013 | ਮੁੰਬਈ ਇੰਡੀਅਨਸ (ਟੀਮ ਨੰ. 10) | |||||||||||||||||||||||||||||||||||||||||||||||||||||||||||||||||
2014 | ਮੇਰੀਲੇਬੋਨ ਕ੍ਰਿਕਟ ਕਲੱਬ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ਕ੍ਰਿਕਇੰਫ਼ੋ, 15 ਨਵੰਬਰ 2013 |
24 ਅਪ੍ਰੈਲ 1973 ਨੂੰ ਰਾਜਾਪੁਰ(ਮਹਾਂਰਾਸ਼ਟਰ) ਦੇ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਚਿਨ ਦਾ ਨਾਮ ਉਸਦੇ ਪਿਤਾ ਰਮੇਸ਼ ਤੇਂਦੁਲਕਰ ਨੇ ਆਪਣੇ ਚਹੇਤੇ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਨਾਮ ਤੇ ਰੱਖਿਆ ਸੀ।
ਸਚਿਨ ਦੇ ਵੱਡੇ ਭਰਾ ਅਜੀਤ ਤੇਂਦੁਲਕਰ ਨੇ ਉਸਨੂੰ ਕ੍ਰਿਕਟ ਖੇਡਣ ਲਈ ਪ੍ਰੋਤਸਾਹਿਤ ਕੀਤਾ। ਸਚਿਨ ਦਾ ਇੱਕ ਹੋਰ ਭਰਾ ਨਿਤਿਨ ਤੇਂਦੁਲਕਰ ਅਤੇ ਇੱਕ ਭੈਣ ਸਵਿਤਾਈ ਤੇਂਦੁਲਕਰ ਵੀ ਹੈ। 1995 ਵਿੱਚ ਸਚਿਨ ਦਾ ਵਿਆਹ ਅੰਜਲੀ ਤੇਂਦੁਲਕਰ ਨਾਲ ਹੋ ਗਿਆ। ਸਚਿਨ ਦੇ ਦੋ ਬੱਚੇ ਹਨ- ਸਾਰਾ(ਲੜਕੀ) ਅਤੇ ਅਰਜੁਨ(ਲੜਕਾ)।
ਸਚਿਨ ਨੇ ਸ਼ਾਰਦਾਸ਼ਰਮ ਵਿੱਦਿਆਮੰਦਰ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਸੀ। ਓਥੇ ਹੀ ਸਚਿਨ ਨੇ ਉਸਦੇ ਗੁਰੂ(ਕੋਚ) ਰਾਮਾਕਾਂਤ ਅਚਰੇਕਰ ਹੇਠ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਬਣਨ ਲਈ ਸਚਿਨ ਨੇ 'ਐੱਮ ਆਰ ਐੱਫ ਪੇਸ ਫਾਊਂਡੇਸ਼ਨ' ਦੇ ਅਭਿਆਸ ਕਾਰਜਕ੍ਰਮ ਵਿੱਚ ਭਾਗ ਲਿਆ ਅਤੇ ਓਥੇ ਤੇਜ਼ ਗੇਂਦਬਾਜ਼ੀ ਦੇ ਕੋਚ ਡੇਨਿਸ ਲਿਲੀ ਨੇ ਉਸਨੂੰ ਆਪਣੀ ਬੱਲੇਬਾਜ਼ੀ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ, ਤਾਂ ਸਚਿਨ ਨੇ ਅਜਿਹਾ ਹੀ ਕੀਤਾ। ਇਸ ਤਰ੍ਹਾਂ ਬਾਅਦ ਵਿੱਚ ਸਚਿਨ ਇੱਕ ਮਹਾਨ ਬੱਲੇਬਾਜ਼ ਬਣ ਗਿਆ।
ਸਚਿਨ ਨੂੰ ਆਮ ਤੌਰ ਤੇ ਆਪਣੇ ਸਮੇਂ ਦਾ ਸਭ ਤੋਂ ਵਧੀਆ ਬੱਲੇਬਾਜ ਮੰਨਿਆ ਜਾਂਦਾ ਹੈ।[3][4] ਇਹਨਾਂ ਨੇ ਇਸ ਖੇਡ ਨੂੰ 11 ਸਾਲ ਦੀ ਉਮਰ ਵਿੱਚ ਅਪਨਾਇਆ। ਇਹਨਾਂ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਪਾਕਿਸਤਾਨ ਦੇ ਵਿਰੁੱਧ ਕੀਤੀ ਅਤੇ ਲਗਭਗ 24 ਸਾਲ ਤੱਕ ਘਰੇਲੂ ਪੱਧਰ ਤੇ ਮੁੰਬਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪ੍ਰਤਿਨਿਧ ਕੀਤਾ। ਉਹ 100 ਅੰਤਰਰਾਸ਼ਟਰੀ ਸੈਂਕੜੇ ਬਣਾਉਣ ਵਾਲੇ ਇਕੱਲੇ, ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿੱਲੇ, ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਦੌੜ੍ਹਾਂ ਬਣਾਉਣ ਵਾਲੇ ਇਕੱਲੇ ਖਿਡਾਰੀ ਹਨ.[5] ਅਕਤੂਬਰ 2013 ਵਿੱਚ, ਉਹ ਕ੍ਰਿਕਟ ਦੇ ਸਾਰੇ ਮੰਨੇ ਹੋਏ ਪ੍ਰਕਾਰਾਂ (ਪਹਿਲਾ ਦਰਜਾ, ਲਿਸਟ ਏ ਅਤੇ ਟਵੰਟੀ20 ਮਿਲਾ ਕੇ) ਵਿੱਚ ਕੁੱਲ 50,000 ਦੌੜ੍ਹਾਂ ਬਣਾਉਣ ਵਾਲੇ ਵਿਸ਼ਵ ਦੇ ਸੌਹਲਵੇਂ ਅਤੇ ਭਾਰਤ ਦੇ ਪਹਿੱਲੇ ਖਿਡਾਰੀ ਬਣੇ।[6][7][8]
2002 ਵਿੱਚ, ਵਿਸਡਨ ਕ੍ਰਿਕਟਰਸ ਅਲਮਨਾਕ ਨੇ ਸਚਿਨ ਨੂੰ ਟੈਸਟ ਵਿੱਚ ਡਾਨ ਬ੍ਰੈਡਮੈਨ ਬਾਅਦ ਇਤਿਹਾਸ ਦਾ ਦੂਸਰਾ ਸਭ ਤੋਂ ਮਹਾਨ, ਅਤੇ ਇੱਕ ਦਿਨਾ ਵਿੱਚ ਵਿਵਅਨ ਰਿਚਰਡਸ ਤੋਂ ਬਾਅਦ ਇਤਿਹਾਸ ਦਾ ਦੂਸਰਾ ਸਭ ਤੋਂ ਮਹਾਨ ਬੱਲੇਬਾਜ ਐਲਾਨਿਆ.[9] ਆਪਣੇ ਕੈਰਿਅਰ ਦੇ ਬਾਅਦ ਵਾਲੇ ਕਾਲ ਦੌਰਾਨ, ਤੇਂਦੁਲਕਰ 2011 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸੇ ਬਣੇ, ਜੋ ਕਿ ਉਸ ਲਈ ਉਸ ਦੁਆਰਾ ਭਾਰਤ ਵੱਲੌਂ ਖੇਡੇ ਛੇ ਵਿਸ਼ਵ ਕੱਪ ਮੁਕਾਬਲਿਆਂ ਵਿੱਚੋ ਪਹਿਲੀ ਜਿੱਤ ਸੀ।[10] ਇਸ ਤੋਂ ਪਹਿੱਲਾਂ ਉਸ ਨੂੰ ਦੱਖਣੀ ਅਫ਼ਰੀਕਾ ਵਿੱਚ ਹੋਏ 2003 ਵਿਸ਼ਵ ਕੱਪ ਦੌਰਾਣ 'ਪਲੇਅਰ ਆਫ਼ ਦਾ ਟੂਰਨਾਮੈਂਟ' (ਮੁਕਾਬਲੇ ਦੇ ਸਭ ਤੋਂ ਵਧੀਆ ਖਿਡਾਰੀ) ਦਾ ਖਿਤਾਬ ਮਿਲਿਆ। 2013 ਵਿੱਚ, ਵਿਸਡਨ ਕ੍ਰਿਕਟਰਸ ਅਲਮਨਾਕ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਬਣਾਈ ਆਲ-ਟਾਇਮ ਟੇਸਟ ਵਿਸ਼ਵ ਇੱਲੈਵਨ ਵਿੱਚ ਸ਼ਾਮਿਲ ਕਿੱਤਾ ਜਾਣ ਵਾਲਾ ਉਹ ਇੱਕਲਾ ਭਾਰਤੀ ਖਿਡਾਰੀ ਸੀ।[11][12][13][14]
ਟਵੰਟੀ20 ਮੈਚਾਂ ਵਿੱਚ ਸਚਿਨ | ||||||
---|---|---|---|---|---|---|
ਮੈਚ | ਦੌੜਾਂ | ਸਰਵੋਤਮ | 100 | 50 | ਔਸਤ | |
ਟਵੰਟੀ20[15] | 1 | 10 | 10 | 0 | 0 | 10.00 |
ਆਈ.ਪੀ.ਐੱਲ.[16] | 78 | 2334 | 100* | 1 | 13 | 34.83 |
ਚੈਂਪੀਅਨ ਲੀਗ ਟਵੰਟੀ20[17] | 13 | 265 | 69 | 0 | 1 | 20.38 |
ਤੇਂਦੁਲਕਰ ਨੂੰ ਖੇਡਾਂ ਵਿੱਚ ਬੇਮਿਸਾਲ ਯੋਗਦਾਨ1994 ਵਿੱਚ ਅਰੁਜਨ ਪੁਰਸਕਾਰ, 1997 ਵਿੱਚ ਭਾਰਤ ਦਾ ਸਿਖਰਲਾ ਖੇਡ ਸਨਮਾਨ ਰਾਜੀਵ ਗਾਧੀਂ ਖੇਲ ਰਤਨ ਪੁਰਸਕਾਰ, ਅਤੇ 1999 ਅਤੇ 2008 ਵਿੱਚ ਭਾਰਤ ਦੇ ਚੌਥੇ ਅਤੇ ਦੂਜੇ ਸਿਖਰਲੇ ਨਾਗਰਿਕ ਸਨਮਾਨ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਨਵੰਬਰ 2013 ਵਿੱਚ ਆਪਣੇ ਆਖਰੀ ਮੁਕਾਬਲੇ ਦੇ ਖਤਮ ਹੋਣ ਦੇ ਕੁਝ ਘੰਟਿਆ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਚਿਨ ਨੂੰ ਭਾਰਤ ਦੇ ਸਿਖਰਲੇ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਿਵਾਜਣ ਦਾ ਐਲਾਨ ਕਿੱਤਾ ਗਿਆ। ਸਚਿਨ ਇਹ ਸਨਮਾਨ ਹਾਸਿਲ ਕਰਨ ਵਾਲੇ ਹੁਣ ਤੱਕ ਦੇ ਸਭ ਤੋ ਘੱਟ ਉਮਰ ਦੇ ਵਿਆਕਤੀ ਅਤੇ ਇੱਕੋ ਇੱਕ ਖਿਡਾਰੀ ਹਨ।[20][21] ਉਸਨੇ 2010 ਵਿੱਚ ਸਾਲ ਦੇ ਸਰਵੋਤਮ ਕ੍ਰਿਕਟ ਖਿਡਾਰੀ ਹੋਣ ਲਈ ਸਰ ਗੇਰਫੀਲਡ ਸੋਬਰਸ ਟਰਾਫ਼ੀ ਵੀ ਪ੍ਰਪਾਤ ਕੀਤੀ।[22] 2012 ਵਿੱਚ, ਤੇਂਦੁਲਕਰ ਨੂੰ ਭਾਰਤੀ ਸੰਸਦ ਦੇ ਉਪੱਰਲੇ ਸਦਨ ਰਾਜ ਸਭਾ ਦਾ ਮੈਂਬਰ ਨਿਯੁੱਕਤ ਕਿੱਤਾ ਗਿਆ।[23] ਉਹ ਭਾਰਤੀ ਹਵਾਈ ਸੈਨਾ ਵੱਲੋਂ ਮਾਨਦ ਪਦ ਸਮੂਹ ਕਪਤਾਨ ਤੇ ਨਿਯੁੱਕਤ ਕਿੱਤਾ ਜਾਣ ਵਾਲਾ ਪਹਿੱਲਾ ਖਿਡਾਰੀ (ਅਤੇ ਬਿਨਾਂ ਕਿਸੇ ਉੜਾਨ ਤੁਜਾਰਬੇ ਵਾਲਾ ਪਹਿੱਲਾ) ਸੀ। 2012 ਵਿੱਚ, ਉਸਨੂੰ ਆਡਰ ਆਫ਼ ਆਸਟਰੇਲਿਆ ਦਾ ਮਾਨਦ ਮੈਂਬਰ ਨਾਮਜਾਦ ਕੀਤਾ ਗਿਆ।.[24] ਸਚਿਨ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ 2020 ਵਿੱਚ ਲੌਰੇਸ ਵਰਲਡ ਸਪੋਰਟਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[25]
ਦਸੰਬਰ 2012 ਵਿੱਚ, ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕਟ ਤੋਂ ਸਨਿਆਸ ਲੈਣ ਦੀ ਘੋਸ਼ਣਾ ਕੀਤੀ।[26] ਉਸਨੇ ਟਵੰਟੀ20 ਕ੍ਰਿਕਟ ਤੋਂ ਅਕਤੂਬਰ 2013 ਵਿੱਚ ਸਨਿਆਸ ਲਿੱਤਾ,[27] ਅਤੇ ਤੁਰੰਤ ਹੀ ਖੇਡ ਦੇ ਸਭ ਪ੍ਰਕਾਰਾਂ ਤੋਂ ਸਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ।[28] ਉਸਨੇ 16 ਨਵੰਬਰ 2013 ਵਿੱਚ ਮੁੰਬਈ ਦੇ ਵਾਨਖੇੜੇ ਮੈਦਾਨ ਵਿੱਚ ਵੈਸਟ ਇੰਡਿਜ਼ ਵਿੱਰੁਧ ਆਪਣਾ 200ਵਾਂ ਮੈਚ ਅਤੇ ਆਖਰੀ ਟੈਸਟ ਮੈਚ ਖੇਡ ਕੇ ਟੈਸਟ ਤੋਂ ਵੀ ਸਨਿਆਸ ਲੈ ਲਿਆ।[29][30] ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 664 ਮੈਚ ਖੇਡੇ ਅਤੇ 34,357 ਦੌੜਾਂ ਬਣਾਈਆਂ।[31]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.