ਵੇਦ
From Wikipedia, the free encyclopedia
ਵੇਦ (Sanskrit वेदः véda, "ਗਿਆਨ") ਪ੍ਰਾਚੀਨ ਭਾਰਤ ਦੇ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਗ੍ਰੰਥਾਂ ਦੇ ਇੱਕ ਸਮੂਹ ਦਾ ਨਾਮ ਹੈ। ਇਨ੍ਹਾਂ ਨੂੰ ਹਿੰਦੂ ਮੱਤ ਦੀਆਂ ਪ੍ਰਾਚੀਨਤਮ ਪੁਸਤਕਾਂ ਮੰਨਿਆ ਜਾਂਦਾ ਹੈ। ਅਨੁਮਾਨ ਹੈ ਕਿ ਇਹ ਪੰਦਰ੍ਹਵੀਂ ਔਰ ਪੰਜਵੀਂ ਸਦੀ ਈ ਪੂ ਦੌਰਾਨ ਰਚੀਆਂ ਗਈਆਂ। ਇਨ੍ਹਾਂ ਨੂੰ ਦੋ ਬੁਨਿਆਦੀ ਕਿਸਮਾਂ ਯਾਨੀ, ਸ਼ਰੁਤੀ ਔਰ ਸਿਮਰਤੀ ਵਿੱਚ ਵੰਡਿਆ ਜਾਂਦਾ ਹੈ। ਸ਼ਰੁਤੀ ਵਿੱਚ ਸਿਰਫ ਚਾਰ ਵੇਦ ਸ਼ਾਮਲ ਹਨ: ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ। ਇਨ੍ਹਾਂ ਨੂੰ ਅਪੌਰੁਸੇਯ ਯਾਨੀ ਕਿਸੇ ਮਨੁੱਖ ਦੁਆਰਾ ਨਹੀਂ ਰਚਿਆ ਗਿਆ - ਮੰਨਿਆ ਜਾਂਦਾ ਹੈ।[1][2][3] ਇਹ ਸਿਧੇ ਬ੍ਰਹਮ (ਰੱਬ)ਦੇ ਮੂੰਹੋਂ ਉਚਰੇ ਗਏ ਮੰਨੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਸ਼ਰੁਤੀ ਕਿਹਾ ਜਾਂਦਾ ਹੈ।[4][5]
ਹਿੰਦੂ ਧਾਰਮਿਕ ਗਰੰਥ |
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਓਪਵੇਦ
ਆਯੁਰਵੇਦ · ਧਨੁਰਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
ਸਰੂਤਿ · ਸਿਮਰਤੀ |
ਹਰੇਕ ਵੇਦ ਦੇ ਅਲੱਗ-ਅਲੱਗ ਬ੍ਰਾਹਮਣ (ਭਗਵਾਨ )ਹਨ ਜਿਵੇਂ ਰਿਗਵੇਦ ਦਾ ਐਤਰੇਯ, ਯਜੁਰਵੇਦ ਦਾ ਸ਼ਤਪਥ, ਸਾਮਵੇਦ ਦਾ ਸਾਮ ਅਤੇ ਅਥਰਵਵੇਦ ਦਾ ਗੋਪਥ ਆਦਿ। ਇਨ੍ਹਾਂ ਬ੍ਰਾਹਮਣ ਗ੍ਰੰਥਾਂ ਦਾ ਭਾਰਤੀ ਪਰੰਪਰਾ ਵਿੱਚ ਬੜਾ ਸਤਿਕਾਰਯੋਗ ਸਥਾਨ ਰਿਹਾ ਹੈ ਅਤੇ ਇਨ੍ਹਾਂ ਨੂੰ ਵੇਦਾਂ ਦੇ ਸਮਾਨ ਹੀ ਸਮਝਿਆ ਜਾਂਦਾ ਹੈ। ਵੇਦਾਂ ਵਿੱਚ ਬ੍ਰਾਹਮਣਾਂ ਤੋਂ ਬਾਅਦ ਆਰਣਯਕ ਆਉਂਦੇ ਹਨ ਜਿਨ੍ਹਾਂ ਵਿੱਚ ਬ੍ਰਾਹਮਣ ਗ੍ਰ੍ਰੰਥਾਂ ਵਿਚਲੀ ਕਰਮਕਾਂਡ ਦੀ ਦ੍ਰਿਸ਼ਟੀ ਤੋਂ ਹੋਈ ਵਿਆਖਿਆ ਦਾ ਕੁਝ ਦ੍ਰਿਸ਼ ਆਉਂਦਾ ਹੈ ਅਤੇ ਦਾਰਸ਼ਨਿਕ ਤੱਤ ਬ੍ਰਾਹਮਣ ਗ੍ਰ੍ਰੰਥਾਂ ਨਾਲੋਂ ਵਧ ਗਿਆ ਹੈ।