ਰਾਵਣ
From Wikipedia, the free encyclopedia
ਰਾਵਣ ਹਿੰਦੂ ਮਿਥਿਹਾਸਕ ਕਹਾਣੀ ਰਮਾਇਣ ਦਾ ਮੁੱਖ ਖਲਨਾਇਕ ਹੈ ਜਿਸਦੇ ਮੁਤਾਬਕ ਇਹ ਲੰਕਾ ਦਾ ਬਾਦਸ਼ਾਹ ਸੀ। ਇਸਨੂੰ ਦੈਂਤਾਂ ਦਾ ਰਾਜਾ ਅਤੇ ਆਪਣੇ ਦਸ ਸਿਰਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸਨੂੰ ਬਦੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਇਸ ਦੇ ਨਾਲ-ਨਾਲ ਇਸ ਦੇ ਭਰਾਵਾਂ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਵੀ ਸਾੜੇ ਜਾਂਦੇ ਹਨ।
ਰਾਵਣ (ਸ੍ਰੀਲੰਕਾ ਦਾ ਰਾਜਾ) | |
---|---|
ਹੋਰ ਨਾਮ | ਰਾਵਣਸੁਰੁ ਦਸ਼ਮੁਖਾ ਦਸ਼ਾਨਾਨਾ (ਦਸ ਸਿਰਾ) |
ਤੋਂ ਪਹਿਲਾਂ | ਕੁਬੇਰ |
ਤੋਂ ਬਾਅਦ | ਵਿਭੀਸ਼ਣ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ |
|
ਭੈਣ-ਭਰਾ | |
ਜੀਵਨ ਸਾਥੀ |
|
ਬੱਚੇ |
ਰਾਵਣ, ਸ਼ਿਵ ਦਾ ਸ਼ਰਧਾਲੂ ਸੀ। ਉਸਨੂੰ ਇੱਕ ਪ੍ਰਾਚੀਨ ਸ੍ਰੀਲੰਕਾ ਦੇ ਅਸੁਰ ਰਾਜੇ, ਇੱਕ ਮਹਾਨ ਵਿਦਵਾਨ, ਇੱਕ ਬ੍ਰਾਹਮਣ, ਇੱਕ ਸਮਰੱਥ ਸ਼ਾਸਕ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਉਸਨੂੰ ਵੀਣਾ ਅਤੇ ਰਾਵਣ ਹੱਥਾ ਵਿੱਚ ਮੁਹਾਰਤ ਹਾਸਿਲ ਸੀ। ਉਸਨੂੰ ਦਸ ਸਿਰ ਵਾਲੇ ਬਹੁਤ ਸ਼ਕਤੀਸ਼ਾਲੀ ਰਾਜੇ ਵਜੋਂ ਦਰਸਾਇਆ ਗਿਆ ਹੈ। ਉਸਦੀ ਸਭ ਤੋਂ ਉੱਚੀ ਇੱਛਾ ਦੇਵਤਿਆਂ ਨੂੰ ਕਾਬੂ ਕਰਨ ਦੀ ਸੀ। ਉਸ ਦੇ ਦਸ ਸਿਰ ਛੇ ਸ਼ਾਸਤਰ ਅਤੇ ਚਾਰ ਵੇਦ ਦੇ ਗਿਆਨ ਨੂੰ ਦਰਸਾਉਂਦੇ ਹਨ। ਰਾਮਾਇਣ ਵਿੱਚ ਰਾਵਣ ਨੇ ਰਾਮ ਤੋਂ ਬਦਲਾ ਲੈਣ ਲਈ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਸੀ ਕਿਉਂਕਿ ਰਾਮ ਅਤੇ ਉਸ ਦੇ ਭਰਾ ਲਕਸ਼ਮਣ ਨੇ ਰਾਵਣ ਦੀ ਭੈਣ ਸ਼ਰੂਪਨਖਾ ਦਾ ਨੱਕ ਕੱਟ ਦਿੱਤਾ ਸੀ। [1]
ਰਾਵਣ ਨੂੰ ਤਾਮਿਲਾਂ ਅਤੇ ਹਿੰਦੂਆਂ ਦੁਆਰਾ ਭਾਰਤ ਦੇ ਕੁਝ ਹਿੱਸਿਆਂ ਪੂਜਿਆ ਜਾਂਦਾ ਹੈ ਅਤੇ ਸ਼੍ਰੀਲੰਕਾ ਅਤੇ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।