![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/38/Flag_of_Tanzania.svg/langpa-640px-Flag_of_Tanzania.svg.png&w=640&q=50)
ਤਨਜ਼ਾਨੀਆ
From Wikipedia, the free encyclopedia
ਤਨਜ਼ਾਨੀਆ, ਅਧਿਕਾਰਕ ਤੌਰ ਉੱਤੇ ਤਨਜ਼ਾਨੀਆ ਦਾ ਸੰਯੁਕਤ ਗਣਰਾਜ (ਸਵਾਹਿਲੀ: Jamhuri ya Muungano wa Tanzania),[5] ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ 1964 ਵਿੱਚ ਤੰਗ਼ਨਾਇਕਾ ਅਤੇ ਜ਼ਾਂਜ਼ੀਬਾਰ ਦੇ ਮੇਲ ਤੋਂ ਬਣਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਕੀਨੀਆ ਅਤੇ ਯੁਗਾਂਡਾ, ਪੱਛਮ ਵੱਲ ਰਵਾਂਡਾ, ਬੁਰੂੰਡੀ ਅਤੇ ਕਾਂਗੋ ਲੋਕਤੰਤਰੀ ਗਣਰਾਜ, ਦੱਖਣ ਵੱਲ ਜ਼ਾਂਬੀਆ, ਮਲਾਵੀ ਅਤੇ ਮੋਜ਼ੈਂਬੀਕ ਅਤੇ ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ। ਤਨਜ਼ਾਨੀਆ ਨਾਂ ਤੰਗਨਾਇਕਾ ਅਤੇ ਜ਼ਾਂਜ਼ੀਬਾਰ ਮੁਲਕਾਂ ਦੇ ਪਹਿਲੇ ਉੱਚਾਰਖੰਡਾਂ ਤੋਂ ਆਇਆ ਹੈ, ਜਿਹਨਾਂ ਦੇ ਮੇਲ ਨਾਲ ਇਹ ਦੇਸ਼ ਬਣਿਆ ਹੈ। ਤਨਜ਼ਾਨੀਆ ਪੂਰਬੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇ ਬਹੁਤ ਸਾਰੇ ਟਾਪੂ ਵੀ ਹਨ, ਜਿਵੇਂ ਪੇਂਬਾ ਅਤੇ ਜ਼ਾਂਜ਼ੀਬਾਰ ਹਨ। ਤਨਜ਼ਾਨੀਆ ਅਫ਼ਰੀਕਾ ਦੇ ਸਭ ਤੋਂ ਜ਼ਿਆਦਾ ਸਾਖ਼ਰਤਾ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇੱਥੇ 100 ਤੋਂ ਵੀ ਜ਼ਿਆਦਾ ਜਾਤੀ ਸਮੂਹ ਹਨ। ਹਾਲਾਂਕਿ ਵੱਖਰੇ-ਵੱਖਰੇ ਲੋਕਾਂ ਦੀਆਂ ਆਪਣੀਆਂ ਬੋਲੀਆਂ ਹਨ, ਪਰ ਜ਼ਿਆਦਾ ਤਨਜ਼ਾਨੀਆ ਲੋਕ ਸਵਾਹਿਲੀ ਭਾਸ਼ਾ ਬੋਲਦੇ ਹਨ।
ਤਨਜ਼ਾਨੀਆ ਦਾ ਸੰਯੁਕਤ ਗਣਰਾਜ Jamhuri ya Muungano wa Tanzania | |||||
---|---|---|---|---|---|
| |||||
ਮਾਟੋ: "Uhuru na Umoja" (ਸਵਾਹਿਲੀ) "ਅਜ਼ਾਦੀ ਅਤੇ ਏਕਤਾ" | |||||
ਐਨਥਮ: Mungu ibariki Afrika ਰੱਬ ਅਫ਼ਰੀਕਾ ਉੱਤੇ ਮਿਹਰ ਕਰੇ | |||||
![]() | |||||
ਰਾਜਧਾਨੀ | ਦੋਦੋਮਾ | ||||
ਸਭ ਤੋਂ ਵੱਡਾ ਸ਼ਹਿਰ | ਦਰ ਅਸ ਸਲਾਮ | ||||
ਅਧਿਕਾਰਤ ਭਾਸ਼ਾਵਾਂ | ਸਵਾਹਿਲੀ (ਯਥਾਰਥ ਵਿੱਚ) ਅੰਗਰੇਜ਼ੀਅ | ||||
ਵਸਨੀਕੀ ਨਾਮ | ਤਨਜ਼ਾਨੀਆਈ | ||||
ਸਰਕਾਰ | ਇਕਾਤਕਮ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਜਕਾਇਆ ਕਿਕਵੇਤੇ | ||||
• ਪ੍ਰਧਾਨ ਮੰਤਰੀ | ਮਿਜ਼ੇਂਗੋ ਪਿੰਦਾ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ ਬਰਤਾਨੀਆ ਤੋਂ | |||||
• ਤੰਗਨਾਇਕਾ | 9 ਦਸੰਬਰ 1961 | ||||
• ਜ਼ਾਂਜ਼ੀਬਾਰ ਅਤੇ ਪੇਂਬਾ | 10 ਦਸੰਬਰ 1963 | ||||
• ਮੇਲ | 26 ਅਪਰੈਲ 1964 | ||||
ਖੇਤਰ | |||||
• ਕੁੱਲ | 945,203 km2 (364,945 sq mi) (31ਵਾਂ) | ||||
• ਜਲ (%) | 6.2 | ||||
ਆਬਾਦੀ | |||||
• 2010 ਅਨੁਮਾਨ | 43,188,000[1] (30ਵਾਂ) | ||||
• 2003 ਜਨਗਣਨਾ | 34,443,603 | ||||
• ਘਣਤਾ | 46.3/km2 (119.9/sq mi) (124ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $63.892 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,515[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $23.333 ਬਿਲੀਅਨ[2] | ||||
• ਪ੍ਰਤੀ ਵਿਅਕਤੀ | $553[2] | ||||
ਗਿਨੀ (2008) | 37.6[3] Error: Invalid Gini value | ||||
ਐੱਚਡੀਆਈ (2012) | ![]() Error: Invalid HDI value · 152ਵਾਂ | ||||
ਮੁਦਰਾ | ਤਨਜ਼ਾਨੀਆਈ ਸ਼ਿਲਿੰਗ (TZS) | ||||
ਸਮਾਂ ਖੇਤਰ | UTC+3 (ਪੂਰਬੀ ਅਫ਼ਰੀਕੀ ਸਮਾਂ) | ||||
UTC+3 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +255ਬ | ||||
ਇੰਟਰਨੈੱਟ ਟੀਐਲਡੀ | .tz | ||||
a. ਉਚੇਰੀ ਵਿੱਦਿਆ ਅਤੇ ਉਚੇਰੀਆਂ ਅਦਾਲਤਾਂ ਵਿੱਚ।[4] ਬ. ਕੀਨੀਆ ਅਤੇ ਯੁਗਾਂਡਾ ਤੋਂ 007। Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |